More

  ਆਉਣ ਵਾਲੇ 24 ਤੋਂ 48 ਘੰਟਿਆਂ ਦੇ ਅੰਦਰ ਅੰਦਰ ਪੰਜਾਬ ਚ ਸੰਘਣੀ ਧੁੰਦ ਦਾ ਅਲਰਟ

  ਪੰਜਾਬ ਚ ਰਿਕਾਰਡ ਮੀਂਹ ਤੇ ਪਹਾੜਾਂ ਚ ਹੋਈ ਬਰਫਬਾਰੀ ਕਰਕੇ ਸੁੰਨ ਪਏ ਪੰਜਾਬ ਨੂੰ ਸੋਹਣੀ ਧੁੱਪ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਿਉਂਕਿ ਆਗਾਮੀ 24 ਤੋਂ 48 ਘੰਟਿਆਂ ਦੌਰਾਨ ਸੀਜ਼ਨ ਚ ਪਹਿਲੀ ਵਾਰ ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਦੇ ਇਲਾਕੇ ਸੰਘਣੀ ਧੁੰਦ ਤੇ ਧੁੰਦ ਦੇ ਨੀਵੇ ਬੱਦਲਾਂ ਦੀ ਚਪੇਟ ਚ ਆ ਜਾਣਗੇ। ਧੁੰਦ ਕਾਰਨ ਧੁੱਪ ਦੁਪਹਿਰ ਸਮੇਂ ਜਾਂ ਇਹ ਵੀ ਸੰਭਵ ਹੈ ਕਿ ਕੁਝ ਖਿੱਤਿਆਂ ਚ ਸਾਰਾ ਦਿਨ ਸੂਰਜ ਦੇ ਦਰਸ਼ਨ ਨਾ ਹੋਣ। ਜਿਕਰਯੋਗ ਹੈ ਕਿ ਪੰਜਾਬ ਦੇ ਨੀਮ ਪਹਾੜੀ ਇਲਾਕੇ ਚੰਡੀਗੜ੍ਹ, ਮੋਹਾਲੀ, ਪਠਾਨਕੋਟ, ਤਲਵਾੜਾ, ਨੰਗਲ ਸੰਘਣੀ ਧੁੰਦ ਤੋਂ ਸੱਖਣੇ ਰਹਿਣਗੇ। ਮੀਂਹ ਕਾਰਨ ਵੀਰਵਾਰ ਤੋਂ ਸੂਬੇ ਚ “ਕੋਲਡ ਡੇ” ਸਥਿਤੀ ਬਣੀ ਹੋਈ ਹੈ, ਜਿਸਦੇ ਅੱਗੋਂ ਵੀ ਜਾਰੀ ਰਹਿਣ ਦੀ ਉਮੀਦ ਹੈ।
  #ਮੀਂਹ
  ਸਿਸਟਮ ਦੇ ਹਿਮਾਚਲ ਵੱਲ ਖਿਸਕਣ ਨਾਲ ਬਾਕੀ ਜਿਲਿਆਂ ਚ ਮੀਂਹ ਨੂੰ ਠੱਲ੍ਹ ਪੈ ਗਈ ਹੈ, ਜਦਕਿ ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਪੰਚਕੂਲਾ, ਪਟਿਆਲਾ, ਅੰਬਾਲਾ ਦੇ ਹਿੱਸਿਆਂ ਚ ਕੱਲ੍ਹ ਤੜਕੇ ਤੱਕ ਤਕੜੇ ਮੀਂਹ ਤੇ ਗੜੇਮਾਰੀ ਦੀ ਉਮੀਦ ਬਣੀ ਰਹੇਗੀ।
  -ਜਾਰੀ ਕੀਤਾ: 4:44pm, 13 ਦਸੰਬਰ, 2019
  #ਕੋਲਡ_ਡੇ
  #ਪੰਜਾਬ_ਦਾ_ਮੌਸਮ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img