ਅੱਜ ਕਿਸਾਨ ਅੰਦੋਲਨ ਨੇ ਭਾਰਤ ਦੀ ਕੁਰੱਪਟ ਰਾਜਨੀਤੀ ਨੂੰ ਮਰਨ ਕਿਨਾਰੇ ਲਿਆ ਖੜਾ ਕਰ ਦਿੱਤਾ ਹੈ 

69

ਉਨਟਾਰੀਉ, ਮਨਜੀਤ ਸਿੰਘ ਸਰਾਂ – ਅੱਜ ਜੇ ਦੇਸ਼ ਭਰ ‘ਚ ਕਿਸਾਨ ਅੰਦੋਲਨ ਨਾਂ ਹੁੰਦਾ ਤਾਂ ਸ਼ਾਇਦ ਦੇਸ਼ ਦੇ ਕੁਰਪਟ ਨੇਤਾਵਾਂ ਦੀ ਅਸਲ ਤਸਵੀਰ ਸਾਹਮਣੇ ਨਾਂ ਆਉਂਦੀ। ਲੋਕ ਹਮੇਲਾਂ ਹੀ ਦੇਸ਼ ਦੀ ਰਾਜਨੀਤੀ ਦੇ ਪ੍ਰਭਾਵ ਥੱਲੇ ਰਹੇ ਹਨ। ਉਂਨਾਂ ਦੀ ਇੱਕ ਝਲਕ ਲਈ ਕਈ ਕਈ ਘੰਟੇ ਫੁੱਲਾਂ ਦੇ ਹਾਰ ਹੱਥਾਂ ‘ਚ ਲੈ ਕੇ ਖੜੇ ਰਹਿੰਦੇ ਸਨ ਪਰ ਅੱਜ ਸਮਾਂ ਬਦਲਿਆ ਹੈ ਕਿ ਉਂਨਾਂ ਹੀ ਨੇਤਾਵਾਂ ਨੂੰ ਪਿੰਡਾਂ ‘ਚ ਵੜਣ ਤੱਕ ਨਹੀਂ ਦਿੱਤਾ ਜਾ ਰਿਹਾ। ਅੱਜ ਲੋਕਾਂ ਦੇ ਮਨਾਂ ਚੋ ਕਿਸੇ ਅਸ਼ਲੀਲ ਤਸਵੀਰ ਵਾਂਗ ਉੱਤਰ ਚੁੱਕੇ ਨੇ ਦੇਸ਼ ਦੇ ਰਾਜਨੀਤਕ ਨੇਤਾ । ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਇਹ ਲੋਕ ਆਪਣੇ ਨਿੱਜੀ ਫਾਇਦਿਆਂ ਲਈ ਦੇਸ਼ , ਧਰਮ, ਤੇ ਲੋਕਾਂ ਨੂੰ ਵੱਡੇ ਘਰਾਣਿਆਂ ਕੋਲ ਝੱਟ ਵੇਚ ਜਾਣਗੇ। ਨੇਤਾ ਚਾਹੇ ਕਿਸੇ ਵੀ ਸੂਬੇ ਤੇ ਕਿਸੇ ਵੀ ਪਾਰਟੀ ਦਾ ਹੋਵੇ । ਸਭ ਇੱਕੋ ਹੀ ਥੈਲੀ ਦੇ ਚੱਟੇ ਵੱਟੇ ਹਨ।

Italian Trulli

ਲੋਕ ਇੰਨਾਂ ਲਈ ਉਸ ਗੇਂਦ ਵਾਂਗ ਹਨ ਜੋ ਇੱਕ ਠੁੱਡੇ ਨਾਲ ਕਦੇ ਉਸ ਪਾਲੇ ‘ਚ ਕਦੇ ਉਸ ਪਾਲੇ ਚ ਹੁੰਦੀ ਹੈ। ਸਿਰਫ ਖਿਡਾਰੀਆਂ ਦੀਆਂ ਵਰਦੀਆਂ ਹੀ ਬਦਲਦੀਆਂ ਹਨ ਸੋ ਮੇਰੇ ਖਿਆਲ ਮੁਤਾਬਕ ਇਸ ਬਦਲੀ ਹੋਈ ਸੋਚ ਨੂੰ ਹੀ ਇਨਕਲਾਬ ਕਿਹਾ ਜਾਂਦਾ ਹੋਵੇਗਾ ? ਹੁਣ ਸਮਾਂ ਬਹੁਤ ਨੇੜ ਤੇੜ ਹੈ ਇੰਨਾਂ ਕੁਰੱਪਟ ਨੇਤਾਵਾਂ ਨੂੰ ਗਰਾਂਊਂਡ ਤੋਂ ਬਾਹਰ ਕਰਨ ਦਾ ਤੇ ਚੰਗੀ ਤੇ ਪਾਏਦਾਰ ਟੀਮ ਚੁਣਨ ਦਾ , ਬਸ ਹੌਂਸਲਾ ਤੇ ਦ੍ਰਿੜਤਾ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਜੇ ਇਹ ਲੋਕ ਲਾਂਭੇ ਹੋਣਗੇ ਤਾਂ ਹੀ ਦੇਸ਼ ਬਚ ਸਕੇਗਾ। ਅਹਿਸਾਸ ਇੰਨਾਂ ਨੂੰ ਹੋ ਚੁੱਕਿਆਂ ਹੈ ਕਿ ਲੋਕਾਂ ਦੀ ਤਾਕਤ ਅੱਗੇ ਸਭ ਅਧੂਰੇ ਹਾਂ ਬੱਸ ਤੁਹਾਨੂੰ ਆਪਣੀ ਨੂੰ ਸੋਚ ਮਜ਼ਬੂਤ ਰੱਖਣ ਦੀ ਲੋੜ ਹੈ।