More

  ਅੰਮ੍ਰਿਤਸਰ ਸ਼ਹਿਰ ਵਿੱਖੇ ਸ਼ਹੀਦੀ ਸਮਾਰਕ ਤੇ ਪੁਲਿਸ ਕੋਮੈਮੋਰੇਸ਼ਨ ਦਿਨ ਮਨਾਇਆ ਗਿਆ

  ਅੰਮ੍ਰਿਤਸਰ, 22 ਅਕਤੂਬਰ (ਗਗਨ) – ਬੀਤੇ ਦਿਨੀਂ ਪੁਲਿਸ ਲਾਈਨ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸ਼ਹਿਰ ਵਿੱਖੇ ਸ਼ਹੀਦੀ ਸਮਾਰਕ ਉੱਤੇ ਪੁਲਿਸ ਕੋਮੈਮੋਰੇਸ਼ਨ ਦਿਨ ਮਨਾਇਆ ਗਿਆ। ਜਿੱਥੇ ਸਤਿਕਾਰਯੋਗ ਸ਼ਹੀਦ ਪੁਲਿਸ ਪਰਿਵਾਰਾਂ ਦੇ ਮੈਬਰ, ਲਕਸ਼ਮੀ ਕਾਂਤਾ ਚਾਵਲਾ, ਸਾਬਕਾ ਕੈਬਨਿਟ ਮੰਤਰੀ ਪੰਜਾਬ, ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ, ਜੁਆਇੰਟ ਕਮਿਸ਼ਨਰ ਪੁਲਿਸ ਡੀ. ਸੂਡਰਵਿਜ਼ੀ, ਅੰਮ੍ਰਿਤਸਰ, ਪਰਮਿੰਦਰ ਸਿੰਘ ਭੰਡਾਲ, ਪੀਪੀਐੱਸ, ਡੀ.ਸੀ.ਪੀ, ਲਾਅ–ਐਂਡ-ਆਰਡਰ, ਅੰਮ੍ਰਿਤਸਰ ਸਮੂਹ ਗਜਟਿਡ ਅਫ਼ਸਰਾਨ, ਸਮੂਹ ਮੁੱਖ ਅਫ਼ਸਰ ਥਾਣਾ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਅਤੇ ਪੁਲਿਸ ਜਵਾਨਾਂ ਵਲੋਂ ਸ਼ਹੀਦੀ ਸਮਾਰਕ ਪਰ ਸ਼ਰਧਾਂਜਲੀ ਭੇਂਟ ਕੀਤੀ ਗਈ। ਜਿਸ ਉਪਰੰਤ ਜੁਗਰਾਜ ਸਿੰਘ, ਪੀ.ਪੀ.ਐੱਸ, ਏ.ਡੀ.ਸੀ.ਪੀ ਕਰਾਇਮ, ਅੰਮ੍ਰਿਤਸਰ ਨੇ ਸਮਾਗਮ ਵਿੱਚ ਆਇਆ ਦਾ ਸਵਾਗਤ ਕੀਤਾ ਅਤੇ ਪਰੇਡ ਕਮਾਂਡਰ ਡਾ: ਮਨਪ੍ਰੀਤ ਸ਼ੀਹਮਾਰ, ਪੀ.ਪੀ.ਐਸ, ਏ.ਸੀ.ਪੀ ਸਾਈਬਰ ਕਰਾਇਮ ਐਂਡ ਫਰਾਂਸਿਕ ਦੀ ਕਮਾਂਡ ਹੇਠ ਪੁਲਿਸ ਕਰਮਚਾਰੀਆਂ ਦੀ ਗਾਰਦ ਨੇ ਸ਼ੋਕ ਸਲਾਮੀ ਦਿੱਤੀ।

  ਇਸ ਮੌਕੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੋ ਮਿਲੀ ਜਾਣਕਾਰੀ ਮੁਤਾਬਕ ਭਾਰਤ ਵਿੱਚ ਸਮੂਹ ਸਟੇਟ-ਪੁਲਿਸ ਅਤੇ ਪੈਰਾਮਿਲਰੀ ਫੋਰਸ ਦੇ ਅਫਸਰ/ਜਵਾਨਾਂ ਨੇ ਮਿਤੀ 01-09-2020 ਤੋ 31-08-2021 ਤੱਕ ਕੁਲ 377 ਸ਼ਹੀਦੀਆਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋ 02 ਜਵਾਨ ਪੰਜਾਬ ਪੁਲਿਸ ਦੇ ਸਨ। ਇਹਨਾਂ ਸਮੂਹ ਸ਼ਹੀਦਾਂ ਦੇ ਨਾਂ ਗੁਰਿੰਦਰਬੀਰ ਸਿੰਘ ਸਿੱਧੂ, ਪੀ.ਪੀ.ਐਸ, ਏ.ਸੀ.ਪੀ ਸਥਾਨਿਕ, ਅੰਮ੍ਰਿਤਸਰ ਵਲੋਂ ਪੜ੍ਹ ਕੇ ਸ਼ਹੀਦਾ ਨੂੰ ਯਾਦ ਕੀਤਾ ਗਿਆ।

  ਇਸ ਮੌਕੇ ਕਮਿਸ਼ਨਰ ਪੁਲਿਸ ਸੁਖਚੈਨ ਸਿੰਘ ਗਿੱਲ ਅੰਮ੍ਰਿਤਸਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਦਾ ਦਿਨ ਪੁਲਿਸ ਵਿਭਾਗ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਅੱਜ ਦੇ ਦਿਨ 21 ਅਕਤੂਬਰ, 1959 ਨੂੰ ਸੀਆਰਪੀਐੱਫ ਦੇ 10 ਜਵਾਨਾਂ ਦੀ ਇਕ ਟੁਕੜੀ ਲੱਦਾਖ ਵਿੱਚ, ਭਾਰਤ-ਚੀਨ ਦੇ ਬਾਰਡਰ ਪਰ ਗਸ਼ਤ ਕਰਦੇ ਹੋਏ ਸ਼ਹੀਦ ਹੋ ਗਈ ਸੀ। ਇਹਨਾਂ ਸੂਰਬੀਰਾਂ ਨੂੰ ਯਾਦ ਕਰਨ ਲਈ ਹਰ ਸਾਲ 21-ਅਕਤੂਬਰ ਵਾਲਾ ਦਿਨ ਸਮੂੰਹ ਪੁਲਿਸ ਫੋਰਸ ਵੱਲੋਂ ਸ਼ਹੀਦੀ ਦਿਨ ਵਜੋਂ ਮਨਾਇਆ ਜਾਂਦਾ ਹੈ। ਅੱਤਵਾਦ ਦੇ ਕਾਲੇ ਦਿਨ ਦੌਰਾਨ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਕੁਲ 119 (ਅਫ਼ਸਰ/ਜਵਾਨ ਸ਼ਹੀਦ ਹੋਏ ਸਨ। ਪੰਜਾਬ ਪੁਲਿਸ ਦਾ ਇਤਿਹਾਸ ਬਹੁਤ ਵਿਲੱਖਣ ਅਤੇ ਬਹਾਦਰੀ ਭਰਿਆ ਹੈ, ਇਹ ਗੱਲ ਕਹਿਣ ਵਿੱਚ ਫਖ਼ਰ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਇਸ ਬਹਾਦਰ ਫੋਰਸ ਦਾ ਹਿੱਸਾ ਹਾਂ, ਜਿਸਨੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਬੜੀ ਦਲੇਰੀ ਅਤੇ ਬਹਾਦਰੀ ਨਾਲ ਮੁਕਾਬਲਾ ਕਰਕੇ ਅੱਤਵਾਦ ਖਤਮ ਕਰਨ ਲਈ ਸ਼ਹੀਦੀਆਂ ਦਿੱਤੀਆਂ। ਪੰਜਾਬ ਇਕ ਅਜਿਹਾ ਸੂਬਾ ਹੈ, ਜਿਸਨੇ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img