ਆਪ ਦੀ ਝੀਤਾ ਕਲਾਂ ਵਿਖੇ ਹੋਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ,ਪਾਈਆਂ ਵਿਰੋਧੀਆਂ ਨੂੰ ਭਾਜੜਾਂ -ਮਾਸਟਰ ਜਸਵਿੰਦਰ ਸਿੰਘ ਮੁਰਾਦਪੁਰਾ

62

ਅੰਮ੍ਰਿਤਸਰ, 19 ਜੂਨ (ਗਗਨ ਅਜੀਤ ਸਿੰਘ) – ਆਮ ਆਦਮੀ ਪਾਰਟੀ ਹਲਕਾ ਅਟਾਰੀ ਦੇ ਪਿੰਡ ਝੀਤਾ ਕਲਾਂ ਵਿਖੇ ਇੱਕ ਮੀਟਿਗ ਸਰਕਲ ਪ੍ਰਧਾਨ ਬਖਸ਼ੀਸ਼ ਸਿੰਘ, ਸਰਕਲ ਪ੍ਰਧਾਨ ਗੁਰਪੀਤ ਸਿੰਘ ਰਾਮਪੁਰਾ ,ਮੀਡੀਆ ਕੋ-ਆਰਡੀਨੇਟਰ ਦਲਜੀਤ ਸਿੰਘ ਰਾਮਪੁਰਾ ਅਤੇ ਬਲਾਕ ਪ੍ਰਧਾਨ ਖੁਸ਼ਵੰਤ ਸਿੰਘ ਪ੍ਰੀਤ ਸਾਂਘਣਾ, ਅਜਾਦਵਿੰਦਰ ਸਿੰਘ ਮੰਡਿਆਲਾ,ਅਤੇ ਜੱਜਬੀਰ ਸਿੰਘ ਹੋਠੀਆਂ ਦੇ ਸਾਂਝੇ ਸਹਿਯੋਗ ਨਾਲ ਮੀਟਿੰਗ ਹੋਈ ਜੋ ਕਿ ਇੱ ਬਹੁਤ ਵੱਡੀ ਰੈਲੀ ਦਾ ਰੂਪ ਧਾਰ ਗਈ ਜਿਸ ਦੀ ਅਗਵਾਈ ਆਮ ਆਦਮੀ ਪਾਰਟੀ ਅੱੈਸ.ਸੀ. ਵਿੰਗ ਜ੍ਹਿਲਾ ਅੰਮ੍ਰਿਤਸਰ ਦੇ ਉੱਪ ਪ੍ਰਧਾਨ ਮਾਸਟਰ ਜਸਵਿੰਦਰ ਸਿੰਘ ਮੁਰਾਦਪੁਰਾ ਨੇ ਕੀਤੀ ਜਿਸ ਵਿੱਚ ਹਜਾਰਾਂ ਲੋਕਾਂ ਦੇ ਆਪ ਮੁਹਾਰੇ ਪਹੁੰਚੇ ਇਕੱਠ ਨੇ ਵਿਰੋਧੀਆ ਦੀਆਂ ਨੀਦਾਂ ਉਡਾ ਦਿੱਤੀਆਂ ।ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸ੍ਰ ਹਰਿੰਦਰ ਸਿੰਘ ਨੈਸ਼ਨਲ ਕੌਂਸਲ ਮੈਂਬਰ,ਸ਼੍ਰ.ਅਨਮੋਲ ਸਿੰਘ ਛਾਪਾ ਪ੍ਰਧਾਨ ਬੀ.ਸੀ. ਵਿੰਗ ਅੰਮ੍ਰਿਤਸਰ,ਮੁਲਾਜਮ ਆਗੂ ਸ਼੍ਰੀਮਤੀ ਰਾਜ ਬੇਦੀ ਅਨੰਦ,ਸ੍ਰ ਮਨਜੀਤ ਸਿੰਘ ਜੇਠੂਵਾਲ,ਆਪ ਦੇ ਸਟਾਰ ਪ੍ਰਚਾਰਕ ਅਤੇ ਕਮੇਡੀ ਕਿੰਗ ਘੁੱਲੇ ਸ਼ਾਹ ਜੀ,ਸਰਕਲ ਪ੍ਰਧਾਨ ਪਾਸਟਰ ਗੁਲਸ਼ਨ ਮਸੀਹ,ਭਿੰਦੇ ਸ਼ਾਹ ਮੁਹਾਵਾ,ਦਿਲਬਾਗ ਸਿੰਘ ਚੀਚਾ,ਜਸਬੀਰ ਸਿੰਘ ਧੱਤਲ,ਗੁਰਿੰਦਰ ਸਿੰਘ ਮਨੀ,ਤਰਸੇਮ ਸਿੰਘ,ਓਮ ਪ੍ਰਕਾਸ਼,ਜਗਰੂਪ ਸਿੰਘ ਮਾਨਾਂਵਾਲਾ,ਜਸਵੰਤ ਸਿੰਘ ਮਾਨਾਂਵਾਲਾ,ਡਾ.ਮਨਦੀਪ ਸਿੰਘ ਚੀਚਾ,ਸਰਵਣ ਸਿੰਘ ਚਾਟੀਵਿੰਡ,ਰਣਜੀਤ ਕੌਰ ਵੇਰਕਾ,ਅਮਰੀਕ ਸਿੰਘ ਵੇਰਕਾ ਚਰਨਜੀਤ ਸਿੰਘ,ਬਿਕਰਮਜੀਤ ਸਿੰਘਅਤੇ ਹੋਰ ਬਹੁਤ ਸਾਰੇ ਵਲੰਟੀਅਰਾਂ,ਵਰਕਰਾਂ,ਅਤੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ ।ਇਸ ਮੀਟਿੰਗ ਵਿੱਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ 2022 ਦੀਆਂ ਆ ਰਹੀਆਂ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਹੋਕਾ ਦਿਤਾ ਗਿਆ।

Italian Trulli

ਇਸ ਸਮੇਂ ਮਾਸਟਰ ਜਸਵਿੰਦਰ ਸਿੰਘ ਮੁਰਾਦਪੁਰਾ ਨੇ ਬੋਲਦਿਆਂ ਕਿਹਾ ਕਿ ਇਨ੍ਹਾ ਰਵਇਤੀ ਪਰਟੀਆਂ ਨੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਤੋਂ ਬਿਨਾਂ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਸਗੋਂ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਵਰਗਲਾ ਕੇ ਪਹਿਲਾਂ ਇਹਨਾਂ ਦੀਆਂ ਵੋਟਾਂ ਹਾਸਲ ਕੀਤੀਆਂ ਹਨ ਅਤੇ ਫਿਰ ਰੱਜ ਕੇ ਕੁਟਿਆ ਅਤੇ ਪੰਜਾਬ ਨੂੰ ਰੱਜ ਕੇ ਕੁਟਿਆ ਹੈ।ਪੰਜਾਬ ਦਾ ਮੁਲਾਜਮ ਵਰਗ ਸੜਕਾਂ ਤੇ ਹੈ ਅਤੇ ਕੈਪਟਨ ਸਾਹਿਬ ਦੀ ਸਰਕਾਰ ਇਹਨਾਂ ਤੇ ਲਾਠੀਆਂ ਵਰ੍ਹਾ ਰਹੀ ਹੈ ਪਰ ਇ੍ਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ।ਕੈਪਟਨ ਸਾਹਿਬ ਨੇ ਝੂਠੀਆਂ ਸਹੋੰਆਂ ਖਾ ਕੇ ਇੱਕ ਵੀ ਵਾਧਾ ਪੂਰਾ ਨਹੀਂ ਕੀਤਾ।ਉਹਨਾਂ ਅੱਗੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵੈਂ ਹੀ ਗੁਰੁ ਸਾਹਿਬ ਦੀਆਂ ਦੋਸ਼ੀ ਹਨ,ਅਕਾਲੀਆਂ ਨੇ ਧੰਨ ਧੰਂਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਰੂੜੀਆਂ ਤੇ ਖਿਲਾਰ ਕੇ ਗੁਰੁ ਸਾਹਿਬ ਦੀ ਬੇਅਦਬੀ ਕਰਵਾਈ ਅਤੇ ਕੈਪਟਨ ਸਾਹਿਬ ਨੇ ਦੋਸ਼ੀਆਂ ਨੂੰ ਸਜਾ ਦਿਵਾੳੋਣ ਲਈ ਪਵਿੱਤਰ ਗੁਰੂਬਾਣੀ ਦੀ ਸਹੁੰ ਖਾ ਕੇ ਦੋਸ਼ੀਆਂ ਨੂੰ ਸਜਾ ਨਹੀਂ ਦਿਵਾਈ ;ਇਸ ਲਈ ਇਹ ਦੋਵੇਂ ਪਾਰਟੀਆਂ ਪੰਜਾਬ ਦੀ ਜਨਤਾ ਦੀਆਂ ਵੋਟਾਂ ਦੀਆਂ ਹੱਕਦਾਰ ਨਹੀਂ ਹਨ।ਮਾਸਟਰ ਜੀ ਨੇ ਅੱਗੇ ਕਿਹਾ ਕਿ ਕੈਪਟਨ ਸਾਹਿਬ ਦ ਮੰਤਰੀ ਘੁਟਾਲੇ ਕਰ ਰਹੇ ਹਨ ਭਾਵੇਂ ਉਹ ਵੈਕਸੀਨ ਘੂਟਾਲਾ ਹੋਵੇ ਜਾਂ ਦਲਿਤ ਵਿਦਿਆਰਥੀਆਂ ਵਜੀਫਾ ਘੋਟਾਲਾ ਹੋਵੇ ਮੰਤਰੀ ਘੋਟਾਲੇ ਕਰ ਰਹੇ ਹਨ ਅਤੇ ਕੈਪਟਨ ਸਾਹਿਬ ਉਹਨਾਂ ਦੇ ਕੈਪਟਨ ਹਨ ਇਸ ਲਈ ਉਹਨਾਂ ਨੂੰ ਬਚਾ ਰਹੇ ਹਨ।ੳੋਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜੋ ਇਹ ਵਿਸ਼ਾਲ ਇਕੱਠ ਹੋ ਰਹੇ ਹਨ ਇਹਨਾਂ ਤੋਂ ਸਾਫ ਜਾਹਰ ਹੈ ਕਿ ਕਿ ਪੰਜਾਬ ਦੀ ਜਨਤਾ ਆ ਰਹੀ 2022 ਦੀਆਂ ਚੋਣਾਂ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਨੂੰ ਮੂੰਹ ਨਹੀਂ ਲਗਾੳੋਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।