More

  ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਕੱਢਿਆ ਗਿਆ ਰੋਡ ਮਾਰਚ

  ਅੰਮ੍ਰਿਤਸਰ, 3 ਨਵੰਬਰ (ਗਗਨ) – ਕਮਿਸ਼ਨਰੇਟ ਪੁਲਿਸ ਦੇ ਜੋਨ ਅਧਿਕਾਰੀਆਂ ਵੱਲੋਂ ਸਮੇਤ ਪੁਲਿਸ ਫੋਰਸ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਰੋਡ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਦੇ ਬਾਹਰਵਾਰ ਅਤੇ ਅੰਦਰੂਨੀ ਇਲਾਕਿਆਂ ਵਿੱਚ ਸਖ਼ਤ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੀ.ਸੀ.ਆਰ ਕਰਮਚਾਰੀ ਨੂੰ ਭੀੜ-ਭਾੜ ਵਾਲੇ ਇਲਾਕਿਆ ਪਰ ਤਾਇਨਾਤ ਕੀਤਾ ਗਿਆ ਹੈ ਅਤੇ ਪੈਂਦਲ ਗਸ਼ਤ ਵੀ ਵਧਾਈ ਗਈ ਹੈ ਕਿਉ ਕਿ ਦਿਵਾਲੀ ਦੇ ਤਿਉਹਾਰ ਮੋਕੇ ਬਜ਼ਾਰਾ ਵਿਚ ਖਰੀਦਾਰੀ ਆਮ ਦਿਨਾਂ ਨਾਲੋਂ ਜ਼ਿਆਦਾ ਹੋਣ ਕਾਰਨ ਰੋਣਕ ਵੱਧ ਜਾਂਦੀ ਹੈ।

  ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਂਵੀ ਘਟਨਾਂ ਨਾ ਹੋ ਸਕੇ ਅਤੇ ਸ਼ਹਿਰ ਵਿੱਚ ਅਮਨ ਸ਼ਾਤੀ ਤੇ ਕਾਨੂੰਨ ਵਿਵੱਸਥਾਂ ਨੂੰ ਬਣਾਈ ਰੱਖਣ ਲਈ ਅੰਮ੍ਰਿਤਸਰ ਚੌਕਸੀ ਵਰਤੀ ਜਾ ਰਹੀ ਹੈ। ਜਿਸਦੇ ਸਬੰਧ ਵਿੱਚ ਸ੍ਰੀ ਗੁਰਪ੍ਰੀਤ ਸਿੰਘ ਸਿਕੰਦ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਵੱਲੋਂ ਰਣਜੀਤ ਐਵੀਨਿਊ ਇਲਾਕਾ ਵਿੱਚ ਸਮੇਤ ਸ੍ਰੀ ਸੁਖਜਿੰਦਰ ਸਿੰਘ, ਪੀ.ਪੀ.ਐਸ,ਏ.ਸੀ.ਪੀ ਨੌਰਥ, ਅੰਮ੍ਰਿਤਸਰ ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਪੁਲਿਸ ਫੋਰਸ ਵੱਲੋਂ ਰੋਡ ਮਾਰਚ ਕੱਢਿਆ ਗਿਆ ਅਤੇ ਗੱਡੀਆਂ ਦੀ ਚੈਕਿੰਗ ਕੀਤੀ ਗਈ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ ਗਈ। ਸ੍ਰੀ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ, ਏ.ਡੀਮੁੱਖ ਅਫ਼ਸਰ ਥਾਣਾ ਸੀ ਡਵੀਜ਼ਨ, ਡੀ ਡਵੀਜ਼ਨ,ਈ ਡਵੀਜ਼ਨ ਅਤੇ ਗੇਟ ਹਕੀਮਾਂ ਸਮੇਤ ਪੁਲਿਸ ਫੋਰਸ ਵੱਲੋਂ ਰੋਡ ਮਾਰਚ ਕੱਢਿਆ ਗਿਆ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img