18 C
Amritsar
Wednesday, March 22, 2023

ਅੰਮ੍ਰਿਤਸਰ ਵਿੱਚ ਗੁੰਡਾਗਰਦੀ ਦਾ ਬੋਲਬਾਲਾ, ਰੇਲਵੇ ਸਟੇਸ਼ਨ ਤੇ ਚਾਹ ਪੀਣ ਆਏ ਯੂ ਟਿਊਬਰ ਦੇ ਕਲਾਕਾਰਾਂ ਅਤੇ ਸਾਥੀਆਂ ਤੇ ਹਮਲਾ

Must read

ਖੋਇਆ ਹੱਥ ਵਿੱਚ ਪਾਇਆ ਸੋਨੇ ਦਾ ਕੜਾ, ਚੇਨ ਇਕ ਆਈ ਫੋਨ 8+ ਅਤੇ ਇਕ ਰੈਡ ਮੀ ਨੋਟ ਫੋਨ ਅਤੇ 35000/- ਰੁ ਕੈਸ

ਅੰਮ੍ਰਿਤਸਰ, 8 ਮਾਰਚ (ਰਾਜੇਸ਼ ਡੈਨੀ) – ਅੰਮ੍ਰਿਤਸਰ ਵਿੱਚ ਗੁੰਡਾਗਰਦੀ ਦਾ ਬੋਲਬਾਲਾ, ਰੇਲਵੇ ਸਟੇਸ਼ਨ ਤੇ ਚਾਹ ਪੀਣ ਆਏ ਯੂ ਟਿਊਬਰ ਦੇ ਕਲਾਕਾਰਾਂ ਅਤੇ ਸਾਥੀਆਂ ਤੇ ਹਮਲਾ, ਹੱਥ ਵਿੱਚ ਪਾਇਆ ਸੋਨੇ ਦਾ ਕੜਾ, ਚੇਨ ਇਕ ਆਈ ਫੋਨ 8+ ਅਤੇ ਇਕ ਰੈਡ ਮੀ ਨੋਟ ਫੋਨ ਅਤੇ 35000/- ਰੁ ਕੈਸ ਖੋਇਆ, ਇਸ ਦੀ ਜਾਨਕਾਰੀ ਹੈ ਲਈ ਨੇ ਪੱਤਰਕਾਰਾਂ ਨੂੰ ਦੇਂਦੇ ਹੋਏ ਦਸਿਆ ਕਿ ਅੱਜ ਰਾਤ ਸਵੇਰੇ 4 ਵਜੇ ਮੈਂ ਪਠਾਨਕੋਟ ਤੋਂ ਪ੍ਰੋਗਰਾਮ ਕਰਕੇ ਅੰਮ੍ਰਿਤਸਰ ਆ ਰਿਹਾ ਸੀ। ਮੈਂ ਹੈਰੀ ਰਾਣਾ ਪੰਜਾਬੀ ਲੋਕ ਗਾਇਕ ਹਾਂ । ਮੇਰਾ ਯੂ ਟਿਊਬ ਤੇ ਚੈਨਲ ਵੀ ਹੈ। ਰਾਤ ਪ੍ਰੋਗਰਾਮ ਤੋਂ ਲੇਟ ਫਰੀ ਹੋਣ ਕਰਕੇ ਅਸੀ ਅੰਮ੍ਰਿਤਸਰ ਕਰੀਬ ਸਵੇਰੇ 4 ਵਜੇ ਪਹੁੰਚੇ ਸੀ।ਅਸੀ ਜਦੋਂ ਅੰਮ੍ਰਿਤਸਰ ਪਹੁੰਚੇ ਤਾਂ ਰੇਲਵੇ ਸਟੇਸ਼ਨ ਵਿਖੇ ਚਾਹ ਪੀਣ ਲਈ ਰੁੱਕ ਗਏ।ਮੇਰੇ ਨਾਲ ਰਣਬੀਰ ਸਿੰਘ, ਮਨੀ ਅਤੇ ਰਿਧਮ ਮੇਰੀ ਟੀਮ ਦੇ ਮੈਂਬਰ ਸੀ ਜੋ ਮੇਰੇ ਨਾਲ ਪ੍ਰੋਗਰਾਮ ਤੋਂ ਆ ਰਹੇ ਸੀ। ਸਾਡੇ ਪਾਸ ਫੰਕਸ਼ਨ ਦੇ ਪੈਸੇ ਅਤੇ ਹੋਰ ਨਗਦੀ ਵੀ ਸੀ ਮੇਰੇ ਨਾਲ ਰਣਬੀਰ ਸਿੰਘ ਜਿਸ ਨੇ ਦਸਤਾਰ ਬੰਨੀ ਹੋਈ ਸੀ, ਨੇ ਰੇਲਵੇ ਸਟੇਸ਼ਨ ਦੇ ਬਾਹਰ ਖੋਖੇ ਤੇ ਕਿਹਾ ਕਿ ਸਾਨੂੰ ਚਾਰ ਕੱਪ ਚਾਹ ਦੇ ਦਿਉ।

ਮੈਂ ਅਤੇ ਹੋਰ ਲੜਕੇ ਕਾਰ ਵਿੱਚ ਮੋਜੂਦ ਸੀ।ਕੁਝ ਸਮੇਂ ਬਾਅਦ ਜਦ ਚਾਹ ਨਹੀ ਆਈ ਤਾਂ ਰਣਬੀਰ ਦੁਬਾਰਾ ਕਹਿਣ ਲਈ ਗਿਆ ਤੇ ਚਾਹ ਦੇ ਨਾਲ ਕੁਝ ਖਾਣ ਲਈ ਮੰਗਿਆ ਤਾਂ ਇੰਨੇ ਨੂੰ ਅਸੀ ਦੇਖਿਆ ਕਿ 20-25 ਲੜਕੇ ਜਿੰਨਾਂ ਨੂੰ ਮੈਂ ਦੇਖ ਕੇ ਪਛਾਣ ਕਰ ਸਕਦਾ ਹਾਂ, ਜੋ ਨਸ਼ੇ ਦੀ ਹਾਲਤ ਵਿੱਚ ਸੀ ਉਹ ਖੋਖੇ ਤੋ ਬਾਹਰ ਆਏ ਤੇ ਰਣਬੀਰ ਸਿੰਘ ਦੀ ਦਸਤਾਰ ਲਾਹ ਕੇ ਉਸ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ।ਇਸ ਤੇ ਮੈਂ ਉਸਨੂੰ ਬਚਾਉਣ ਲਈ ਗਿਆ ਤਾਂ ਇਹਨਾਂ ਨੇ ਮੈਨੂੰ ਅਤੇ ਮੇਰੇ ਦੋਸਤਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਮੇਰੀ ਕਾਰ ਦੀ ਵੀ ਭੰਨ ਤੋੜ ਕੀਤੀ।ਇਹਨਾਂ ਨੇ ਮੈਨੂੰ ਥੱਲੇ ਸੁੱਟ ਕੇ ਤੇਜਧਾਰ ਹਥਿਆਰਾ ਦੇ ਨਾਲ ਜੋ ਕਿ ਇਹ ਖੋਖੇ ਦੇ ਅੰਦਰੋ ਕੱਢ ਕੇ ਲਿਆਏ ਸੀ ਦੇ ਨਾਲ ਮੇਰੇ ਤੇ ਹਮਲਾ ਕੀਤਾ।ਮੇਰੇ ਉਪਰ ਹੁੰਦੇ ਤੇਜਧਾਰ ਹਥਿਆਰਾਂ ਦੇ ਵਾਰ ਨੂੰ ਰੋਕਣ ਲਈ ਮੇਰੇ ਨਾਲ ਗਏ ਟੀਮ ਮੈਂਬਰ ਰਿਧਮ ਨੇ ਹੱਥ ਅੱਗੇ ਕੀਤਾ ਤਾਂ ਉਸ ਦੀਆਂ ਬਾਹਾਂ ਉਤੇ ਤੇਜਧਾਰ ਹਥਿਆਰ ਦੇ ਵਾਰ ਹੋਏ ਤੇ ਉਹ ਜਖ਼ਮੀ ਹੋ ਕੇ ਡਿੱਗ ਪਿਆ ਜਿਸ ਤੋ ਬਾਅਦ ਇਹਨਾਂ ਸਾਰੇ ਲੋਕਾਂ ਨੇ ਰੱਲ ਕੇ ਮੇਰੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਅਤੇ ਮੇਰੀ ਚੇਨ ਇਕ ਆਈ ਫੋਨ 8+ ਅਤੇ ਇਕ ਰੈਡ ਮੀ ਨੋਟ ਫੋਨ ਅਤੇ 35000/- ਰੁ ਕੈਸ ਸਾਡੇ ਪਾਸੋ ਖੋਹ ਲਿਆ ਅਤੇ ਸਾਨੂੰ ਧਮਕੀਆਂ ਦਿੱਤੀਆਂ ਕਿ ਜੇ ਅਸੀ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਸਾਨੂੰ ਜਾਨੋ ਮਾਰ ਦੇਣਗੇ ਕਿਉਕਿ ਉਹ ਸ਼ਹਿਰ ਦੇ ਮੰਨੇ ਬਦਮਾਸ਼ ਹਨ ਅਤੇ ਇਸੇ ਖੋਖੇ ਤੇ ਰਹਿੰਦੇ ਹਨ ਅਤੇ ਪੁਲਿਸ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ।

ਮੈਂ ਪੰਜਾਬੀ ਸਿੰਗਰ ਹਾਂ ਅਤੇ ਅਕਸਰ ਸਟੇਜ ਪ੍ਰਫਾਰਮੈਸ ਕਰਦਾ ਰਹਿੰਦਾ ਹਾਂ ਅਤੇ ਮੇਰੇ ਪਹਿਰਾਵੇ ਦੇ ਵਿੱਚ ਮੈ ਸੋਨੇ ਦੀ ਚੈਨ ਅਤੇ ਸੋਨੇ ਦਾ ਕੜਾ ਰੋਟੀਨ ਵਿੱਚ ਪਾ ਕੇ ਜਾਂਦਾ ਹਾਂ ਜਿਸ ਨੂੰ ਦੇਖ ਕੇ ਗੁੱਡੇ ਅਨਸਰਾਂ ਨੇ ਸਾਡੇ ਤੇ ਹਮਲਾ ਕੀਤਾ ਹੈ। ਜਦ ਮੈਂ ਘਰ ਪਹੁੰਚ ਕੇ ਇਹ ਸਾਰੀ ਗੱਲ ਆਪਣੇ ਘਰਦਿਆਂ ਨੂੰ ਦੱਸਿਆ ਤਾਂ ਉਹਨਾਂ ਨੇ ਕਾਨੂੰਨ ਮੁਤਾਬਕ ਪੁਲਿਸ ਵਿੱਚ ਦਰਖਾਸਤ ਦਿੱਤੀ ਤੇ ਮੇਰਾ ਡਾਕਟਰੀ ਮੁਲਾਹਜਾ ਕਰਵਾਇਆ ਪਰ ਪੁਲਿਸ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀ ਕੀਤਾ।ਸਗੋਂ ਇਹ ਸ਼ਰਾਰਤੀ ਅਤੇ ਗੁੰਡੇ ਅਨਸਰਾਂ ਨੂੰ ਸੈਹ ਦੇ ਰਹੀ ਹੈ। ਜਦ ਅਸੀ ਖੋਖੇ ਦੇ ਆਸ ਪਾਸ ਦੇ ਦੁਕਾਨਦਾਰਾਂ ਤੋਂ ਅਤੇ ਹੋਰ ਲੋਕਾਂ ਤੋਂ ਇਸ ਖੋਖੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਖੋਖੇ ਵਾਲਿਆਂ ਦਾ ਪੁਰਾਣਾ ਕੰਮ ਹੈ।

ਇਹ ਰਾਤ ਨੂੰ ਨਸ਼ੇ ਕਰਨ ਲਈ ਬਦਮਾਸ਼ਾਂ ਅਤੇ ਗੁੰਡੇ ਅਨਸਰਾ ਨੂੰ ਅੰਦਰ ਬਿਠਾ ਲੈਦੇ ਹਨ ਜੋ ਰਾਤ ਰਾਹਗੀਰਾਂ ਅਤੇ ਮੁਸਾਫਿਰਾਂ ਨਾਲ ਲੁੱਟ ਖੋਹ ਕਰਦੇ ਹਨ।ਇਹਨਾਂ ਦੀ ਕਈ ਵਾਰੀ ਥਾਣੇ ਵੀ ਸ਼ਿਕਾਇਤ ਹੋ ਚੁੱਕੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਇਹ ਨਜਾਇਜ਼ ਬਣੇ ਖੋਖੇ ਨੂੰ ਨਾ ਤਾਂ ਪੁਲਿਸ ਨਾ ਹੀ ਰੇਲਵੇ ਅਧਿਕਾਰੀ ਇੱਥੋਂ ਹਟਾ ਰਹੇ ਹਨ ਕਿਉਕਿ ਉਹ ਵੀ ਇਹਨਾਂ ਬਦਮਾਸ਼ਾ ਤੋ ਡਰਦੇ ਹਨ। ਇਸ ਲਈ ਮੇਰੀ ਪੰਜਾਬ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਜੀ ਤੋ ਮੰਗ ਹੈ ਕਿ ਇਹ ਜੋ ਨਜਾਇਜ਼ ਖੋਖੇ ਜੋ ਰੇਲਵੇ ਸਟੇਸ਼ਨ ਦੇ ਬਾਹਰ ਬਣੇ ਹਨ, ਉਹਨਾਂ ਨੂੰ ਜਲਦੀ ਚੁੱਕਿਆ ਜਾਵੇ ਤਾਂ ਜੋ ਹਾਦਸਾ ਮੇਰੇ ਨਾਲ ਹੋਇਆ ਹੈ ਉਹ ਕਿਸੇ ਹੋਰ ਮੁਸਾਫਿਰ ਨਾਲ ਨਾ ਹੋਵੇ । ਮੇਰੀ ਪੁਲਿਸ ਕਮਿਸ਼ਨਰ ਪਾਸ ਵੀ ਬੇਨਤੀ ਹੈ ਕਿ ਮੇਰਾ ਅਤੇ ਮੇਰੇ ਦੋਸਤ ਦਾ ਮੋਬਾਇਲ ਸਾਡੇ ਕੋਲੋ ਖੋਹਿਆ ਹੋਇਆ ਸਾਮਾਨ ਜਿਸ ਵਿੱਚ ਇਕ ਕੜਾ ਅਤੇ ਚੈਨ ਹੈ ਅਤੇ 35000/- ਰੁ ਕੈਸ ਮੈਨੂੰ ਵਾਪਸ ਦਿਵਾਇਆ ਜਾਵੇ ਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

- Advertisement -spot_img

More articles

- Advertisement -spot_img

Latest article