ਰਜਿੰਦਰ ਸਿੰਘ ਮਰਵਾਹਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੇ ਉਦਯੋਗ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਸਲਾਹਕਾਰ ਟਰੇਡ ਐਂਡ ਇੰਡਸਟਰੀ ਵਿੰਗ ਨੇ ਅੱਜ ਕਾਂਗਰਸ ਸਰਕਾਰ ਦੇ ਰਾਜ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਂ ਦੇਸ਼ ਦੇ ਸਭ ਤੋਂ ਗੰਦਲੇ 10 ਸ਼ਹਿਰਾਂ ਵਿਚ ਸ਼ੁਮਾਰ ਹੋਣ ‘ਤੇ ਹੈਰਾਨੀ ਪ੍ਰਗਟ ਕੀਤੀ ਤੇ ਮੰਗ ਕੀਤੀ ਇਕ ਉਚ ਪੱਧਰੀ ਜਾਂਚ ਕੀਤੀ ਜਾਵੇ ਜਿਸ ਵਿਚ ਸ਼ਹਿਰ ਨੂੰ ਗੰਦਲਾ ਬਣਾ ਕੇ ਕੌਮਾਂਤਰੀ ਪੱਧਰ ‘ਤੇ ਬਦਨਾਮੀ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਜਾਵੇ ਅਤੇ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਪਵਿੱਤਰ ਸ਼ਹਿਰ ਨਾਲ ਵਿੱਤਕਰਾ ਕੀਤਾ ਜਾ ਰਿਹਾ ਹੈ।
ਮਰਵਾਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਸ਼ਹਿਰ ਦਾ ਸੁੰਦਰੀਕਰਨ ਕਰਵਾਇਆ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਟੂਰਿਸਟ ਹੱਬ ਬਣਾਇਆ ਸੀ ਜਿਸ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਪਾਰੀਆਂ ਨੂੰ ਬਹੁਤ ਲਾਭ ਹੋਇਆ ਸੀ ਪਰ ਅੱਜ ਸਮੇਂ ਦੀ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦਾ ਨਾਂ ਦੇਸ਼ ਦੇ 10 ਸਭ ਤੋਂ ਗੰਦਲੇ ਸ਼ਹਿਰਾਂ ‘ਚ ਆਇਆ ਜਿਸ ਦਾ ਅਸਰ ਅਸਿੱਧੇ ਤੌਰ ਤੇ ਅੰਮ੍ਰਿਤਸਰ ਵਿੱਚ ਆਉਣ ਵਾਲੇ ਟੂਰਿਸਟਾ ਤੇ ਪਵੇਗਾ ਜਿਸ ਕਾਰਨ ਅੰਮ੍ਰਿਤਸਰ ਦੇ ਵਪਾਰੀਆ ਨੂੰ ਇਕ ਵਾਰ ਫਿਰ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਆਰਥਕ ਤੌਰ ਤੇ ਜੂਝਣਾ ਪਵੇਗਾ
ਸ੍ਰੀ ਹਰਿਮੰਦਿਰ ਸਾਹਿਬ ਦੀ ਹੋਂਦ ਵਾਲੇ ਪਵਿੱਤਰ ਸ਼ਹਿਰ ਦੀ ਸਫਾਈ ਦੀ ਦਰਜਾਬੰਦੀ ਬਹੁਤ ਮਾੜੀ ਹੈ ਕਿਉਂਕਿ ਇਥੇ ਸੀਵਰੇਜ ਲਾਈਨਾਂ ਦੀ ਸਫਾਈ ਨਹੀਂ ਹੋਈ ਤੇ ਨਾ ਹੀ ਇਥੇ ਕੁੜਾ ਇਕੱਠਾ ਕਰਨ ਦੀ ਕੋਈ ਵਿਉਂਤਬੰਦੀ ਹੈ। ਉਹਨਾਂ ਕਿਹਾ ਕਿ ਸਰਵੇਖਣ ਨੇ ਖੁਲਸਾ ਕੀਤਾ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਨੇੜੇ ਰੋਜ਼ਾਨਾ ਭਗਤਨਵਾਲਾ ਵਿਖੇ ਸ਼ਹਿਰ ਦਾ 15 ਟਨ ਕੂੜਾ ਇਕੱਠਾ ਹੁੰਦਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਹਾਲਾਤ ਹਨ ਅਤੇ ਸਵੱਛ ਸਰਵੇਖਣ ਦੀ ਦਰਜਾਬੰਦੀ ਜੋ ਕਿ ਸਵੱਛ ਭਾਰਤ ਮਿਸ਼ਨ ਤਹਿਤ ਕੀਤੀ ਗਈ ਹੈ, ਦੇ ਹਾਲਾਤ ਹਨ ਤਾਂ ਫਿਰ ਇਸ ਨਾਲ ਕੌਮਾਂਤਰੀ ਪੱਧਰ ‘ਤੇ ਪਵਿੱਤਰ ਸ਼ਹਿਰ ਦੇ ਅਕਸ ਨੂੰ ਲੱਗੀ ਢਾਹ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਮੌਕੇ ਤੇ ਹਰਪਾਲ ਸਿੰਘ ਵਾਲੀਆ ਚਰਨਜੀਤ ਸਿੰਘ ਪੂੰਜੀ ਕਪਿਲ ਅਗਰਵਾਲ ਅਮਰਦੀਪ ਸਿੰਘ ਬਾਵਾ ਪ੍ਰਵੀਨ ਗੁਪਤਾ ਅਤੇ ਆਦਿ ਹਾਜ਼ਰ ਸਨ।