ਅੰਮ੍ਰਿਤਸਰ ਦੇ ਗ੍ਰਾਮੀਣ ਵਿਕਾਸ ਵਿਭਾਗ ਦੇ ਅਧਿਕਾਰੀਆ/ਕਰਮਚਾਰੀਆ ਵੱਲੋਂ 6ਵੇਂ ਤਨਖਾਹ ਕਮਿਸ਼ਨ ਖਿਲਾਫ ਜਿਲ੍ਹਾ ਪੱਧਰੀ ਰੋਸ ਮੁਜਾਹਰਾ ਜਾਰੀ

47

ਅੰਮ੍ਰਿਤਸਰ, 16 ਜੁਲਾਈ (ਗਗਨ) – ਪੰਜਾਬ ਸਰਕਾਰ ਵੱਲੋ 6ਵੇਂ ਤਨਖਾਹ ਕਮਿਸ਼ਨ ਦੀਆ ਲਾਗੂ ਕੀਤਆਂ ਸ਼ਿਫਾਰਿਸ਼ਾ ਵਿਰੁੱਧ ਜਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਦਫਤਰਾਂ ਅਜਨਾਲਾ, ਅਟਾਰੀ, ਚੌਗਾਵਾਂ, ਵੇਰਕਾ, ਹਰਸ਼ਾ ਛੀਨਾ ਜੰਡਿਆਲਾ ਗੁਰੂ, ਤਰਸਿੱਕਾ, ਰਈਆ ਅਤੇ ਮਜੀਠਾ ਦੇ ਅਧਿਕਾਰੀਆ ਤੇ ਸਮੂਹ ਦਫਤਰੀ/ਫੀਲਡ ਕਰਮਚਾਰੀਆਂ ਵੱਲੋਂ ਅਰੰਭਿਆ ਰੋਸ ਮੁਜਾਹਰਾ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਵੇਰਕਾ ਵਿਖੇ ਜਾਰੀ ਰੱਖਿਆ ਗਿਆ।

Italian Trulli

ਰੋਸ ਮੁਜਾਹਰੇ ਨੂੰ ਬੀ.ਡੀ.ਪੀ.ਓ ਐਸ਼ੋਸੀਏਸ਼ਨ ਦੇ ਪ੍ਰਧਾਨ ਸ੍ਰ ਪਰਗਟ ਸਿੰਘ ਦੀ ਅਗਵਾਈ ਵਿੱਚ ਧਰਨੇ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਜਦ ਤੱਕ ਪੰਜਾਬ ਸਰਕਾਰ ਇਸ ਮੁਲਾਜਮ ਮਾਰੂ ਤਨਖਾਹ ਕਮਿਸ਼ਨ ਨੂੰ ਬਦਲ ਕੇ ਲਾਗੂ ਨਹੀਂ ਕਰਦੀ ਉਦੋ ਤੱਕ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ ਅਤੇ ਇਸ ਸੰਘਰਸ਼ ਨੂੰ ਜਿਲ੍ਹੇ ਪੱਧਰ ਤੋਂ ਅੱਗੇ ਸੂਬਾ ਪੱਧਰ ਤੱਕ ਲੈ ਕੇ ਜਾਇਆ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸ੍ਰ. ਬਿਕਰਮਜੀਤ ਸਿੰਘ ਬੀ.ਡੀ.ਪੀ.ਓ. ਵੇਰਕਾ ਨੇ ਕਿਹਾ ਕਿ ਜਦੋਂ ਤੱਕ 1998 ਤੋਂ ਪਹਿਲਾਂ ਮਿਲ ਰਹੇ ਡੀ.ਏ.ਸੀ.ਪੀ ਦੇ ਲਾਭ ਅਤੇ ਛੇਵੇਂ ਪੇਅ ਕਮਿਸ਼ਨ ਦੇ ਸੁਧਾਰ ਕਰਕੇ ਲਾਗੂ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ। ਇਸ ਮੌਕੇ ਸਮੂਹ ਬੀ.ਡੀ.ਪੀ.ਓ ਬਿਕਰਮਜੀਤ ਸਿੰਘ , ਪਰਗਟ ਸਿੰਘ , ਅਮਨਦੀਪ ਸਿੰਘ ਮੰਨਣ , ਜਸਬੀਰ ਕੌਰ , ਪਵਨ ਕੁਮਾਰ, ਸਿਤਾਰਾ ਸਿੰਘ, ਐਸ.ਈ.ਪੀ.ਓ. ਹਰਜੀਤ ਸਿੰਘ, ਪੀ.ਓ. ਅਵਤਾਰ ਸਿੰਘ, ਪੰ. ਸਕੱਤਰ ਰਾਜੇਸ਼ ਕੁਮਾਰ, ਸੁਖਦੇਵ ਰਾਜ, ਰਾਜੀਵ ਕੁਮਾਰ, ਤੇਜਪਾਲ ਸਿੰਘ ਤੋਂ ਇਲਾਵਾ ਹੋਰ ਦਫਤਰੀ ਤੇ ਫੀਲਡ ਸਟਾਫ ਹਾਜਰ ਸੀ।