More

     ਅੰਮ੍ਰਿਤਸਰ, ਗਵਾਲੀਅਰ ਤੇ ਨਾਗਪੁਰ ਦੇ ਰੇਲਵੇ ਸਟੇਸ਼ਨ ਵੀ ਵਿਕਣ ਲਈ ਤਿਆਰ

    ਮੋਦੀ ਸਰਕਾਰ ਨੇ ਆਪਣੇ ਚਹੇਤੇ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਵੱਡੇ ਸ਼ਹਿਰਾਂ ਦੇ ਰੇਲਵੇ ਸਟੇਸ਼ਨ ਹੀ ਉਹਨਾਂ ਦੇ ਨਾਂ ਕਰਨ ਦਾ ਫ਼ੈਸਲਾ ਕਰ ਲਿਆ ਹੈ | ਕੱਲ੍ਹ ਹੀ ਚਾਰ ਵੱਡੇ ਸਟੇਸ਼ਨਾਂ ਦੀ ਬੋਲੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਹਨਾਂ ਵਿੱਚ ਅੰਮ੍ਰਿਤਸਰ, ਗਵਾਲੀਅਰ, ਨਾਗਪੁਰ ਤੇ ਸਾਬਰਮਤੀ ਦਾ ਰੇਲਵੇ ਸਟੇਸ਼ਨ ਸ਼ਾਮਲ ਹੈ | ਇਹਨਾਂ ਸਟੇਸ਼ਨਾਂ ਦੇ ਨਾਲ਼ ਹੀ ਰੀਅਲ ਅਸਟੇਟ ਨੂੰ ਵੀ ਵਿਕਸਤ ਕੀਤਾ ਜਾਵੇਗਾ ਜਿਸ ਵਿੱਚ ਮਾਲ ਵਗੈਰਾ ਬਣਾਏ ਜਾਣਗੇ | ਇਸ ਤੋਂ ਪਹਿਲਾਂ 2019 ਵਿੱਚ ਵੀ ਚੰਡੀਗੜ੍ਹ, ਸਿਕੰਦਰਾਬਾਦ ਜਿਹੇ ਸਟੇਸ਼ਨਾਂ ਨੂੰ 99 ਸਾਲ ਲਈ ਪਟੇ ‘ਤੇ ਦੇਣ ਦਾ ਫ਼ੈਸਲਾ ਲਿਆ ਜਾ ਚੁੱਕਾ ਹੈ |ਬੋਲੀ ਜਿੱਤਣ ਵਾਲ਼ੀ ਕੰਪਨੀ ਨੂੰ 35 ਲੱਖ ਵਰਗ ਫੁੱਟ ਦੀ ਜਗ੍ਹਾ ਮਹੱਈਆ ਕਾਰਵਾਈ ਜਾਵੇਗੀ | ਇਹਨਾਂ ਕੰਪਨੀਆਂ ਨੂੰ ਸਰਕਾਰੀ ਬੈਂਕਾਂ ਤੋਂ ਕਰਜ਼ਾ ਸੌਖਾ ਤੇ ਸਸਤਾ ਮਿਲ਼ ਸਕੇ ਇਸ ਲਈ ਇਸ ਪੂਰੀ ਯੋਜਨਾ ਨੂੰ ਬੁਨਿਆਦੀ ਢਾਂਚੇ ਦੀ ਯੋਜਨਾ ਤਹਿਤ ਸ਼ਾਮਲ ਕਰ ਲਿਆ ਗਿਆ ਹੈ | ਜੇ ਪੂਰੇ ਮੁਲਕ ਵਿੱਚ ਰੇਲਵੇ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਜ਼ਮੀਨ ਵੇਖੀ ਜਾਵੇ ਤਾਂ ਸ਼ਾਇਦ ਇਹ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਘਪਲੇਬਾਜ਼ੀ ਨਿੱਕਲੇ ਜਿੱਥੇ ਅਰਬਾਂ-ਖ਼ਰਬਾਂ ਦੀ ਬੇਹਿਸਾਬੀ ਕੀਮਤੀ ਜ਼ਮੀਨ ਅੰਬਾਨੀ, ਅਡਾਨੀ ਜਿਹੇ ਵੱਡੇ ਸਰਮਾਏਦਾਰਾਂ ਹਵਾਲੇ ਕੀਤੀ ਜਾ ਰਹੀ ਹੈ | ਇਸ ਦਾ ਸਿੱਧਾ ਅਸਰ ਆਮ ਸਵਾਰੀਆਂ ‘ਤੇ ਵੀ ਮਹਿੰਗੀਆਂ ਟਿਕਟਾਂ ਦੇ ਰੂਪ ਵਿੱਚ ਪਵੇਗਾ|

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img