‘ਆਪ’ ਆਗੂ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੁਣੀਆਂ ਆਟੋ ਵਾਲਿਆਂ ਦੀਆਂ ਮੁਸ਼ਕਲਾਂ

157

ਅੰਮ੍ਰਿਤਸਰ, 7 ਜੁਲਾਈ (ਗਗਨ) – ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਅੰਦਰ ਆਟੋ ਰਿਕਸ਼ਾ ਖੜੇ ਕੀਤੇ ਜਾਣ ਤੋਂ ਰੋਕੇ ਜਾਣ ਦੇ ਖ਼ਿਲਾਫ਼ ਵੱਡੀ ਗਿਣਤੀ ਵਿੱਚ ਆਟੋ ਰਿਕਸ਼ਾ ਚਾਲਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਓਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਓਹਨਾਂ ਨੂੰ ਕਿਹਾ ਕਿ ਉਹ ਇਕ ਪ੍ਰਪੋਜ਼ਲ ਤਿਆਰ ਕਰਨ ਅਤੇ ਸਬੰਧਿਤ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ ਅਤੇ ਆਮ ਆਦਮੀਂ ਪਾਰਟੀ ਇਸਦੀ ਹਰ ਪੱਧਰ ਤੱਕ ਪੈਰਵੀ ਕਰੇਗੀ ਅਤੇ ਹਰ ਸੰਭਵ ਯਤਨ ਕਰੇਗੀ ਇਹਨਾਂ ਹੱਲ ਕਰਵਾਉਣ ਦੀ। ਇਸ ਮੌਕੇ ਓਹਨਾਂ ਨਾਲ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਸੇਠੀ, ਟਰੇਡ ਵਿੰਗ ਦੇ ਪੰਜਾਬ ਜੁਆਇੰਟ ਸਕੱਤਰ ਰਜਿੰਦਰ ਪਲਾਹ,ਬਲਾਕ ਪ੍ਰਧਾਨ ਮੁਖਵਿੰਦਰ ਸਿੰਘ ਵਿਰਦੀ,ਯੂਥ ਜੁਆਇੰਟ ਸਕੱਤਰ ਵਰੁਣ ਰਾਣਾ,ਹਲਕਾ ਪੂਰਬੀ ਤੋਂ ਸੀਨੀਅਰ ਆਗੂ ਪਰਸ਼ੋਤਮ ਟਾਂਗਰੀ ਅਤੇ ਆਟੋ ਯੂਨੀਅਨ ਦੇ ਆਗੂ ਹਾਜ਼ਿਰ ਸਨ।

Italian Trulli