ਅੰਤਰਰਾਸ਼ਟਰੀ ਤੈਰਾਕੀ ਖਿਡਾਰੀ ਮਨਜੀਤ ਸਿੰਘ ਰਿਆੜ ਦਾ ਦਿਹਾਂਤ

ਅੰਤਰਰਾਸ਼ਟਰੀ ਤੈਰਾਕੀ ਖਿਡਾਰੀ ਮਨਜੀਤ ਸਿੰਘ ਰਿਆੜ ਦਾ ਦਿਹਾਂਤ

ਸੰਤ ਸਿਪਾਹੀ ਰਸਾਲੇ ਦੇ ਸੰਪਾਦਕ ਰਹੇ ਮਰਹੂਮ ਗਿਆਨੀ ਭਗਤ ਸਿੰਘ ਦੇ ਸਪੁੱਤਰ ਸ੍ਰ ਮਨਜੀਤ ਸਿੰਘ ਰਿਆੜ ਦੀ ਬੀਤੀ ਰਾਤ ਇੱਕ ਨਿਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ ਉਹ ਆਪਣੇ ਪਿਛੇ ਇੱਕ ਧੀ, ਪੁੱਤਰ ਤੇ ਪਤਨੀ ਦੇਵਿੰਦਰ ਕੌਰ ਰਿਆੜ ਛੱਡ ਗਏ ਹਨ ਉਨ੍ਹਾਂ ਦੇ ਨੇੜਲੇ ਸਾਥੀ ਸ੍ਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ੍ਰ ਰਿਆੜ ਕੁਝ ਦਿਨਾਂ ਤੋਂ ਛਾਤੀ ਦੇ ਦਰਦ ਤੋਂ ਪੀੜਤ ਸੀ ਤੇ ਅਗਸਤ ਦੀ ਸਵੇਰ ਨੂੰ ਉਹ ਆਖਰੀ ਸਵਾਸ ਲੈ ਅਲਵਿਦਾ ਕਹਿ ਗਿਆ ਉਹ ਤੈਰਾਕੀ ਦਾ ਮੰਨਿਆ ਹੋਇਆ ਖਿਡਾਰੀ ਸੀ ਉਹ ਦੋ ਵਾਰੀ ਇੰਟਰਨੈਸ਼ਨਲ ਤਗਮਾ ਜੇਤੂ ਸੀ ਉਹ ਪਿਛਲੇ ਕੁਝ ਸਾਲਾਂ ਤੋਂ ਕਨੇਡਾ ਦੇ ਬਰੈਪਟਨ ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ ਉਸ ਦੀ ਮੌਤ ਤੇ ਸਾਂਈ ਮੀਆਂ ਮੀਰ ਫਾਉਂਡੇਂਸ਼ਨ ਦੇ ਪ੍ਰਧਾਨ ਸ੍ਰ ਹਰਭਜਨ ਸਿੰਘ ਬਰਾੜ ਭੁਪਿੰਦਰ ਸਿੰਘ ਬੋਪਾਰਾਏ ਯੂ.ਐੱਸ.ਏ ਸ੍ਰ ਇੰਦਰਜੀਤ ਸਿੰਘ ਬਾਸਰਕੇ ਸ੍ਰੀ ਰਾਜ ਥਾਂਦੇ ਸ੍ਰ ਕੁਲਬੀਰ ਸਿੰਘ ਕਨੇਡਾ ਡਾ ਕਸ਼ਮੀਰ ਸਿੰਘ ਬਾਵਾ ਸ੍ਰ ਤੇਜਿੰਦਰ ਸਿੰਘ ਰੰਧਾਵਾ ਸ੍ਰ ਭਜਨ ਸਿੰਘ ਕਾਨੂੰਗੋ ਸ੍ਰੀ ਪ੍ਰੇਮ ਕੁਮਾਰ ਪਟਵਾਰੀ ਸ੍ਰ ਕੰਵਲਜੀਤ ਸਿੰਘ ਆਦਿ ਨੇ ਸ੍ਰ ਰਿਆੜ ਦੀ ਮੌਤ ਤੇ ਡੂੰਘਾ ਦੁੱਖ ਗਮ ਦਾ ਇਜ਼ਹਾਰ ਕੀਤਾ ਹੈ ਸ੍ਰ ਰਿਆੜ ਦਾ ਅੱਜ ਸ਼ਹੀਦਾਂ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿਤਾ ਗਿਆ

Bulandh-Awaaz

Website: