ਬਠਿੰਡਾ, 26 ਨਵੰਬਰ (ਗੁਰਪ੍ਰੀਤ ਮੋਹਲ) – ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆ ਮਗਰਲੇ ਲੰਮੇ ਸਮੇ ਤੋ ਲਟਕਦੀਆਂ ਆ ਰਹੀਆ ਮੰਗਾ ਤੇ ਮਸਲਿਆ ਨੂੰ ਲੈ ਕੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿਖੇ 28 ਨਵੰਬਰ ਦਿਨ ਐਤਵਾਰ ਨੂੰ ਰੋਸ ਮਾਰਚ ਕਰਣ ਗੀਆ ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੋਰ ਨੇ ਦਿਤੀ। ਉਹਨਾਂ ਕਿਹਾ ਕਿ ਆਗਣਵਾੜੀ ਅਤੇ ਹੈਲਪਰਾਂ ਸ਼ਹਿਰ ਦੇ ਬਜਾਰਾਂ ਵਿੱਚ ਰੋਸ ਮਾਰਚ ਕਰਣ ਗੀਆ ਅਤੇ ਸ਼ਹਿਰ ਵਾਸੀਆ ਨੂੰ ਪੰਜਾਬ ਸਰਕਾਰ ਦੀਆ ਮਾੜੀਆ ਨੀਤੀਆ ਤੋ ਜਾਣੂ ਕਰਵਾਉਣ ਗੀਆ ਮਗਰਲੇ ਪੰਜ ਸਾਲਾ ਤੋ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਇੰਕ ਵੀ ਮੰਗ ਨਹੀ ਮੰਨੀ ਤੇ ਉਲਟ ਝੂਠੇ ਲਾਰਿਆ ਵਿੱਚ ਹੀ ਰੱਖਿਆ ਹੈ।