Advertisements

ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸ਼ਹਿਰ ਦੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ….

ਕੋਵਿਡ-12 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਲੋਕ ਹਿੱਤ ਲਈ ਪੂਰਨ ਤੌਰ ਪਰ ਕਰਫਿਉ ਲਗਾਇਆ ਗਿਆ ਹੈ। ਜਿਸ ਕਾਰਨ ਪਬਲਿਕ ਨੂੰ ਆਪਣੇ-ਆਪਣੇ ਘਰਾ ਵਿੱਚ ਹੀ ਰਹਿ ਕਿ ਇਸਦੀ ਪਾਲਣਾ ਕਰਨ ਦਾ ਆਦੇਸ਼

ਹੋਇਆ ਹੈ। ਜਿਸ ਕਾਰਨ, ਜਿਹੜੇ ਪਰਿਵਾਰ ਮਜਦੂਰੀ ਤੇ ਦਿਹਾੜੀ ਪਰ ਹੀ ਨਿਰਭਰ ਹਨ, ਉਹਨਾਂ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਜਿਸ ਵਾਸਤੇ ਸਿਵਲ ਪ੍ਰਸ਼ਾਸ਼ਨ ਕੰਮ ਕਰ ਹੀ ਰਿਹਾ ਹੈ

ਪਰ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੀ ਸਖਤ ਡਿਊਟੀ ਦੇ ਨਾਲ-ਨਾਲ, ਆਪਸੀ ਸਹਿਯੋਗ ਅਤੇ ਸਮਾਜ ਸੇਵਾ ਕਰਨ ਵਾਲਿਆ ਦੇ ਸਹਿਯੋਗ ਨਾਲ ਅਜਿਹੇ ਲੋੜਵੰਦ ਪਰਿਵਾਰਾਂ ਨੂੰ ਸੁੱਕਾ

ਰਾਸ਼ਨ ਅਤੇ ਲੰਗਰ ਵਰਤਾਇਆ ਗਿਆ:-

1. ਸ੍ਰੀ ਗਗਨ ਅਜੀਤ ਸਿੰਘ,ਡੀ.ਸੀ.ਪੀ,ਸਕਿਓਰਟੀ-ਐਂਡ-ਓਪਰੇਸ਼ਨ ਅੰਮ੍ਰਿਤਸਰ, ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3,ਅੰਮ੍ਰਿਤਸਰ ਅਤੇ ਇੰਸ: ਇੰਦਰਜੀਤ ਸਿੰਘ, ਮੁੱਖ  ਅਫਸਰ ਥਾਣਾ ਮਕਬੂਲਪਰਾ ਅਤੇ ਕਮਚਾਰੀਆਂ ਵੱਲੋਂ

ਥਾਣਾ ਮਕਬੂਲਪੁਰਾ ਦੇ ਏਰੀਆਂ ਵਿੱਚ ਰਹਿੰਦੇ ਲੋੜਵੰਦ ਪਰਿਵਾਰ ਨੂੰ ਸਮਾਜਿਕ ਸੰਸਥਾ ਦੇ ਸਹਿਯੋਗ ਨਾਲ ਲੰਗਰ ਵੰਡਿਆ ਗਿਆ।ਇਸ ਤੋਂ ਇਲਾਵਾ ਥਾਣਾ ਮਕਬੂਲਪੁਰਾ ਦੇ ਕਰਮਚਾਰੀਆਂ ਨੇ ਆਪਸੀ ਸਹਿਯੋਗ ਨਾਲ ਐਲ.ਆਈ.ਜੀ

ਕੁਆਟਰ ਮਕਬੂਲਪੂਰਾ ਵਿੱਚ ਰਹਿੰਦੇ ਲੋੜਵੰਦ 50 ਪਰਿਵਾਰਾ ਨੂੰ ਆਟਾ,ਚੋਲ,ਦਾਲਾ,ਤੇਲ ਵਗੈਰਾ ਅਤੇ ਦੁੱਧ ਦੇ ਪੈਕਟ ਵੀ ਵੰਡੇ।

2. ਸ੍ਰੀ ਮੰਗਲ ਸਿੰਘ, ਏ.ਸੀ.ਪੀ-ਸਾਊਥ,ਅੰਮ੍ਰਿਤਸਰ,ਇੰਸ: ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸੀ-ਡਵੀਜਨ,ਅੰਮ੍ਰਿਤਸਰ ਅਤੇ ਐਸ.ਆਈ ਵਿਨੋਦ ਸ਼ਰਮਾ ਵੱਲੋਂ ਗੁਜਰਪੁਰਾ ਦੇ ਏਰੀਆਂ ਵਿੱਚ ਰਹਿੰਦੇ ਲੋੜਵੰਦ ਪਰਿਵਾਰਾਂ ਨੂੰ

ਸਮਾਜਿਕ ਸੰਸਥਾਂ ਦੇ ਸਹਿਯੋਗ ਨਾਲ ਲੰਗਰ ਵੰਡਿਆ ਗਿਆ।

3. ਸ੍ਰੀ ਡੀ-ਜਤਿੰਦਰ, ਏ.ਸੀ.ਪੀ ਸਪੈਸ਼ਲ ਬ੍ਰਾਂਚ,ਅੰਮ੍ਰਿਤਸਰ ਵੱਲੋਂ ਰੀਗੋਂ ਬ੍ਰਿਜ ਨੇੜੇ ਪੈਂਦੀ ਬਸਤੀ ਵਿੱਚ ਰਹਿੰਦੇ ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਅਤੇ ਰੀਗੋਂ ਬ੍ਰਿਜ ਵਿੱਖੇ ਰਿਕਸ਼ਾ ਚਾਲਕਾਂ ਨੂੰ ਵੀ ਰਾਸ਼ਨ ਵੰਡਿਆ ਅਤੇ ਜੋ ਆਪਣਾ

ਗੁਜਾਰਾ ਮੰਗ ਕੇ ਕਰਦੇ ਹਨ, ਉਹਨਾਂ ਨੂੰ ਚੋਕੀ ਦੁਰਗਿਆਣਾ ਮੰਦਰ ਦੇ ਇੰਚਾਂਰਜ ਵੱਲੋਂ ਲੰਗਰ ਖਵਾਇਆ ਗਿਆ।

 

0 Reviews

Write a Review

Advertisements

bulandhadmin

Morbi nunc odio, gravida at, cursus nec, luctus a, lorem. Maecenas tristique orci ac sem. Duis ultricies pharetra magna. Donec accumsan malesuada orci. Donec sit amet eros. Lorem ipsum dolor sit amet, consectetuer adipiscing elit. Mauris fermentum dictum magna. Sed laoreet aliquam leo. Ut tellus dolor, dapibus eget, elementum vel, cursus eleifend, elit.

Read Previous

ਮੋਦੀ_ਜੀ_ਦੱਸਣਾ_ਭੁੱਲ_ਗਏ…..

Read Next

ਜਾਣੋ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ ਇਸ 21 ਦਿਨ ਦੇ ਲਾਕ ਡਾਊਨ ਦੋਰਾਨ….

Leave a Reply

Your email address will not be published. Required fields are marked *

This site uses Akismet to reduce spam. Learn how your comment data is processed.