More

  ਅੰਮ੍ਰਿਤਸਰ-ਫਤਿਹਗੜ੍ਹ ਚੂੜੀਆ ਮਾਰਗ ਦੇ ਬਨਣ ਦਾ ਕੰਮ ਧੀਮੀ ਰਫਤਾਰ ‘ਚ ਹੋਣ ਕਰਕੇ ਲੋਕ ਪ੍ਰੇਸ਼ਾਨ

  ਅੰਮ੍ਰਿਤਸਰ, 27 ਜੂਨ (ਗਗਨ) – ਅੰਮ੍ਰਿਤਸਰ ਤੋਂ (ਵਾਇਆ ਚੇਤਨਪੁਰਾ) ਫਤਿਹਗੜ੍ਹ ਚੂੜੀਆਂ ਜਾਂਦੀ ਸੜਕ ਬਹੁਤ ਹੀ ਧੀਮੀ ਰਫ਼ਤਾਰ ਵਿੱਚ ਬਣ ਰਹੀ ਹੈ ਅਤੇ ਲੋਕਾਂ ਵਿਚ ਕਾਫੀ ਰੋਸ਼ ਪਾਇਆ ਜਾ ਰਿਹਾ,ਇਹ ਸੜਕ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਫਿਰ ਉਥੋਂ ਡੇਰਾ ਬਾਬਾ ਨਾਨਕ ਫਿਰ ਕਲਾਨੌਰ ਤੋਂ ਗੁਰਦਾਸਪੁਰ ਰਾਹੀਂ ਵੱਡੀਆਂ ਬੱਸਾਂ ਪਠਾਨਕੋਟ ਤੱਕ ਰੂਟ ਪਰਮਿਟ ਤੇ ਚਲਦੀਆਂ ਹਨ,,ਕਈ ਬੱਸਾਂ ਫਤਿਹਗੜ੍ਹ ਚੂੜੀਆਂ ਤੋਂ ਧਿਆਨਪੁਰ,ਰਮਦਾਸ , ਬਟਾਲਾ, ਅਜਨਾਲਾ, ਮਜੀਠਾ ਆਦਿ ਨੂੰ ਵੀ ਰੂਟਾਂ ਤੇ ਚਲਦੀਆਂ ਹਨ। ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ,ਕਲਾਨੌਰ ਨੂੰ ਜਾਂਦੇਂ ਰਾਹੀਆਂ ਤੇ ਰਸਤੇ ਵਿਚ ਵਸਦੇ ਪਿੰਡਾਂ ਵਾਲੇਆਂ ਨੂੰ ਬਹੁਤ ਆਸ ਸੀ ਕਿ ਡੇਰਾ ਬਾਬਾ ਨਾਨਕ ਤੇ ਫਤਿਹਗੜ੍ਹ ਚੂੜੀਆਂ ਤੋਂ ਸਿਆਸੀ ਤਾਕਤ ਚੰਗੇ ਤਕੜੇ ਹੱਥੀਂ ਹੋਣ ਕਰਕੇ ਇਹ ਕੰਮ ਕੁੱਝ ਮਹੀਨਿਆਂ ਵਿਚ ਹੋ ਜਾਵੇਗਾ,ਪਰ ਇਹ ਸੜਕ ਬਣਨ ਦਾ ਕੰਮ ਤੇ ਕਈ ਸਾਲਾਂ ਤੋਂ ਲਟਕ ਰਿਹਾ।

  ਜਦੋਂ ਰਾਹਗੀਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਅਸੀਂ ਤੇ ਇਹੋ ਆਸ ਲਾਈ ਬੈਠੇ ਹਾਂ ਕਿ2022 ਦੀਆਂ ਚੌਣਾਂ ਹੌਣ ਤੋਂ ਪਹਿਲਾਂ ਪਹਿਲਾਂ ਕਾਸ਼ ਇਹ ਸੜਕ ਬਣ ਜਾਵੇ, ਕਿਓਂਕਿ ਦਸੰਬਰ 2021 ਦੇ ਪਹਿਲੇ ਹਫਤੇ ਜ਼ਾਬਤਾ ਲੱਗ ਸਕਦਾ,,ਵਰਣਨਯੋਗ ਹੈ ਕਿ ਬੱਲ ਖੁਰਦ ਤੋਂ ਸੋਹੀਆਂ ਕਲਾਂ ਤੱਕ ਕਈ ਥਾਵਾਂ ਤੇ ਸੜਕ ਦੇ ਨਾਲ ਕਾਫੀ ਡੂੰਘਾ ਪੁੱਟਿਆ ਹੋਇਆ ਹੈ, ਜਿਸ ਕਾਰਨ ਕਰਾਸਿੰਗ ਤੇ ਹਨੇਰੇ ਤੇ ਸ਼ਾਮ ਨੂੰ ਤੇ ਤੜਕੇ ਐਕਸੀਡੈਂਟ ਹੌਣ ਦਾ ਕਾਫੀ ਖਤਰਾ ਬਣਿਆ ਰਹਿੰਦਾ ਹੈ। ਪਹਿਲਾਂ ਮੁਰਾਦਪੁਰਾ ਤੋਂ ਬੱਲ ਖ਼ੁਰਦ ਤੱਕ ਕਈ ਮਹੀਨੇ ਸੜਕ ਦੇ ਆਲੇ-ਦੁਆਲੇ ਸੜਕ ਚੌੜੀ ਕਰਨ ਕਰਕੇ ਟੋਏ ਪਏ ਰਹੇ, ਜਦਕਿ ਇਹ ਸੜਕ ਅੰਮ੍ਰਿਤਸਰ ਤੋਂ ਮੁਰਾਦਪੁਰਾ ਤੱਕ ਡਵਾਈਡਰ ਵਾਲੀ ਹੈ ਅਤੇ ਮੁਰਾਦਪੁਰਾ ਤੋਂ ਫਤਿਹਗੜ੍ਹ ਚੂੜੀਆਂ ਤੱਕ 19 ਕਿਲੋਮੀਟਰ ਤੋਂ ਵੀ ਘੱਟ ਸਫ਼ਰ ਬਣਦਾ।ਜਿਸ ਦੀ ਰਾਹੀਆਂ ਵੱਲੋਂ ਸਰਕਾਰ ਕੋਲੋਂ ਕੀਤੀ ਜਾ ਰਹੀ ਕਿ ਜਲਦੀ ਤੋਂ ਜਲਦੀ ਬਣਾਈ ਜਾਵੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img