More

  ਅੰਮ੍ਰਿਤਸਰ ਪੁਲਿਸ ਨੇ ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

  ਅੰਮ੍ਰਿਤਸਰ, 23 ਜੂਨ (ਗਗਨ ਅਜੀਤ ਸਿੰਘ) – ਥਾਣਾ ਬੀ ਡਵੀਜ਼ਨ ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਬਿਜਲੀ ਦੇ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ,ਜਿਸ ਸਬੰਧੀ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦੇਦਿਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਡਿਟੈਕਟਿਵ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਬੀ ਡਵੀਜ਼ਨ ਗੁਰਵਿੰਦਰ ਸਿੰਘ ਤੇ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਸ਼ਿਵਦਰਸ਼ਨ ਸਿੰਘ ਨੇ ਬੀਤੀ ਰਾਤ ਵੱਖ-ਵੱਖ ਥਾਵਾਂ ‘ਤੇ ਸਪੈਸ਼ਲ ਨਾਕੇਬੰਦੀ ਕਰ ਕੇ 5 ਵਿਅਕਤੀਆਂ ਨੂੰ ਕਾਬੂ ਕੀਤਾ। ਗਿ੍ਫ਼ਤਾਰ ਕੀਤੇ ਗਏ ਚਾਰ ਵਿਅਕਤੀ ਟਰਾਂਸਫਾਰਮਰਾਂ ਵਿਚੋਂ ਤੇਲ ਕੱਢ ਕੇ ਆਪਣੀ ਇਨੋਵਾ ਤੇ ਸਫਾਰੀ ਗੱਡੀ ਵਿਚ ਵੇਚਦੇ ਸਨ। ਇਸ ਸਪੈਸ਼ਲ ਨਾਕੇਬੰਦੀ ਵਿਚ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਸਰਗਨਾ ਸਤਨਾਮ ਸਿੰਘ ਉਰਫ਼ ਮਿੱਠੂ ਵਾਸੀ ਪਿੰਡ ਅਟੱਲਗੜ੍ਹ ਹਾਲ ਵਾਸੀ ਕਿਰਾਏਦਾਰ ਕੋਟ ਖ਼ਾਲਸਾ, ਉਸ ਦੇ ਸਾਥੀ ਸੁਖਵਿੰਦਰ ਸਿੰਘ ਵਾਸੀ ਰਿਆਸਤ ਐਵੀਨਿਊ ਘਣੂੰਪੁਰ ਕਾਲੇ, ਕਰਨ ਵਾਸੀ ਖੰਡਵਾਲਾ ਛੇਹਰਟਾ, ਨੂੰ ਵਾਰਦਾਤ ਕਰਨ ਸਮੇਂ ਵਰਤੀਆਂ ਜਾਂਦੀ ਗੱਡੀ ਸਫਾਰੀ ਤੇ ਉਸ ਵਿਚ ਬਿਜਲੀ ਟਰਾਂਸਫਾਰਮਰ ਵਿਚੋਂ ਚੋਰੀ ਕੀਤੇ ਤੇਲ ਦੇ 6 ਕੈਨ (ਹਰ ਇਕ ਕੈਨ ਵਿਚ 35 ਲੀਟਰ ਤੇਲ) ਕੁੱਲ 210 ਲੀਟਰ ਚੋਰੀਸ਼ੁਦਾ ਤੇਲ ਬਰਾਮਦ ਕੀਤਾ ਹੈ।

  ਉਕਤ ਵਿਅਕਤੀਆਂ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦਰਜ ਮਾਮਲੇ ਵਿਚ ਗਿ੍ਫ਼ਤਾਰ ਕੀਤਾ। ਇਸੇ ਤਰ੍ਹਾਂ ਮੁੱਖ ਅਫ਼ਸਰ ਥਾਣਾ ਬੀ ਡਵੀਜ਼ਨ ਗੁਰਵਿੰਦਰ ਸਿੰਘ, ਏਐੱਸਆਈ ਸੂਬਾ ਸਿੰਘ, ਏਐੱਸਆਈ ਦਵਿੰਦਰ ਸਿੰਘ, ਇੰਚਾਰਜ ਚੌਕੀ ਸ਼ਹੀਦ ਊਧਮ ਸਿੰਘ ਨਗਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਇਨੋਵਾ ਗੱਡੀ ਵਿਚ ਸਵਾਰ ਹੋ ਕੇ ਨਹਿਰ ਵੱਲ ਆ ਰਹੇ ਹਨ। ਇਸ ‘ਤੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਸਾਥੀ ਮੁਲਾਜ਼ਮਾਂ ਨਾਲ ਪੁਲ਼ ਸੁਲਤਾਨਵਿੰਡ ਨਹਿਰ ਨੇੜੇ ਨਾਕੇਬੰਦੀ ਕਰ ਕੇ ਮਨਪ੍ਰਰੀਤ ਸਿੰਘ ਉਰਫ਼ ਗੋਲਾ ਵਾਸੀ ਰਮਨ ਚੇਅਰਮੈਨ ਵਾਲੀ ਗਲੀ, ਝਬਾਲ ਤਰਨ ਤਾਰਨ ਅਤੇ ਉਸ ਦੇ ਸਾਥੀ ਬਲਵਿੰਦਰ ਸਿੰਘ ਉਰਫ਼ ਬੰਟੀ ਵਾਸੀ ਚਾਟੀਵਿੰਡ ਨੂੰ ਇਨੋਵਾ ਗੱਡੀ ਸਮੇਤ ਕਾਬੂ ਕਰ ਕੇ ਗੱਡੀ ਵਿਚੋਂ ਚੋਰੀ ਕੀਤੇ ਤੇਲ ਦੇ 5 ਕੈਨ (ਹਰ ਇਕ ਕੈਨ ਵਿਚ 40 ਲੀਟਰ) ਕੁੱਲ 200 ਲੀਟਰ ਚੋਰੀਸ਼ੁਦਾ ਤੇਲ ਬਰਾਮਦ ਕਰ ਕੇ ਉਕਤ ਵਿਅਕਤੀਆਂ ‘ਤੇ ਮਾਮਲਾ ਥਾਣਾ ਬੀ ਡਵੀਜਨ ਵਿਚ ਦਰਜ ਕੀਤਾ ਹੈ। ਡੀਸੀਪੀ ਭੁੱਲਰ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਮੁੱਢਲੀ ਪੁੱਛਗਿੱਛ ‘ਚ ਮੰਨਿਆ ਕਿ ਉਹ ਟਰਾਂਸਫਾਰਮਰ ਵਿਚੋਂ ਚੋਰੀ ਕੀਤਾ ਤੇਲ ਸੁਖਪ੍ਰਰੀਤ ਸਿੰਘ ਉਰਫ਼ ਦਾਣਾ ਵਾਸੀ ਚਾਟੀਵਿੰਡ ਨੂੰ ਵੇਚਦੇ ਸੀ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਬਿਜਲੀ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰਨ ਦੇ ਮਾਮਲੇ ਦਰਜ ਸਨ।

  ਇਸ ਤੋਂ ਇਲਾਵਾ ਇਨ੍ਹਾਂ ਪੰਜ ਵਿਅਕਤੀਆਂ ਨੇ ਸ਼ਹਿਰ ਦੇ ਕਰੀਬ 57 ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰਨਾ ਮੰਨਿਆ ਹੈ, ਜਿਨ੍ਹਾਂ ਵਿਚੋਂ 24 ਪੁਲਿਸ ਵੱਲੋਂ ਵੈਰੀਫਾਈ ਕਰ ਲਏ ਗਏ ਹਨ। ਇਸ ਤੋਂ ਇਲਾਵਾ ਉਕਤ ਵਿਅਕਤੀਆਂ ਨੇ ਕਬੂਲ ਕੀਤਾ ਕਿ ਉਹ ਸਫਾਰੀ ਤੇ ਇਨੋਵਾ ਗੱਡੀ ਵਿਚ ਹੀ ਤੇਲ ਚੋਰੀ ਕਰਨ ਲਈ ਕੈਨ ਰੱਖਦੇ ਸਨ ਤੇ ਰਾਤ ਨੂੰ ਟਰਾਂਸਫਾਰਮਰ ਨੂੰ ਬੰਦ ਕਰ ਕੇ ਉਸ ਵਿਚ ਪਾਈਪ ਲਗਾ ਕੇ ਤੇਲ ਚੋਰੀ ਕਰਦੇ ਸਨ ਅਤੇ ਆਪਣੇ ਸਾਥੀ ਨੂੰ ਕਰੀਬ 50-60 ਰੁਪਏ ਪ੍ਰਤੀ ਲੀਟਰ ਵਿਚ ਵੇਚਦੇ ਸਨ।ਇਸ ਸਮੇ ਏ.ਸੀ.ਪੀ ਪੂਰਬੀ ਜਸਪ੍ਰੀਤ ਸਿੰਘ, ਏ.ਸੀ.ਪੀ ਉਤਰੀ ਸਰਬਜੀਤ ਸਿੰਘ ਬਾਜਵ, ਥਾਂਣਾਂ ਮੁਖੀ ਸਿਵਲ ਲਾੲਨਜ ਇੰਸ਼; ਸ਼ਿਵਦਰਸ਼ਨ ਸਿੰਘ, ਇਸ਼ੰ; ਗੁਰਵਿੰਦਰ ਸਿੰਘ ਔਲਖ ਵੀ ਹਾਜਰ ਸਨ। ਡੀਸੀਪੀ ਡਿਟੈਕਟਿੱਵ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਕਰਨ ਉਪਰੰਤ ਉਸ ਨੂੰ ਦੁਬਾਰਾ ਬਿਜਲੀ ਬੋਰਡ ਵੱਲੋਂ ਭਰਨ ‘ਤੇ ਕਰੀਬ ਪੰਜਾਹ ਹਜ਼ਾਰ ਰੁਪਏ ਦਾ ਖ਼ਰਚਾ ਆਉਂਦਾ ਸੀ ਤੇੇ ਬਿਨਾਂ ਤੇਲ ਤੋਂ ਚੱਲਣ ‘ਤੇ ਟਰਾਂਸਫਾਰਮਰ ਸੜ ਜਾਂਦਾ ਸੀ। ਇਸ ‘ਤੇ ਬਿਜਲੀ ਬੋਰਡ ਨੂੰ ਛੋਟੇ ਟਰਾਂਸਫਾਰਮਰ ਬਦਲਣ ਕਰੀਬ ਦੋ ਲੱਖ ਰੁਪਏ ਤੇ ਵੱਡਾ ਟਰਾਂਸਫਾਮਰ ਬਦਲਣ ‘ਤੇ ਚਾਰ ਲੱਖ ਰੁਪਏ ਦਾ ਖ਼ਰਚਾ ਆਉਂਦਾ ਸੀ। ਟਰਾਂਸਫਾਰਮਰ ਸੜਨ ਉਪਰੰਤ ਉਸ ਨੂੰ ਬਦਲਣ ‘ਤੇ ਦੋ ਤੋਂ ਤਿੰਨ ਦਿਨ ਦਾ ਸਮਾਂ ਲਗਦਾ ਸੀ ਅਤੇ ਓਨਾ ਸਮਾਂ ਬਿਜਲੀ ਬੰਦ ਰਹਿੰਦੀ ਸੀ। ਇਸ ਗਿਰੋਹ ਨੂੰ ਫੜਨ ‘ਤੇ ਸਮਾਜ ਅਤੇ ਬਿਜਲੀ ਬੋਰਡ ਦੋਵਾਂ ਨੂੰ ਸੁੱਖ ਦਾ ਸਾਹ ਮਿਲੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img