ਅੰਮ੍ਰਿਤਸਰ ਪੁਲਿਸ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ  ਸੁਖਚੈਨ ਸਿੰਘ ਗਿੱਲ  ਏ . ਡੀ . ਸੀ . ਪੀ ਟਰੈਫਿਕ ਸ੍ਰੀਮਤੀ ਜਸਵੰਤ ਕੋਰ ਰਿਆੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ 31 ਵੇਂ ਕੌਮੀ ਸੜਕ ਸੁਰੱਖਿਆ ਹਫਤੇ ਦੀ ਸ਼ੁਰੂਆਤ ਨਾਵਲਟੀ ਚੌਕ ਵਿਖੇ ਰੈਲੀ ਦਾ ਆਯੋਜਨ ਕਰਕੇ ਕੀਤੀ ਗਈ ।ਸ . ਗੁਰਮੀਤ ਸਿੰਘ ਸਹਾਇਕ ਕਮਿਸ਼ਨਰ ਵੱਲੋਂ ਝੰਡੀ ਲਹਿਰਾ ਕੇ ਰੈਲੀ ਨੂੰ ਰਵਾਨਾ ਕੀਤਾ ਗਿਆ । ਇਸ ਰੈਲੀ ਵਿਚ ਕਰੀਬ 300 ਸਕੂਲੀ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ । ਰੈਲੀ ਦਾ ਮੁੱਖ ਮਕਸਦ ਆਮ ਪਬਲਿਕ ਨੂੰ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਇਸ ਡੋਰ ਦੁਆਰਾ ਹੋਣ ਵਾਲੇ ਨੁਕਸਾਨ ਬਾਰੇ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਨਾ ਸੀ । ਵੱਖ – ਵੱਖ ਚੋਂਕਾਂ  ਵਿੱਚ ਟਰੈਫਿਕ ਨਿਯਮਾਂ ਬਾਰੇ  ਪਰਚੇ ਵੰਡੇ ਗਏ  ਅਤੇ ਬੇਨਰ ਲਗਾਏ ਗਏ ।  ਇਸੇ  ਸੰਬੰਧ ਵਿਚ ਸ਼ਿਵਾਲਾ ਭਾਈਆਂ , ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ । ਜਿਸ ਵਿਚ ਕਰੀਬ 300 ਸਕੂਲੀ  ਵਿਆਰਥੀ ਸ਼ਾਮਲ ਹੋਏ । ਸੇਮੀਨਾਰ ਦੌਰਾਨ ਬਚਿਆਂ  ਨੂੰ ਚਾਇਨਾਂ ਡੋਰ ਦੀ ਵਰਤੇ ਨਾਲ  ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਗਿਆ , ਅਤੇ ਬਚਿਆਂ  ਨੇ ਚਈਨਾ ਡੋਰ ਨਾਲ ਪਤੰਗ ਨਾ ਉਡਾਊਣ ਦਾ ਸੰਕਲਪ ਵੀ ਕੀਤਾ  । ਇਸ ਤੋਂ ਇਲਾਵਾ ਬੱਚਿਆਂ ਨੂੰ ਟ੍ਰੇਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ  ਪ੍ਰੇਰਿਆ ਗਿਆ ।

Leave a Reply