21 C
Amritsar
Friday, March 31, 2023

ਅੰਮ੍ਰਿਤਧਾਰੀ ਵਿਦਿਆਰਥਣ ਨੂੰ ਇਮਤਿਹਾਨ ਵਿੱਚ ਨਾ ਬੈਠਣ ਦੇਣ ਦੇ ਰੋਸ ਵਜੋਂ ਸਿੱਖਾਂ ਵੱਲੋਂ ਮੁਜ਼ਾਹਰਾ

Must read

ਨਵੀਂ ਦਿੱਲੀ: ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ ਦੀ ਪ੍ਰੀਖਿਆ ਦੌਰਾਨ ਇੱਕ ਸਿੱਖ ਵਿਦਿਆਰਥਣ ਨੂੰ ਅੰਮ੍ਰਿਤਧਾਰੀ ਹੋਣ ਕਰਕੇ ਇਮਤਿਹਾਨ ਦੇਣ ਤੋਂ ਰੋਕੇ ਜਾਣ ਦੇ ਰੋਸ ਵਜੋਂ ਅੱਜ ਸਿੱਖਾਂ ਵੱਲੋਂ ਉਪਰੋਕਤ ਮਹਿਕਮੇ ਦੇ ਦਫਤਰ ਬਾਹਰ ਮਹਿਕਮੇ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ।

 

ਅੰਮ੍ਰਿਤਧਾਰੀ ਵਿਦਿਆਰਥਣ ਨੂੰ ਇਮਤਿਹਾਨ ਵਿੱਚ ਨਾ ਬੈਠਣ ਦੇਣ ਦੇ ਰੋਸ ਵਜੋਂ ਸਿੱਖਾਂ ਵੱਲੋਂ ਮੁਜ਼ਾਹਰਾ

ਇਸ ਵਿਰੋਧ ਪ੍ਰਦਰਸ਼ਨ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੀ ਸ਼ਾਮਿਲ ਸਨ।

ਜ਼ਿਕਰਯੋਗ ਹੈ ਕਿ ਪ੍ਰਾਇਮਰੀ ਅਧਿਆਪਕਾਂ ਦੀ ਅਸਾਮੀ ਵਾਸਤੇ ਪ੍ਰੀਤਮਪੁਰਾ ਦੇ ਅਭਿਨਵ ਪਬਲਿਕ ਸਕੂਲ ‘ਚ ਹੋਈ ਪ੍ਰੀਖਿਆ ਦੇਣ ਆਈ ਸਿੱਖ ਵਿਦਿਆਰਥਣ ਹਰਲੀਨ ਕੌਰ ਨੂੰ ਸਿਰਫ ਇਸ ਲਈ ਇਮਤਿਹਾਨ ਦੇਣ ਤੋਂ ਰੋਕ ਦਿੱਤਾ ਗਿਆ ਸੀ ਕਿਉੁਂਕਿ ਉਹ ਅੰਮ੍ਰਿਤਧਾਰੀ ਸੀ ਤੇ ਉਸਨੇ ਕਕਾਰ ਸਜਾਏ ਸੀ।

- Advertisement -spot_img

More articles

- Advertisement -spot_img

Latest article