ਆਜ਼ਾਦੀ ਤੋਂ ਬਾਅਦ ਸਰਕਾਰਾਂ ਨੇ ਮਸੀਹੀ ਭਾਈਚਾਰੇ ਨੂੰ ਛੱਡਿਆ ਲਵਾਰਿਸ – ਲਾਰੈਂਸ ਚੌਧਰੀ, ਆਰਿਫ਼ ਚੌਹਾਨ

50

ਫਿਰੋਜਪੁਰ, ਜੁਲਾਈ (ਬੁਲੰਦ ਆਵਾਜ ਬਿਊਰੋ) – ਮਸੀਹੀ ਭਾਈਚਾਰੇ ਵਲੋਂ ਯਿਸ਼ੂ ਭਵਨ ਵਿਖੇ ਪੰਜਾਬ ਪਾਸਟਰ ਐਸੋਸੀਏਸਨ ਦੇ ਸਹਿਯੋਗ ਨਾਲ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ।ਇਸ ਮੌਕੇ ਪ੍ਰੈੱਸ ਨੂੰ ਸੰਬੌਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਅਤੇ ਯੂਥ ਰਾਸ਼ਟਰੀ ਪ੍ਰਧਾਨ ਆਰਿਫ਼ ਮਸੀਹ ਨੇ ਕਿਹਾ ਕਿ ਦੇਸ ਦੀ ਆਜ਼ਾਦੀ ਦੇ 74ਸਾਲ ਬਾਅਦ ਵੀ ਮਸੀਹੀ ਭਾਈਚਾਰੇ ਨੂੰ ਸਰਕਾਰਾਂ ਨੇ ਲਵਾਰਿਸ ਛੱਡ ਦਿੱਤਾ ਹੈ। ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ। ਰਾਜਨੀਤਿਕ ਪਾਰਟੀਆਂ ਵੋਟਾਂ ਲੈਣ ਲਈ ਭਾਇਚਾਰੇ ਨਾਲ ਕਈ ਤਰ੍ਹਾਂ ਦੇ ਵਾਇਦੇ ਕਰਦੀਆਂ ਹਨ ਪ੍ਰੰਤੁ ਚੋਣਾਂ ਜਿੱਤਣ ਤੋਂ ਬਾਅਦ ਉਹ ਭਾਈਚਾਰੇ ਦੇ ਲੋਕਾਂ ਨੁੰ ਮਿਲਣਾ ਪਸੰਦ ਵੀ ਨਹੀਂ ਕਰਦੀਆਂ। ਇਸ ਵਿਤਕਰੇ ਕਾਰਣ ਹੀ ਮਸੀਹੀ ਭਾਈਚਾਰੇ ਵਲੋਂ 20 ਜੁਲਾਈ 2021ਦਿਨ ਮੰਗਲਵਾਰ ਨੂੰ ਕੋਟਕਾਪੂਰਾ ਦੀ ਦਾਣਾ ਮੰਡੀ ਵਿਖੇ ਹੋ ਰਹੀ ਆਪਣੇ ਹੱਕਾਂ ਲਈ “ਮਸੀਹੀ ਅਧਿਕਾਰ ਰੈਲੀ” ਵਿੱਚ ਕਬਿਰਸਤਾਨ ਲਈ ਜ਼ਮੀਨ, ਕਮਿਊਨਿਟੀ ਹਾਲ, ਮਸੀਹੀ ਬੇਘਰ ਪਰਿਵਾਰਾਂ ਨੂੰ ਪਲਾਟਾਂ ਦੀ ਅਲਾਟਮੈਂਟ, ਕੱਚੇ ਘਰਾਂ ਨੂੰ ਪੱਕਾ ਕਰਨ,ਮਸੀਹੀ ਲੋੜਵੰਦ ਵਿਦਿਆਰਥੀਆਂ ਦੇ ਵਜੀਫੇ, ਸਵੈ ਰੋਜ਼ਗਾਰ ਲਈ ਬੈਂਕਾਂ ਤੋਂ ਕਰਜ ,ਐਸ ਸੀ/ ਐਸ ਟੀ ਵਾਂਗ ਮਸੀਹੀ ਵਰਗ ਨੂੰ ਸਹੂਲਤਾਂ ਦੀ ਮੰਗ ਪੰਜਾਬ ਸਰਕਾਰ ਤੋਂ ਕੀਤੀ ਜਾਵੇਗੀ।

Italian Trulli

ਉਹਨਾਂ ਕਿਹਾ ਕਿ ਮਾਲਵੇ ਦੀ ਰੈਲੀ ਨਵਾਂ ਇਤਿਹਾਸ ਸਿਰਜੇਗੀ। ਸਾਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਫਿਰੋਜ਼ਪੁਰ ਦੀ 200 ਪਾਸਟਰ ਸਾਹਿਬਾਨਾ ਦੀ ਐਸੋਸੀਏਸਨ ਨੇ ਭਰੋਸਾ ਦੁਆਇਆ ਕਿ ਉਹ ਸੰਗਤਾਂ ਸਮੇਤ ਰੈਲੀ ਵਿੱਚ ਪਹੁੰਚਣਗੇ। ਇਸ ਮੌਕੇ ,ਪਾ.ਓਮ ਪ੍ਰਕਾਸ਼,ਪਾ.ਰਾਜਿੰਦਰ ਜੋਨ, ਪਾ.ਮਾਈਕਲ ਭੱਟੀ,ਪਾ.ਬੋਹੜ ਮਸੀਹ, ਹਾਰੂਨ ਮਸੀਹ ਲੱਧੜ, ਪਾ.ਥੋਮਸ ਮਸੀਹ, ਪਾ ਮਨਜੀਤ ਮਸੀਹ,ਪਾ.ਜੀਤ ਕੁਮਾਰ,ਪਾ ਜੈ ਪੌਲ, ਪਾ.ਸਦਰਕ ਮਸੀਹ,ਪਾ.ਖਰੈਤ ਮਸੀਹ, ਪਾ.ਸ਼ਾਮ ਲਾਲ, ਪਾ.ਯੁਹੰਨਾ ਭੱਟੀ, ਪਾ.ਅਜਮੇਰ ਮਸੀਹ, ਪਾ.ਨੂਰ ਮਸੀਹ, ਪਾ.ਬਾਜ਼ ਮਸੀਹ, ਪਾ.ਸਸਤਾ ਮਸੀਹ, ਪਾ.ਸੈਮੂਅਲ ਰਾਣਾ, ਪਾ.ਬਲਰਾਜ ਮਸੀਹ, ਕੋ ਅਰਡੀਨੇਟਰ ਗੁਰਬਾਜ ਮਸੀਹ, ਸੁਲੱਖਣ ਮਸੀਹ,ਆਦਿ ਸ਼ਾਮਿਲ ਹੋਏ।