20 C
Amritsar
Friday, March 24, 2023

ਅੱਜ ਤੋਂ ਤਿੰਨ ਸਾਲ ਪਹਿਲਾਂ ਫਿਰਕੂ ਸੰਘੀ ਲਾਣੇ ਦੇ ਗੁੰਡਿਆਂ ਨੇ ਪੱਤਰਕਾਰ ਗੌਰੀ ਲੰਕੇਸ਼ ਨੂੰ ਗੋਲ਼ੀ ਮਾਰ ਕੇ ਸ਼ਹੀਦ ਕੀਤਾ ਸੀ।

Must read

ਅੱਜ ਤੋਂ ਤਿੰਨ ਸਾਲ ਪਹਿਲਾਂ ਫਿਰਕੂ ਸੰਘੀ ਲਾਣੇ ਦੇ ਬੁਜ਼ਦਿਲ ਗੁੰਡਿਆਂ ਨੇ ਗੌਰੀ ਲੰਕੇਸ਼ ਨੂੰ ਗੋਲ਼ੀ ਮਾਰ ਕੇ ਸ਼ਹੀਦ ਕੀਤਾ ਸੀ।

ਸੰਘੀ ਟੋਲਿਆਂ ਦੀ ਵਧਦੀ ਬੁਰਛਾਗਰਦੀ ਕਾਰਨ ਉਸਦੇ ਇੱਕ ਦੋਸਤ ਨੇ ਉਸਨੂੰ ਸਾਵਧਾਨ (ਚੁੱਪ!) ਰਹਿਣ ਦੀ ਸਲਾਹ ਦਿੱਤੀ ਸੀ, ਪਰ ਉਸਦਾ ਕਹਿਣਾ ਸੀ,
“ਅਸੀਂ ਇੰਨੇ ਮੁਰਦਾ ਨਹੀਂ ਹੋ ਸਕਦੇ। ਖੁਦ ਨੂੰ ਜਾਹਿਰ ਕਰਨਾ ਤੇ ਪ੍ਰਤੀਕਿਰਿਆ ਕਰਨਾ ਮਨੁੱਖੀ ਲੱਛਣ ਹੈ।”

ਆਪਣੇ ਇਹ ਬੋਲ ਉਹ ਅੰਤਮ ਸਮੇਂ ਤੱਕ ਪੁਗਾਉਂਦੀ ਹੋਈ ਆਪਣੇ ਲੋਕ-ਪੱਖੀ ਲੇਖਕ ਹੋਣ ਦਾ ਫਰਜ਼ ਅਦਾ ਕਰਦੀ ਰਹੀ। ਇਸ ਫਾਸੀਵਾਦੀ ਦੌਰ ਦੇ ਰਹਿਨੁਮਾ ਬਣੇ ਬੈਠੇ ਸੰਘੀ ਟੋਲੇ ਉਸਤੋਂ ਇੰਨੇ ਖੌਫਜ਼ਦਾ ਹੋ ਗਏ ਕਿ ਇੱਕ 55 ਸਾਲਾ ਨਿਹੱਥੀ ਬਜ਼ੁਰਗ ਔਰਤ ਨੂੰ ਉਹਨਾਂ ਬੁਜ਼ਦਿਲਾਂ ਵਾਂਗ ਚਿਹਰੇ ਲੁਕਾਉਂਦੇ ਹੋਏ ਰਾਤ ਦੇ ਹਨੇਰੇ ਵਿੱਚ ਲੁਕਕੇ ਉਸਨੂੰ ਗੋਲ਼ੀਆਂ ਮਾਰ ਕੇ ਮਾਰਿਆ।

ਕੰਨੜ ਭਾਸ਼ਾ ਦੇ ਆਪਣੇ ਹਫਤਾਵਾਰੀ ਰਸਾਲੇ ਵਿੱਚ ਗੌਰੀ ਲੰਕੇਸ਼ ਨੇ ਹਮੇਸ਼ਾ ਹੀ ਦੇਸ਼ ਵਿੱਚ ਵਧ ਰਹੀਆਂ ਫਿਰਕੂ-ਫਾਸੀਵਾਦੀ ਤਾਕਤਾਂ ਦੇ ਜ਼ੁਰਮਾਂ, ਝੂਠਾਂ ਤੇ ਮਨਸੂਬਿਆਂ ਬਾਰੇ ਲਿਖਿਆ। ਆਪਣੇ ਰਸਾਲੇ ਵਿੱਚ ਉਹ ਮੋਦੀ ਬਾਰੇ ਇੱਕ ਕਾਲਮ ‘ਬੂਸੀ ਬਸੀਆ’ ਵੀ ਚਲਾਉਂਦੀ ਸੀ ਜਿਸਦਾ ਮਤਲਬ ਹੈ ‘ਜਦ ਵੀ ਮੂੰਹ ਖੋਲੂ, ਝੂਠ ਹੀ ਬੋਲੂ’।

ਉਸਨੇ ਜਨਮਦਿਨ ਮਨਾ ਰਹੇ ਮੁੰਡੇ-ਕੁੜੀਆਂ ਨੂੰ ਬਜਰੰਗ ਦਲ ਦੇ ਗੁੰਡਿਆਂ ਵੱਲੋਂ ਕੁੱਟਣ ਖਿਲਾਫ ਲਿਖਿਆ। ਇਸ ਲਿਖਤ ਲਈ ਭਾਜਪਾ ਆਗੂਆਂ ਨੇ ਉਸ ਉੱਪਰ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਤੇ ਇਸ ਨਿਆਂ ਪ੍ਰਬੰਧ ਨੇ ਸੱਚ ਲਿਖਣ ਲਈ ਉਸਨੂੰ ਸਜ਼ਾ ਵੀ ਸੁਣਾਈ, ਪਰ ਉਸਨੇ ਜ਼ਾਲਮਾਂ ਖਿਲਾਫ਼ ਲਿਖਣਾ ਨਹੀਂ ਛੱਡਿਆ।

ਉਸਨੇ 2002 ਦੇ ਗੁਜ਼ਰਾਤ ਕਤਲੇਆਮ ਦੇ ਵੱਡੇ ਅਫਸਰਾਂ, ਸਿਆਸੀ ਲੀਡਰਾਂ ਦੇ ਇਕਬਾਲਨਾਮਿਆਂ ‘ਤੇ ਅਧਾਰਤ ਪੱਤਰਕਾਰ ਰਾਣਾ ਅਯੂਬ ਦੀ ਕਿਤਾਬ ‘ਗੁਜ਼ਰਾਤ ਫਾਈਲਾਂ’ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕੀਤਾ। ਆਪਣੇ ਰਸਾਲੇ ਦੀ ਆਖ਼ਰੀ ਸੰਪਾਦਕੀ ਵਿੱਚ ਉਸਨੇ ਹਿੰਦੂ ਕੱਟੜਪੰਥੀਆਂ ਵੱਲੋਂ ਸੋਸ਼ਲ ਮੀਡੀਆ ਵਿੱਚ ਪ੍ਰਚਾਰੇ ਜਾਂਦੇ ਝੂਠਾਂ ਨੂੰ ਕਰੜੇ ਹੱਥੀਂ ਲਿਆ। ਇੰਝ ਆਪਣੇ ਮਨੁੱਖ ਹੋਣ ਦਾ ਫਰਜ਼ ਨਿਭਾਉਂਦੇ ਤੇ ਲੋਕਾਂ ਦੀ ਧਿਰ ਮੱਲਦੇ ਹੋਏ ਉਹ ਹਿੰਦੂ ਫਿਰਕਾਪ੍ਰਸਤਾਂ ਦੀਆਂ ਅੱਖਾਂ ਵਿੱਚ ਰੜਕਦੀ ਰਹੀ।

ਲੰਕੇਸ਼ ਮਾਰੀ ਗਈ ਪਰ ਉਸਦੀ ਸ਼ਹਾਦਤ ਇਹਨਾਂ ਫਿਰਕੂ ਫਾਸੀਵਾਦੀ ਤਾਕਤਾਂ ਖਿਲਾਫ਼ ਸੰਘਰਸ਼ ਦਾ ਪ੍ਰਤੀਕ ਬਣ ਗਈ ਹੈ ਤੇ ਜੂਝ ਰਹੇ ਲੋਕਾਂ ਦੇ ਦਿਲ ਅੰਦਰ ਉਹ ਸਦਾ ਲਈ ਅਮਰ ਹੋ ਗਈ ਹੈ। ਅਦਾਰਾ ‘ਲਲਕਾਰ’ ਵੱਲੋਂ ਇਸ ਨਿਧੜਕ, ਲੋਕ-ਪੱਖੀ ਪੱਤਰਕਾਰ ਨੂੰ ਸਲਾਮ!

ਲਲਕਾਰ ਤੋਂ ਧੰਨਵਾਦ ਸਹਿਤ

- Advertisement -spot_img

More articles

- Advertisement -spot_img

Latest article