Bulandh Awaaz

Headlines
ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ ਬਰਤਾਨੀਆ ਦੀ ਸੰਸਦ ਵਿਚ ਕਿਸਾਨ ਸੰਘਰਸ਼ ਬਾਰੇ ਹੋਵੇਗੀ ਖਾਸ ਵਿਚਾਰ ਚਰਚਾ ਜਦੋਂ ਲਾਈਵ ਰੇਡੀਓ ਸ਼ੋਅ ‘ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ ਸਰਕਾਰ ਨੇ ਬੀਮੇ ਨਾਲ ਸਬੰਧਿਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ, ਪਾਲਿਸੀਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ ਮੋਦੀ ਸਰਕਾਰ ਕਰਕੇ ਭਾਰਤ ‘ਚ ਹੀ ਘਟੀ ਭਾਰਤੀਆਂ ਦੀ ਆਜ਼ਾਦੀ, ਅਮਰੀਕਾ ਨੇ ਘਟਾਈ ਰੇਟਿੰਗ ਭਾਰਤ ਨੂੰ ਲੈ ਕੇ ਅਮਰੀਕਾ ਦਾ ਵੱਡਾ ਦਾਅਵਾ, ਨਾਲ ਹੀ ਜੰਮੂ-ਕਸ਼ਮੀਰ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਵੀ ਤਰੀਫ ਬੈਲ-ਗੱਡੀਆਂ ‘ਤੇ ਸਵਾਰ ਹੋਕੇ ਪੰਜਾਬ ਵਿਧਾਨ ਸਭਾ ਪਹੁੰਚੇ ਅਕਾਲੀ ਵਿਧਾਇਕ ਬਜਟ ਇਜਲਾਸ ਦਾ ਚੌਥਾ ਦਿਨ, ਸਦਨ ‘ਚ ਹੰਗਾਮੇ ਮਗਰੋਂ ਵਾਕਆਊਟ ਚੰਨ ‘ਤੇ ਜਾਣ ਦਾ ਸੁਫਨਾ ਜਲਦ ਹੋਵੇਗਾ ਪੂਰਾ, ਇਸ ਅਰਬਪਤੀ ਨੇ ਦਿੱਤਾ ਆਫਰ, ਪਹਿਲਾਂ ਬੁੱਕ ਕਰਵਾਉਣੀ ਪਵੇਗੀ ਟਿਕਟ ਪੰਜਾਬ ‘ਚ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਾਉਣ ‘ਤੇ ਅੰਤ੍ਰਿਮ ਰੋਕ

ਅੰਮ੍ਰਿਤਸਰ ਏਅਰਪੋਰਟ ਤੋਂ ਵੱਡੀ ਖਬਰ

ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਅਰਬ ਦੇਸ਼ਾਂ ਵਲੋਂ ਸੋਨੇ ਦੀ ਤਸਕਰੀ ਲਗਾਤਾਰ ਜਾਰੀ ਹੈ। ਕਸਟਮ ਵਿਭਾਗ ਦੀ ਟੀਮ ਵਲੋਂ ਇਕ ਵਾਰ ਫਿਰ ਤੋਂ ਦੁਬਈ ਤੋਂ ਆਈ ਇੱਕ ਬੀਬੀ ਤੋਂ 16.30 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੋਨੇ ਦੀ ਤਸਕਰੀ ਕਰਨ ਲਈ ਉਕਤ ਜਨਾਨੀ ਪੇਸਟ ਫੋਮ ’ਚ ਸੋਨੇ ਨੂੰ ਲੈ ਕੇ ਆਈ ਸੀ ਤਾਂ ਕਿ ਕਸਟਮ ਟੀਮ ਨੂੰ ਚਕਮਾ ਦੇ ਸਕੇ, ਪਰ ਅਧਿਕਾਰੀਆਂ ਨੇ ਜਨਾਨੀ ਦੇ ਸਾਰੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ। ਹਾਲਾਂਕਿ ਸੋਨੇ ਦੀ ਕੀਮਤ ਇੰਨ੍ਹੀ ਜ਼ਿਆਦਾ ਨਹੀਂ ਹੈ, ਜਿਸਦੇ ਨਾਲ ਸਪੱਸ਼ਟ ਹੋ ਸਕੇ ਕਿ ਇਹ ਕੰਮ ਸੋਨਾ ਤਸਕਰਾਂ ਦਾ ਹੈ ਪਰ ਜਿਸ ਤਰ੍ਹਾਂ ਨਾਲ ਪੇਸਟ ਦੀ ਫੋਮ ’ਚ ਸੋਨਾ ਲਿਆਇਆ ਗਿਆ ਸੀ ਉਹ ਪ੍ਰਮਾਣ ਦਿੰਦਾ ਹੈ ਕਿ ਇਹ ਕੰਮ ਸੋਨੇ ਦੀ ਤਸਕਰੀ ਲਈ ਹੀ ਕੀਤਾ ਗਿਆ ਸੀ।

ਇਸ ਦਾ ਕਾਰਨ ਇਹ ਹੈ ਕਿ ਸ਼ਾਤੀਰ ਸੋਨਾ ਤਸਕਰ ਹੀ ਸੋਨੇ ਨੂੰ ਪੇਸਟ ਦੇ ਰੂਪ ’ਚ ਬਣਾਉਂਦੇ ਹਨ ਅਤੇ ਫਿਰ ਵੱਖ-ਵੱਖ ਤਰੀਕਿਆਂ ਨਾਲ ਇਸਦੀ ਸਮਗ ਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਮ ਤੌਰ ’ਤੇ ਵਿਦੇਸ਼ਾਂ ਤੋਂ ਆਉਣ ਵਾਲੇ ਟੂਰਿਸਟ, ਜਿਨ੍ਹਾਂ ’ਚ ਜਨਾਨੀਆਂ ਵੀ ਸ਼ਾਮਲ ਰਹਿੰਦੀਆਂ ਹੈ, ਉਹ ਰਵਾਇਤੀ ਤੌਰ ’ਤੇ ਕੜੇ, ਚੈਨ, ਮੰਗਲਸੂਤਰ, ਅੰਗੂਠੀ ਜਾਂ ਫਿਰ ਚੂੜੀਆਂ ਦੇ ਰੂਪ ’ਚ ਸੋਨਾ ਲਿਆਂਦੇ ਹਨ, ਜਦੋਂ ਸਮਰੱਥਾ ਤੋਂ ਜ਼ਿਆਦਾ ਸੋਨਾ ਲਿਆਂਦੇ ਹਨ ਤਾਂ ਉਸਦਾ ਰਿਏਕਸਪੋਰਟ ਕਰ ਦਿੱਤਾ ਜਾਂਦਾ ਹੈ, ਜਿਸਦੇ ਨਾਲ ਜੁਰ ਮਾਨਾ ਨਹੀਂ ਭਰਨਾ ਪੈਂਦਾ ਪਰ ਅਜਿਹੇ ਮਾਮਲਿਆਂ ’ਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੋਨਾ ਤਸ ਕਰੀ ਲਈ ਨਹੀਂ ਲਿਆਇਆ ਗਿਆ ਸੀ ਪਰ ਪੇਸਟ ਫੋਮ ’ਚ ਸੋਨਾ ਲਿਆਉਣ ਦਾ ਸਾਫ਼ ਮਤਲਬ ਪਤਾ ਚੱਲ ਜਾਂਦਾ ਹੈ ਕਿ ਸੋਨਾ ਤਸ ਕਰੀ ਲਈ ਹੀ ਇਹ ਕੰਮ ਕੀਤਾ ਗਿਆ ਹੈ ।

bulandhadmin

Read Previous

ਅਾਪਣੀ ਪੋਤਰੀ ਅਤੇ ਕਿਸਾਨ ਸੰਘਰਸ਼ ਦੇ ਨਾਮ ਤੇ ਪੈਟਰੋਲ ਪੰਪ ਦਾ ਨਾਂ ਰੱਖ ਕੇ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ ਖੁਦ ਮੈਂ

Read Next

ਖੇਤੀ ਕਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਕੁਚਲਣ ਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!