ਅੰਮ੍ਰਿਤਸਰ, 31 ਅਕਤੂਬਰ (ਗਗਨ) – ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਅਧੀਨ ਪੈਂਦੀ ਚੋਕੀ ਫੋਜਪੁਰਾ, ਅੰਮ੍ਰਿਤਸਰ ਦੇ ਇਚਾਰਜ਼ ਏ.ਐਸ.ਆਈ ਗੁਰਜੀਤ ਸਿੰਘ ਦੀ ਪੁਲਿਸ ਪਾਰਟੀ ਚੌਕ ਫੈਜਪੁਰਾ ਤੋਂ ਸੈਨੀ ਚੌਕ ਵੱਲ ਜਾ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਗਲੀ ਘੁਮਿਆਰਾ ਵਾਲੀ ਗਲੀ ਪਾਸ ਪੁੱਜੀ ਤਾਂ ਗਲੀ ਅੰਦਰੋਂ ਇੱਕ ਮੋਨਾਂ ਨੌਜ਼ਵਾਨ ਬਾਹਰ ਸੜਕ ਨੂੰ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਮੁੜ ਕੇ ਭੱਜਣ ਲੱਗੇ ਨੂੰ ਕਾਬੂ ਕੀਤਾ ਗਿਆ।ਜਿਸਨੇ ਆਪਣਾ ਨਾਮ ਸੈਮ ਮਸੀਹ ਪੁੱਤਰ ਦਿਵਾਨ ਮਸੀਹ ਵਾਸੀ ਉਕਤ ਦੱਸਿਆ ਤੇ ਤਲਾਸ਼ੀ ਲੈਣ ਤੇ ਇਸ ਪਾਸੋਂ 5 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ।
ਅੰਮ੍ਰਿਤਸਰ ਪੁਲਿਸ ਨੇ 5 ਗ੍ਰਾਮ ਹੈਰੋਇੰਨ ਸਮੇਤ ਵਿਅਕਤੀ ਕੀਤਾ ਕਾਬੂ
