Bulandh Awaaz

Headlines
ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ ਬਰਤਾਨੀਆ ਦੀ ਸੰਸਦ ਵਿਚ ਕਿਸਾਨ ਸੰਘਰਸ਼ ਬਾਰੇ ਹੋਵੇਗੀ ਖਾਸ ਵਿਚਾਰ ਚਰਚਾ ਜਦੋਂ ਲਾਈਵ ਰੇਡੀਓ ਸ਼ੋਅ ‘ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ ਸਰਕਾਰ ਨੇ ਬੀਮੇ ਨਾਲ ਸਬੰਧਿਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ, ਪਾਲਿਸੀਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ ਮੋਦੀ ਸਰਕਾਰ ਕਰਕੇ ਭਾਰਤ ‘ਚ ਹੀ ਘਟੀ ਭਾਰਤੀਆਂ ਦੀ ਆਜ਼ਾਦੀ, ਅਮਰੀਕਾ ਨੇ ਘਟਾਈ ਰੇਟਿੰਗ ਭਾਰਤ ਨੂੰ ਲੈ ਕੇ ਅਮਰੀਕਾ ਦਾ ਵੱਡਾ ਦਾਅਵਾ, ਨਾਲ ਹੀ ਜੰਮੂ-ਕਸ਼ਮੀਰ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਵੀ ਤਰੀਫ ਬੈਲ-ਗੱਡੀਆਂ ‘ਤੇ ਸਵਾਰ ਹੋਕੇ ਪੰਜਾਬ ਵਿਧਾਨ ਸਭਾ ਪਹੁੰਚੇ ਅਕਾਲੀ ਵਿਧਾਇਕ ਬਜਟ ਇਜਲਾਸ ਦਾ ਚੌਥਾ ਦਿਨ, ਸਦਨ ‘ਚ ਹੰਗਾਮੇ ਮਗਰੋਂ ਵਾਕਆਊਟ ਚੰਨ ‘ਤੇ ਜਾਣ ਦਾ ਸੁਫਨਾ ਜਲਦ ਹੋਵੇਗਾ ਪੂਰਾ, ਇਸ ਅਰਬਪਤੀ ਨੇ ਦਿੱਤਾ ਆਫਰ, ਪਹਿਲਾਂ ਬੁੱਕ ਕਰਵਾਉਣੀ ਪਵੇਗੀ ਟਿਕਟ ਪੰਜਾਬ ‘ਚ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਾਉਣ ‘ਤੇ ਅੰਤ੍ਰਿਮ ਰੋਕ

ਆਈਫੋਨ ਨਿਰਮਾਤਾ ਵਿਸਟ੍ਰੋਨ ਕੰਪਨੀ ਦੇ ਮਜ਼ਦੂਰਾਂ ਦਾ ਲੁੱਟ-ਖਸੁੱਟ ਖਿਲਾਫ ਫੁੱਟਿਆ ਰੋਹ

ਪਿਛਲੇ ਮਹੀਨੇ ਕਰਨਾਟਕ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕੋਲਾਰ ਸਥਿਤ ਵਿਸਟ੍ਰੋਨ ਕੰਪਨੀ ਵਿੱਚ ‘‘ਮਜਦੂਰਾਂ ਵੱਲੋਂ ਕੀਤੀ ਗਈ ਭੰਨ-ਤੋੜ’’ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਇਸਦੀ ਗਰੰਟੀ ਕੀਤੀ ਜਾਵੇ। ਦੇਸ਼ ਵਿੱਚ ਮਜ਼ਦੂਰ ਸਰਮਾਏਦਾਰਾਂ ਵੱਲੋਂ ਭਿਆਨਕ ਲੁੱਟ-ਜਬਰ ਦਾ ਸ਼ਿਕਾਰ ਹੋ ਰਹੇ ਹਨ, ਕਾਰਖਾਨਿਆਂ ਵਿੱਚ ਸਰਮਾਏਦਾਰਾਂ ਦੀ ਅਪਰਾਧਕ ਲਾਪਰਵਾਹੀ ਕਾਰਨ ਰੋਜ਼ ਮਜ਼ਦੂਰਾਂ ਨਾਲ਼ ਭਿਆਨਕ ਹਾਦਸੇ ਵਾਪਰਦੇ ਹਨ, ਅਣਗਿਣਤ ਮਜ਼ਦੂਰ ਮਰਦੇ ਹਨ। ਪਰ ਪ੍ਰਧਾਨ ਮੰਤਰੀ ਨੇ ਕਦੇ ਵੀ ਆਪਣੀ ਜੁਬਾਨ ਨਹੀਂ ਖੋਲ੍ਹੀ। ਘੱਟ ਗਿਣਤੀ ਫਿਰਕਿਆਂ ਨਾਲ਼ ਸਬੰਧਤ ਲੋਕਾਂ ਨੂੰ ਬਹੁਗਿਣਤੀ ਫਿਰਕੇ ਨਾਲ਼ ਸਬੰਧਤ ਕੱਟੜਪੰਥੀਆਂ ਦੀਆਂ ਭੀੜਾਂ ਕੁੱਟ-ਕੁੱਟ ਕੇ ਕਤਲ ਕਰ ਦਿੰਦੀਆਂ ਹਨ ਪ੍ਰਧਾਨ ਮੰਤਰੀ ਦੇ ਮੂੰਹੋਂ ਹਮਦਰਦੀ ਦੇ ਦੋ ਬੋਲ ਤੱਕ ਨਹੀਂ ਨਿੱਕਲਦੇ ਸਗੋਂ ਉਹ ਯੋਗਾ ਕਰਨ ਵਿੱਚ ਰੁੱਝਿਆ ਰਹਿੰਦਾ ਹੈ, ਤੋਤਿਆਂ ਨਾਲ਼ ਫੋਟੋਆਂ ਖਿਚਵਾਉਂਦਾ ਰਹਿੰਦਾ ਹੈ। ਦਿੱਲੀ ਬਾਰਡਰ ਸੰਘਰਸ਼ ਦੌਰਾਨ ਦਰਜਨਾਂ ਕਿਸਾਨਾਂ ਦੀਆਂ ਮੌਤਾਂ ਸਬੰਧੀ ਵੀ ਉਸਨੇ ਆਪਣੀ ਜੁਬਾਨ ਨੂੰ ਪੱਕਾ ਜਿੰਦਰਾ ਮਾਰ ਦਿੱਤਾ ਹੈ। ਪਰ ਜਦ ਸਰਮਾਏ ਖਿਲਾਫ ਮਜ਼ਦੂਰਾਂ ਦਾ ਰੋਹ ਫੁੱਟਿਆ, ਉਸਦੇ ਮਾਲਕਾਂ ਦੀ ਗਰਦਨ ਨੂੰ ਕਿਰਤੀਆਂ ਨੇ ਹੱਥ ਪਾਇਆ, ਤਾਂ ਉਸ ਵਾਸਤੇ ਚੁੱਪ ਰਹਿਣਾ ਅਸੰਭਵ ਹੋ ਗਿਆ।

ਉਸਦੇ ਬੋਲਣ ਤੋਂ ਪਹਿਲਾਂ ਮੁੱਖ ਮੰਤਰੀ, ਉੱਪ ਮੁੱਖ ਮੰਤਰੀ, ਹੋਰ ਮੰਤਰੀਆਂ ਸਭ ਨੇ ਭੰਨ-ਤੋੜ ਤੇ ਲੁੱਟ ਖੋਹ ਕਰਨ ਵਾਲ਼ੀ ਮਜ਼ਦੂਰਾਂ ਦੀ ਭੀੜ ਖਿਲਾਫ ਭੜਾਸ ਕੱਢੀ, ਸਰਮਾਏਦਾਰਾ ਮੀਡੀਆ ਨੇ ਮਜਦੂਰਾਂ ਨੂੰ ਗੁੰਡੇ-ਬਦਮਾਸ਼ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਪੁਲਿਸ ਨੇ 160 ਮਜ਼ਦੂਰਾਂ ਨੂੰ ਸਖਤ ਅਪਰਾਧਿਕ ਧਾਰਾਵਾਂ ਲਾ ਕੇ ਜੇਲ੍ਹੀਂ ਡੱਕ ਦਿੱਤਾ ਹੈ। ਹੱਕ ਮੰਗਦੇ ਮਜ਼ਦੂਰਾਂ ਨਾਲ਼ ਸੱਤ੍ਹਾ ਧਿਰ ਵਿੱਚ ਕਿਤੇ ਕੋਈ ਹਮਦਰਦੀ ਨਹੀਂ। ਸਭ ਕੰਪਨੀ ਦੇ ਹੋਏ ਨੁਕਸਾਨ ਉੱਤੇ ਪਿੱਟ ਸਿਆਪਾ ਕਰਦੇ ਰਹੇ, ‘‘ਅਪਰਾਧੀਆਂ’’ ਨੂੰ ਸਖਤ ਤੋਂ ਸਖਤ ਸਬਕ ਸਿਖਾਉਣ ਦੀ ਮੰਗ ਕਰਦੇ ਰਹੇ।
ਕਰਨਾਟਕਾ ਦੇ ਕੋਲਾਰ ਜ਼ਿਲ੍ਹੇ ਦੇ ਨਰਸਾਪੁਰ ਸਨਅਤੀ ਖੇਤਰ ਵਿੱਚ ਸਥਿਤ ਤਾਈਵਾਨ ਦੀ ਵਿਸਟ੍ਰੋਨ ਕੰਪਨੀ ਦੇ ਪਲਾਂਟ ਵਿੱਚ 10 ਹਜ਼ਾਰ ਤੋਂ ਵਧੇਰੇ ਮਜ਼ਦੂਰ ਕੰਮ ਕਰਦੇ ਹਨ। ਇਸ ਪਲਾਂਟ ਵਿੱਚ ਐਪਲ ਕੰਪਨੀ ਦੇ ਆਈਫੋਨ ਬਣਾਏ ਜਾਂਦੇ ਹਨ। ਇੱਥੇ ਲੇਨੋਵੋ ਆਦਿ ਕੰਪਨੀਆਂ ਦੇ ਉਤਪਾਦ ਵੀ ਬਣਾਏ ਜਾਂਦੇ ਹਨ। ਇਸ ਕੰਪਨੀ ਨੇ ਭਾਰਤ ਵਿੱਚ 2017 ਵਿੱਚ ਬੰਗਲੌਰ ਵਿੱਚ ਇੱਕ ਛੋਟਾ ਪਲਾਂਟ ਲਗਾ ਕੇ ਕੰਮ ਸ਼ੁਰੂ ਕੀਤਾ ਸੀ। ਸੰਨ 2018 ਵਿੱਚ ਕਰਨਾਟਕ ਦੇ ਕੋਲਾਰ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ 43 ਏਕੜ ਜ਼ਮੀਨ ਵਿੱਚ ਪਲਾਂਟ ਲਗਾਇਆ ਗਿਆ। ਕੰਪਨੀ ਨੇ ਸਥਾਪਿਤ ਪਲਾਂਟ ਦੇ ਲਾਗੇ ਹੀ ਹੋਰ ਜ਼ਮੀਨ ਦੀ ਵੀ ਮੰਗ ਕੀਤੀ ਹੈ। ਵਰਣਨਯੋਗ ਹੈ ਕਿ ਇਸ ਕੰਪਨੀ ਵਿੱਚ ਸਿਰਫ 1342 ਹੀ ਪੱਕੇ ਮਜ਼ਦੂਰ ਸਨ। ਬਾਕੀ ਸਾਰੇ ਮਜ਼ਦੂਰ ਠੇਕਾ ਕੰਪਨੀਆਂ ਰਾਹੀਂ ਭਰਤੀ ਕੀਤੇ ਗਏ ਸਨ। ਕਿਰਤ ਵਿਭਾਗ ਅਨੁਸਾਰ ਕੰਪਨੀ ਨੇ ਪਲਾਂਟ ਦੀ ਸਮਰੱਥਾ 5000 ਮਜ਼ਦੂਰਾਂ ਦੀ ਦਰਜ ਕਰਾਈ ਹੋਈ ਸੀ ਪਰ ਦਸੰਬਰ ਵਿੱਚ 10 ਹਜ਼ਾਰ ਤੋਂ ਵਧੇਰੇ ਮਜ਼ਦੂਰ ਕੰਮ ਕਰ ਰਹੇ ਸਨ। ਸਤੰਬਰ ਵਿੱਚ ਜਿੱਥੇ ਇਸ ਕੰਪਨੀ ਵਿੱਚ ਤਿੰਨ ਕੁ ਹਜ਼ਾਰ ਠੇਕਾ ਮਜ਼ਦੂਰ ਸਨ ਉੱਥੇ ਦਸੰਬਰ ਵਿੱਚ ਇਹ ਗਿਣਤੀ ਵਧ ਕੇ ਸਾਢੇ ਅੱਠ ਹਜ਼ਾਰ ਹੋ ਗਈ। ਇਸਦੀ ਕੋਈ ਜਾਣਕਾਰੀ ਕਿਰਤ ਵਿਭਾਗ ਨੂੰ ਨਹੀਂ ਦਿੱਤੀ ਗਈ। ਔਰਤਾਂ ਨੂੰ ਮਰਦਾਂ ਤੋਂ ਘੱਟ ਤਨਖਾਹ ਉੱਤੇ ਰੱਖਿਆ ਜਾਂਦਾ ਸੀ। ਉਹਨਾਂ ਲਈ ਲੋੜੀਂਦੇ ਪ੍ਰਬੰਧ ਵੀ ਨਹੀਂ ਕੀਤੇ ਜਾਂਦੇ ਸਨ। ਪੂਰਨਬੰਦੀ ਤੋਂ ਬਾਅਦ ਕੰਮ ਦੇ ਘੰਟੇ ਵੀ 8 ਤੋਂ ਵਧਾ ਕੇ 12 ਕਰ ਦਿੱਤੇ ਗਏ। ਕੰਮ ਦਾ ਬੋਝ ਕਿਤੇ ਜ਼ਿਆਦਾ ਵਧਾ ਦਿੱਤਾ ਗਿਆ। ਤਨਖਾਹਾਂ ਵਿੱਚ ਭਾਰੀ ਕਟੌਤੀ ਕਰ ਦਿੱਤੀ ਗਈ। ਹਜ਼ਾਰਾਂ ਰੁਪਏ ਤਨਖਾਹ ਘਟਾ ਦਿੱਤੀ ਗਈ। ਭਰਤੀ ਸਮੇਂ ਤਨਖਾਹ ਕੁੱਝ ਹੋਰ ਤੈਅ ਕੀਤੀ ਜਾਂਦੀ ਸੀ ਤੇ ਦਿੱਤੀ ਹੋਰ ਜਾਂਦੀ ਸੀ। ਕਈਆਂ ਨੂੰ ਤਾਂ 22 ਹਜ਼ਾਰ ਤਨਖਾਹ ਕਹਿ ਕੇ 8 ਹਜ਼ਾਰ ਰੁਪਏ ਦਿੱਤੇ ਗਏ। ਨਵੰਬਰ ਮਹੀਨੇ ਦੀ ਤਨਖਾਹ 12 ਦਸੰਬਰ ਤੱਕ ਵੀ ਨਹੀਂ ਦਿੱਤੀ ਗਈ ਸੀ।
ਮਜ਼ਦੂਰਾਂ ਵੱਲੋਂ ਇਹਨਾਂ ਸਭ ਧੱਕੇਸ਼ਾਹੀਆਂ ਬਾਰੇ ਵਾਰ-ਵਾਰ ਕੰਪਨੀ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾਂਦੀ ਰਹੀ ਪਰ ਕੋਈ ਫਰਕ ਨਹੀਂ ਪਿਆ। ਕੰਪਨੀ ਅਧਿਕਾਰੀ ਕਹਿੰਦੇ ਰਹੇ ਕਿ ਮਜ਼ਦੂਰ ਤਨਖਾਹ, ਓਵਰਟਾਈਮ ਵਗੈਰਾ ਦਾ ਮਾਮਲਾ ਆਪਣੇ ਠੇਕੇਦਾਰਾਂ ਨਾਲ਼ ਨਿਬੇੜਨ ਕਿਉਂਕਿ ਕੰਪਨੀ ਨੇ ਤਾਂ ਠੇਕੇਦਾਰਾਂ ਨੂੰ ਅਦਾਇਗੀ ਕਰ ਦਿੱਤੀ ਹੈ। ਕਿਤੇ ਵੀ ਸੁਣਵਾਈ ਨਾ ਹੋਣ ਤੋਂ ਬਾਅਦ 12 ਦਸੰਬਰ ਨੂੰ 8-9 ਹਜ਼ਾਰ ਮਜ਼ਦੂਰ ਕੰਪਨੀ ਦੇ ਗੇਟ ਅੱਗੇ ਇਕੱਠੇ ਹੋ ਗਏ। ਉਹਨਾਂ ਪੂਰੀ ਤਨਖਾਹ, ਓਵਰਟਾਈਮ ਵਗੈਰਾ ਦੇ ਤੁਰੰਤ ਭੁਗਤਾਨ ਦੀ ਮੰਗ ਕੀਤੀ। ਪਰ ਕੋਈ ਉਹਨਾਂ ਦੀ ਗੱਲ ਸੁਣਨ ਲਈ ਅੱਗੇ ਨਹੀਂ ਆਇਆ। ਇਸ ਤੋਂ ਬਾਅਦ ਮਜ਼ਦੂਰਾਂ ਦਾ ਗੁੱਸਾ ਕੰਪਨੀ ਦੀ ਇਮਾਰਤ ਅਤੇ ਸਾਜੋ-ਸਮਾਨ ਉੱਤੇ ਨਿਕਲਿਆ।
ਇਸ ਤਰ੍ਹਾਂ ਮਜ਼ਦੂਰਾਂ ਦੀ ਕੀਤੀ ਜਾ ਰਹੀ ਭਿਆਨਕ ਲੁੱਟ-ਖਸੁੱਟ ਅਤੇ ਉਹਨਾਂ ਦੇ ਮੰਗਾਂ-ਮਸਲਿਆਂ ਉੱਤੇ ਕੰਨ ਨਾ ਧਰਨ ਕਾਰਨ ਕੰਪਨੀ ਵਿੱਚ ਭੰਨ-ਤੋੜ ਦੀ ਹਾਲਤ ਬਣੀ। ਪਹਿਲਾਂ ਕਿਹਾ ਗਿਆ ਕਿ 437 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਫੇਰ ਜਦੋਂ ਏਨਾ ਨੁਕਸਾਨ ਸਾਬਤ ਕਰਨਾ ਔਖਾ ਹੋ ਗਿਆ ਤਾਂ ਕਿਹਾ ਗਿਆ ਕਿ 30-40 ਕਰੋੜ ਦਾ ਨੁਕਸਾਨ ਹੋਇਆ ਹੈ। ਕੰਪਨੀ ਨੇ ਆਪਣੇ ਹੋਏ ਨੁਕਸਾਨ ਦਾ ਹਿਸਾਬ ਤਾਂ ਲਾ ਕੇ ਦੱਸ ਦਿੱਤਾ ਪਰ ਮਜ਼ਦੂਰਾਂ ਨਾਲ਼ ਏਨੇ ਮਹੀਨਿਆਂ ਤੋਂ ਜੋ ਧੱਕੇਸ਼ਾਹੀ, ਲੁੱਟ-ਖਸੁੱਟ ਚੱਲ ਰਹੀ ਹੈ ਉਸ ਨਾਲ਼ ਮਜ਼ਦੂਰਾਂ ਨੂੰ ਜੋ ਆਰਥਿਕ ਨੁਕਸਾਨ ਝੱਲਣਾ ਪਿਆ ਹੈ, ਭੋਜਨ, ਦਵਾ-ਇਲਾਜ ਆਦਿ ਬੇਹੱਦ ਬੁਨਿਆਦੀ ਜਰੂਰਤਾਂ ਉੱਤੇ ਖਰਚ ਉੱਤੇ ਵੀ ਕਟੌਤੀ ਕਰਨ ਪਈ ਹੈ, ਮਾਨਸਿਕ ਤਸ਼ੱਦਦ ਝੱਲਣਾ ਪਿਆ ਹੈ ਉਸਦਾ ਕੋਈ ਹਿਸਾਬ ਨਹੀਂ ਪੇਸ਼ ਕੀਤਾ ਹੈ। ਇਸਦੇ ਦੋਸ਼ੀਆਂ ਖਿਲਾਫ ਕੋਈ ਐਫ.ਆਈ.ਆਰ. ਨਹੀਂ, ਕੋਈ ਜੇਲ੍ਹ ਨਹੀਂ, ਕੋਈ ਸਜਾ ਨਹੀਂ। ਬੇਦੋਸ਼ੇ ਕਿਰਤੀ ਜੇਲ੍ਹ ਵਿੱਚ ਡੱਕ ਦਿੱਤੇ ਗਏ ਹਨ। ਕਿੰਨੇ ਹੀ ਘਰ੍ਹਾਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ ਗਏ ਹਨ।

ਜਿੱਥੇ ਜਬਰ-ਜੁਲਮ ਹੈ ਉੱਥੇ ਟਾਕਰਾ ਵੀ ਹੋਵੇਗਾ। ਆਪ-ਮੁਹਾਰੇ ਸੰਘਰਸ਼ ਉੱਠਣੇ ਸੁਭਾਵਿਕ ਹਨ। ਸਭ ਕੁੱਝ ਜਥੇਬੰਦ ਅਤੇ ਯੋਜਨਾਬੱਧ ਨਹੀਂ ਹੁੰਦਾ। ਪਰ ਆਪ-ਮੁਹਾਰੇ ਰੋਹ ਪ੍ਰਗਟਾਵਿਆਂ, ਗੈਰ-ਯੋਜਨਾਬੱਧ, ਗੈਰ-ਜਥੇਬੰਦ ਸੰਘਰਸ਼ਾਂ ਤੋਂ ਅੱਗੇ ਵਧਣਾ ਵੀ ਜਰੂਰੀ ਹੈ। ਇਸ ਤੋਂ ਬਿਨਾਂ ਸਰਮਾਏਦਾਰਾਂ ਦੀ ਜਥੇਬੰਦ ਤਾਕਤ ਦਾ ਮੁਕਾਬਲਾ ਕੀਤਾ ਜਾਣਾ ਸੰਭਵ ਨਹੀਂ ਹੈ। ਵਿਸਟ੍ਰੋਨ, ਕਰਨਾਟਕ ਦੇ ਮਜ਼ਦੂਰਾਂ ਨੂੰ ਵੀ ਹੁਣ ਯੂਨੀਅਨ ਬਣਾ ਕੇ, ਯੋਜਨਾਬੱਧ, ਜਥੇਬੰਦ ਸੰਘਰਸ਼ ਦੇ ਰਾਹ ਉੱਤੇ ਅੱਗੇ ਵਧਣਾ ਚਾਹੀਦਾ ਹੈ।

bulandhadmin

Read Previous

ਯੋਗੀ ਦਾ ‘ਰਾਮਰਾਜ’, ਔਰਤਾਂ ਲਈ ਵਹਿਸ਼ੀ

Read Next

ਰਾਮ ਮੰਦਰ ਫੰਡ ਦੇ ਨਾਂ ’ਤੇ ਸੰਘੀ ਲਾਣੇ ਵੱਲੋਂ ਮੱਧ ਪ੍ਰਦੇਸ਼ ਵਿੱਚ ਫਿਰਕੂ ਫਸਾਦ ਖੜ੍ਹਾ ਕਰਨ ਦੀਆਂ ਕਰਤੂਤਾਂ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!