‘ਆਪ’ ਦੀ ਇਬੱਣ ਖੁਰਦ ਵਿਖੇ ਹੋਈ ਮੀਟਿੰਗ ਨੇ ਧਾਰਿਆ ਵਿਸ਼ਾਲ ਰੂਪ  – ਮਾਸਟਰ ਜਸਵਿੰਦਰ ਸਿੰਘ ਮੁਰਾਦਪੁਰਾ

192

ਅੰਮ੍ਰਿਤਸਰ, 28 ਜੂਨ (ਗਗਨ) – ਆਮ ਆਦਮੀ ਪਾਰਟੀ ਹਲਕਾ ਅਟਾਰੀ ਦੇ ਪਿੰਡ ਇਬੱਣ ਖੁਰਦ ਵਿਖੇ ਇੱਕ ਵਿਸ਼ਾਲ ਮੀਟਿਗ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜਿਲ੍ਹਾ ਅੰਮ੍ਰਿਤਸਰ ਦੇ ਜੋਆਂਇੰਟ ਸੈਕਟਰੀ ਸੁਖਵੰਤ ਸਿੰਘ ਪਿੰਟੂ ਅਤੇ ਬਲਾਕ ਪ੍ਰਧਾਨ ਅਜਾਦਵਿੰਦਰ ਸਿੰਘ ਮੰਡਿਆਲਾ ਦੇ ਸਾਂਝੇ ਯਤਨਾਂ ਨਾਲ ਹੋਈ। ਜਿਸ ਵਿੱਚ ਸਰਕਲ ਪ੍ਰਧਾਨ ਬਖਸ਼ੀਸ਼ ਸਿੰਘ, ਸਰਕਲ ਪ੍ਰਧਾਨ ਗੁਰਪੀਤ ਸਿੰਘ ਰਾਮਪੁਰਾ ,ਮੀਡੀਆ ਕੋ-ਆਰਡੀਨੇਟਰ ਦਲਜੀਤ ਸਿੰਘ ਰਾਮਪੁਰਾ,ਬਲਾਕ ਪ੍ਰਧਾਨ ਖੁਸ਼ਵੰਤ ਸਿੰਘ ਪ੍ਰੀਤ ਸਾਂਘਣਾ, ਅਜਾਦਵਿੰਦਰ ਸਿੰਘ ਮੰਡਿਆਲਾ, ਜੱਜਬੀਰ ਸਿੰਘ ਹੋਠੀਆਂ ਦਲਜੀਤ ਸਿੰਘ ਵੰਨਚਿੜੀ,ਜਗਰੂਪ ਸਿੰਘ ਚੀਮਾ,ਜਸਵੰਤ ਸਿੰਘ ਨਰੈਣਪੁਰ,ਅਪਾਰ ਸਿੰਘ ਰੰਧਾਵਾ ਜਿਲ੍ਹਾ
ਸੋਸ਼ਲ ਮੀਡੀਆ ਕੋ-ਆਰਡੀਨੇਟਰ, ਭਿੰਦੇ ਸ਼ਾਹ ਮੁਹਾਵਾ,ਦਿਲਬਾਗ ਸਿੰਘ ਚੀਚਾ,ਜਸਬੀਰ ਸਿੰਘ ਧੱਤਲ,ਗੁਰਿੰਦਰ ਸਿੰਘ ਮਨੀ, ਸਰਕਲ ਪ੍ਰਧਾਨ ਪਾਸਟਰ ਗੁਲਸ਼ਨ ਮਸੀਹ,ਤਰਸੇਮ ਸਿੰਘ,ਓਮ ਪ੍ਰਕਾਸ਼ ,ਜਸਵੰਤ ਸਿੰਘ ਮਾਨਾਂਵਾਲਾ,ਡਾ.ਮਨਦੀਪ ਸਿੰਘ ਚੀਚਾ,ਸਰਵਣ ਸਿੰਘ ਚਾਟੀਵਿੰਡ, ਚਰਨਜੀਤ ਸਿੰਘ,ਬਿਕਰਮਜੀਤ ਸਿੰਘ,ਸੁੱਚਾ ਸਿੰਘ.ਮਲਕੀਤ ਸਿੰਘ,ਕੁਲਬੀਰ ਸਿੰਘ,ਕਾਮਰੇਡ ਜਗਤਾਰ ਸਿੰਘ, ਸਮਸ਼ੇਰ ਸਿੰਘ ਰਾਜੇਵਾਲ ਸ੍ਰ, ਹਰਿੰਦਰ ਸਿੰਘ ਨੈਸ਼ਨਲ ਕੌਂਸਲ ਮੈਂਬਰ, ਮੁਲਾਜਮ ਆਗੂ ਸ਼੍ਰੀਮਤੀ ਰਾਜ ਬੇਦੀ ਅਨੰਦ,ਸ੍ਰ ਮਨਜੀਤ ਸਿੰਘ ਜੇਠੂਵਾਲ,ਆਪ ਦੇ ਸਟਾਰ ਪ੍ਰਚਾਰਕ ਅਤੇ ਕਮੇਡੀ ਕਿੰਗ ਘੁੱਲੇ ਸ਼ਾਹ ਜੀ ਵਿਸ਼ੇਸ਼ ਤੌਰ ਪਹੁੰਚੇ। ਇਸ ਮੀਟਿੰਗ ਦੀ ਅਗਵਾਈ ਆਮ ਆਦਮੀ ਪਾਰਟੀ ਹਲਕਾ ਅਟਾਰੀ ਦੇ ਮੁੱਖ ਆਗੂ ਅਤੇ ਅੱੈਸ.ਸੀ. ਵਿੰਗ ਜ੍ਹਿਲਾ ਅੰਮ੍ਰਿਤਸਰ ਦੇ ਉੱਪ ਪ੍ਰਧਾਨ ਮਾਸਟਰ ਜਸਵਿੰਦਰ ਸਿੰਘ ਮੁਰਾਦਪੁਰਾ ਜੀ ਨੇ ਕੀਤੀ ਜਿਸ ਵਿੱਚ ਹਜਾਰਾਂ ਲੋਕਾਂ ਦੇ ਆਪ ਮੁਹਾਰੇ ਪਹੁੰਚੇ ਇਕੱਠ ਨੇ ਵਿਰੋਧੀਆ ਨੂੰ ਭਾਜੜਾਂ ਪਾ ਦਿੱਤੀਆਂ।

Italian Trulli

ਇਸ ਮੀਟਿੰਗ ਵਿੱਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ 2022 ਦੀਆਂ ਆ ਰਹੀਆਂ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਹੋਕਾ ਦਿਤਾ ਗਿਆ,ਤਾਂ ਕਿ ਪੰਜਾਬ ਦੀ ਜਨਤਾ ਨੂੰ ਵੀ ਦਿੱਲੀ ਦੀ ਤਰਜ ਤੇ ਸਸਤੀ ਬਿਜਲੀ,ਵਧੀਆ ਅਤੇ ਮਿਆਰੀ ਸਿੱਖਿਆ,ਵਧੀਆ ਸਿਹਤ ਸਹੂਲਤਾਂ,ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਇਸ ਸਮੇਂ ਮਾਸਟਰ ਜਸਵਿੰਦਰ ਸਿੰਘ ਮੁਰਾਦਪੁਰਾ ਨੇ ਬੋਲਦਿਆਂ ਕਿਹਾ ਕਿ ਇਨ੍ਹਾ ਰਵਇਤੀ ਪਰਟੀਆਂ ਨੇ ਪੰਜਾਬ ਨੂੰ ਲੁੱਟਣ ਅਤੇ ਪੰਜਾਬੀਆਂ ਨੂੰ ਕੁੱਟਣ ਤੋਂ ਬਿਨਾਂ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਸਗੋਂ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਵਰਗਲਾ ਕੇ ਪਹਿਲਾਂ ਇਹਨਾਂ ਦੀਆਂ ਵੋਟਾਂ ਹਾਸਲ ਕੀਤੀਆਂ ਹਨ ਅਤੇ ਫਿਰ ਪੰਜਾਬੀਆਂ ਨੂੰ ਰੱਜ ਕੇ ਕੁੱਟਿਆ ਹੈ। ਅਨੁਸੂਚਿਤ ਜਾਤੀ ਦੇ ਵਰਗ ਦੀ ਗੱਲ ਕਰਦਿਆਂ ਮਾਸਟਰ ਜੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਨੇ ਇਸ ਇਸ ਵਰਗ ਨੂੰ ਵਰਗਲਾ ਕੇ ਇਹਨਾਂ ਦੀਆਂ ਵੋਟਾਂ ਤਾਂ ਲਈਆਂ ਹਨ ਪਰ ਬਾਅਦ ਵਿੱਚ ਉ੍ਹਨਾਂ ਨੇ ਇ੍ਹਨਾਂ ਕੋਈ ਸਾਰ ਨਹੀਂ ਲਈ ਇਸ ਲਈ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਸ ਵਰਗ ਦੇ ਲੋਕਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।ਉਹਨਾਂ ਨੇ ਮੁਲਾਜਮ ਵਰਗ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਮੁਲਾਜਮ ਵਰਗ ਸੜਕਾਂ ਤੇ ਹੈ ਅਤੇ ਕੈਪਟਨ ਸਾਹਿਬ ਦੀ ਸਰਕਾਰ ਇਹਨਾਂ ਤੇ ਲਾਠੀਆਂ ਵਰ੍ਹਾ ਰਹੀ ਹੈ ਪਰ ਇ੍ਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ।ਕੈਪਟਨ ਸਾਹਿਬ ਨੇ ਝੂਠੀਆਂ ਸਹੂੰਆਂਾਂ ਖਾ ਕੇ ਇੱਕ ਵੀ ਵਾਧਾ ਪੂਰਾ ਨਹੀਂ ਕੀਤਾ।

ਉਹਨਾਂ ਅੱਗੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵੈਂ ਹੀ ਗੁਰੁ ਸਾਹਿਬ ਦੇ ਦੋਸ਼ੀ ਹਨ,ਕਿਉਂਕਿ ਅਕਾਲੀਆਂਦੇ ਰਾਜ ਵਿੱਚ ਧੰਨ ਧੰਂਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਰੂੜੀਆਂ ਤੇ ਖਿਲਾਰ ਕੇ ਗੁਰੁ ਸਾਹਿਬ ਦੀ ਬੇਅਦਬੀ ਕਰਵਾਈ ਗਈ ਅਤੇ ਕੈਪਟਨ ਸਾਹਿਬ ਨੇ ਦੋਸ਼ੀਆਂ ਨੂੰ ਸਜਾ ਦਿਵਾੳੋਣ ਲਈ ਪਵਿੱਤਰ ਗੁਰੂਬਾਣੀ ਦੀ ਸਹੁੰ ਖਾ ਕੇ ਦੋਸ਼ੀਆਂ ਨੂੰ ਸਜਾ ਨਾ ਦਿਵਾ ਕੇ ਗੁਰੁ ਸਾਹਿਬ ਨਾਲ ਵਾਅਦਾ-ਖਿਲਾਫੀ ਕੀਤੀ,ਇਸ ਲਈ ਇਹ ਦੋਵੇਂ ਪਾਰਟੀਆਂ ਪੰਜਾਬ ਦੀ ਜਨਤਾ ਦੀਆਂ ਵੋਟਾਂ ਦੀਆਂ ਹੱਕਦਾਰ ਨਹੀਂ ਹਨ। ਕੈਪਟਨ ਸਾਹਿਬ ਦੇ ਮੰਤਰੀ ਅਤੇ ਲੀਡਰ ਕੇਵਲ ਆਪਣੀ ਕੁਰਸੀ ਦੀ ਲੜਾਈ ਲੜ ਰਹੇ ਹਨ ਇਹਨਾਂ ਨੂੰ ਪੰਜਾਬ ਦੀ ਕੋਈ ਪਰਵਾਹ ਨਹੀਂ ਹੈ।ਪੰਜਾਬ ਦੀ ਜਨਤਾ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਇਸੇ ਲਈ ਹੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇਹ ਵਿਸ਼ਾਲ ਇਕੱਠ ਹੋ ਰਹੇ ਹਨ ਜਿਹਨਾਂ ਤੋਂ ਸਾਫ ਜਾਹਰ ਹੈ ਕਿ ਕਿ ਪੰਜਾਬ ਦੀ ਜਨਤਾ ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾ ਕੇ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੀ ਹੈ। ਇਸ ਮੀਟਿੰਗ ਦੌਰਾਨ ਬਹੁਤ ਸਾਰੇ ਪ੍ਰੀਵਾਰਾਂ ਨੇ ਮਾਸਟਰ ਜੀ ਦੀ ਪ੍ਰੈਰਣਾ ਨਾਲ, ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਨੀਤੀਆਂ ਨੂੰ ਅਪਣਾਉਦਿਆਂ ਹੋਇਆਂ ,ਰਵਾਇਤੀ ਪਾਰਟੀਆਂ ਨੂੰ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਣ ਦਾ ਐਲਾਨ ਕੀਤਾ।