ਅੰਮ੍ਰਿਤਸਰ ਪੁਲਸ ਹੱਥ ਵੱਡੀ ਸਫਲਤਾ, 100 ਗ੍ਰਾਮ ਹੀਰੋਇਨ ਅਤੇ 1 ਬਾਇਕ ਸਣੇ ਦੋਸ਼ੀ ਕਾਬੂ

71

ਅੰਮ੍ਰਿਤਸਰ, 5 ਜੁਲਾਈ (ਗਗਨ) – ਅੰਮ੍ਰਿਤਸਰ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਨਸ਼ੇ ਦੀ ਰੋਕਥਾਮ ਲਈ ਚਲਾਈ ਗਈ ਮੁਹਿਮ ਦੇ ਤਹਿਤ, ਅੰਮ੍ਰਿਤਸਰ ਥਾਣਾ ਬੀ ਡਿਵੀਜਨ ਦੀ ਪੁਲਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਇਕ ਗੁਰਭੇਜ ਸਿੰਘ ਨਾਂ ਦੇ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਹੀਰੋਇਨ ਕਾਬੂ ਕੀਤੀ ਗਈ। ਥਾਣਾ ਬੀ ਡਿਵੀਜਨ ਦੇ ਪੁਲਸ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਪੁਲਸ ਗਸ਼ਤ ਦੌਰਾਨ ਇੱਕ ਗੁਰਭੇਜ ਸਿੰਘ ਉਰਫ ਭੇਜਾ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਹੈ। ਜਿਸ ਕੋਲੋ 100 ਗ੍ਰਾਮ ਹੀਰੋਇਨ ਕਾਬੂ ਕੀਤੀ ਗਈ ਹੈ। ਜਿਸ ਖਿਲਾਫ ਮਾਮਲਾ ਦਰਜ ਕਾਰਵਾਈ ਕਰਦੇ ਹੋਏ ਅਦਾਲਤ ਵਿਚ ਪੇਸ਼ ਕਰ ਇਸ ਦਾ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਤਾਂ ਜੋ ਪੁੱਛਗਿੱਛ ਕੀਤੀ ਜਾ ਸਕੇ। ਇਹ ਕਿਸ ਕੋਲੋ ਜੋ ਸਮਾਨ ਮਿਿਲਆ ਹੈ, ਉਸ ਦੀ ਜਾਂਚ ਕੀਤੀ ਜਾਵੇਗੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਉਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ ,ਇਸਦੇ ਅੰਤਰਰਾਸ਼ਟਰੀ ਸਮਗਲਰਾਂ ਨਾਲ ਵੀ ਸੰਬੰਧ ਹਨ। ਇਸ ਕੋਲੋ ਪਹਿਲਾਂ ਕਾਫੀ ਭਾਰੀ ਮਾਤਰਾ ਵਿਚ ਨਸ਼ੇ ਦੇ ਖੇਪ ਫੜੀ ਗਈ ਸੀ ਤੇ ਜਮਾਨਤ ਤੇ ਬਾਹਰ ਆਇਆ ਸੀ, ਇਸ ਕੋਲੋ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ, ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Italian Trulli