ਅੰਮ੍ਰਿਤਸਰ (ਮਜੀਠਾ) ਦੇ ਪਿੰਡ ਮੱਤੇਵਾਲ ਦੇ ਨੌਜਵਾਨ ਦੀ ਦੁਬਈ ਚ’ ਹਾਦਸੇ ਦੌਰਾਨ ਮੌਤ

ਅੰਮ੍ਰਿਤਸਰ (ਮਜੀਠਾ) ਦੇ ਪਿੰਡ ਮੱਤੇਵਾਲ ਦੇ ਨੌਜਵਾਨ ਦੀ ਦੁਬਈ ਚ’ ਹਾਦਸੇ ਦੌਰਾਨ ਮੌਤ

ਮਜੀਠਾ, 24 ਮਈ (ਵਿਨੋਦ ਸ਼ਰਮਾ) – ਅੰਮ੍ਰਿਤਸਰ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ ਦੇ ਗਰੀਬ ਨੌਜਵਾਨ ਜੋਬਨਪ੍ਰੀਤ ਸਿੰਘ ਦੀ ਦੁਬਈ ਵਿਖੇ ਭਿਆਨਕ ਸੜਕ ਹਾਦਸੇ ਚ ਮੌਤ ਹੋਣ ਦਾ ਸਮਾਂਚਰ ਪ੍ਰਾਪਤ ਹੋਇਆ ਹੈ, ਜੋਬਨਪ੍ਰੀਤ ਆਪਣੇ ਸੁਨਹਿਰੇ ਭਿਵੱਖ ਅਤੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਦੁਬਈ ਜਾ ਕੇ ਟਰਾਲਾ ਚਲਾਉਣ ਲੱਗ ਗਿਆ ਸੀ, ਕੱਲ੍ਹ ਉਸ ਦੇ ਟਰਾਲੇ ਦਾ ਟਾਇਰ ਫੱਟ ਜਾਣ ਕਾਰਨ ਉਸਦੀ ਮੌਤ ਹੋ ਗਈ ਪਰ ਪਰਿਵਾਰ ਵਾਲੇ ਗਰੀਬ ਹੋਣ ਕਰਕੇ ਜੋਬਨ ਪ੍ਰੀਤ ਦੀ ਲਾਸ਼ ਲਿਉਣ ‘ਚ ਅਸਮਰਥ ਹਨ ਪਰਿਵਾਰ ਵਾਲਿਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੀਆਂ ਕਿਹਾ ਕਿ ਸਾਡੇ ਬੱਚੇ ਜੋਬਨਪ੍ਰੀਤ ਦੀ ਮ੍ਰਿਤਕ ਦੇਹ ਦੁਬਈ ਤੋ ਮੰਗਵਾ ਕੇ ਦਿੱਤੀ ਜਾਵੇ ਤਾਂ ਜੋਂ ਉਹ ਆਪਣੇ ਬੱਚੇ ਦਾ ਅੰਤਿਮ ਸਸਕਾਰ ਕਰਕੇ ਉਸ ਦੀਆਂ ਆਖਰੀ ਰਸਮਾਂ ਨਿਭਾ ਸਕਣ।

Bulandh-Awaaz

Website: