-1.2 C
Munich
Tuesday, February 7, 2023

ਅੰਮ੍ਰਿਤਸਰ ਪੁਲਿਸ ਨੇ ਫਾਇਰਿੰਗ ਕਰ ਹੇਠਾਂ ਡੇਗਿਆ ਡਰੋਨ, 5 ਕਿਲੋ ਹੈਰੋਇਨ ਬਰਾਮਦ

Must read

ਅੰਮ੍ਰਿਤਸਰ, 23 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਅੰਮ੍ਰਿਤਸਰ ਦਿਹਾਤ ਵਿਚ ਅੱਜ ਤੜਕੇ 4 ਵਜੇ ਦੇ ਕਰੀਬ ਪੁਲਿਸ ਦੀ ਗਸ਼ਤ ਪਾਰਟੀ ਨੇ ਲੋਪੋਕੇ ਇਲਾਕੇ ਵਿਚ ਡਰੋਨ ਦੀ ਆਵਾਜ਼ ਉਤੇ ਫਾਇਰਿੰਗ ਕੀਤੀ। ਇਸ ਦੌਰਾਨ ਨੇੜਲੇ ਖੇਤਾਂ ਵਿਚੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜੋ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਖੇਤਾਂ ਵਿਚ ਕੌਮਾਂਤਰੀ ਸਰਹੱਦ ਦੀ ਵਾੜ ਤੋਂ 2 ਕਿੱਲੋਮੀਟਰ ਦੂਰ ਪਿੰਡ ਕੱਕੜ ਤੋਂ 6 ਖੰਭਾਂ ਵਾਲਾ ਡਰੋਨ ਅਤੇ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਡਰੋਨ ਦੇ ਹਿੱਸੇ ਅਮਰੀਕਾ ਅਤੇ ਚੀਨ ਵਿਚ ਤਿਆਰ ਕੀਤੇ ਗਏ ਹਨ। ਐਤਵਾਰ ਸਵੇਰੇ 4 ਵਜੇ ਦੇ ਕਰੀਬ ਪੰਜਾਬ ਪੁਲਿਸ ਦੀ ਗਸ਼ਤੀ ਪਾਰਟੀ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਲੋਪੋਕੇ ਇਲਾਕੇ ਵਿੱਚ ਡਰੋਨ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨਾਂ ਨੇ ਡਰੋਨ ‘ਤੇ ਏਕੇ-47 ਨਾਲ 12 ਰਾਉਂਡ ਫਾਇਰ ਕੀਤੇ। ਇਸ ਪੂਰੇ ਮਾਮਲੇ ‘ਚ ਨੇੜਿਉਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਖੇਤਾਂ ‘ਚ ਲੁਕੇ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਪੂਰੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਕੱਕੜ ਦੇ ਖੇਤਾਂ ‘ਚੋਂ 5 ਕਿਲੋ ਹੈਰੋਇਨ ਸਮੇਤ 6 ਖੰਭਾਂ ਵਾਲਾ ਡਰੋਨ ਬਰਾਮਦ ਹੋਇਆ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਡਰੋਨ ਅਮਰੀਕਾ ਅਤੇ ਚੀਨ ਦੇ ਬਣੇ ਸਪੇਅਰ ਪਾਰਟਸ ਨਾਲ ਅਸੈਂਬਲ ਕੀਤਾ ਗਿਆ ਸੀ।

- Advertisement -spot_img

More articles

- Advertisement -spot_img

Latest article