ਤਰਨ ਤਾਰਨ, 18 ਜੂਨ (ਜੰਡ ਖਾਲੜਾ) – ਤਰਨ ਤਾਰਨ ਦੇ ਪੇਂਦੇ ਬਲਾਕ ਭਿੱਖੀਵਿੰਡ ਦੇ ਮੈਨ ਚੋਕ ਵਿਖੇ ਅੰਗਹੀਣ ਵਿਅਕਤੀਆਂ ਨੇ ਰੌਹ ਭਰਪੂਰ ਧਰਨਾ ਲਗਾਇਆ,ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਗੱਲ ਬਾਤ ਕਰਦੇ ਹੋਏ ਪ੍ਰਧਾਨ ਲਖਬੀਰ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਸਾਡੇ ਅੰਗਹੀਣ ਵਿਅਕਤੀਆਂ ਨੂੰ ਖੱਜਲ ਖ਼ੁਆਰ ਕਰ ਰਹੇ ਹਨ। ਜੋ ਕਿ ਸਰਕਾਰ ਵੱਲੋਂ ਪੰਜ ਮਰਲੇ ਪਲਾਟ , ਕਮਰਾ, ਨਾਲ ਬਾਥਰੂਮ ਬਣਾਉਣ ਦੇ ਸਰਕਾਰ ਵੱਲੋਂ ਮੰਗ ਕਰਨ ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੇ ਬੀ,ਡੀ ਓ ਭਿੱਖੀਵਿੰਡ ਵਲੋ ਕਾਗਜੀ ਕਾਰਵਾਈ ਪੂਰੀ। ਹੋਣ ਤੋ ਬਾਅਦ ਵੀ ਬੀ ਡੀ ਓ ਦਫਤਰ ਭਿੱਖੀਵਿੰਡ ਵੱਲੋਂ ਹਰ ਰੋਜ ਉਂਗਲਾਂ ਤੇ ਨਚਾਇਆ ਜਾ ਰਿਹਾ ਹੈ। ਸਾਡੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਤੋਂ ਤੰਗ ਹੋ ਕੇ ਆਖਰਕਾਰ ਸਾਨੂ ਭਿੱਖੀਵਿੰਡ ਚੋਕ ਵਿਖੇ ਧਰਨਾ ਲਾਉਣਾ ਪਿਆ । ਉਨ੍ਹਾਂ ਕਿਹਾ ਕਿ ਜੇ ਸਾਡੀਆਂ ਮੰਗਾਂ ਪੂਰੀਆ ਨਾ ਹੋਈਆ ਅਸੀ ਸਾਰੇ ਤਰਨ ਤਾਰਨ ਜ਼ਿਲ੍ਹੇ ਵਿੱਚੋਂ ਅਪਣੇ ਲੋਕ ਸੱਦ ਕੇ ਵੱਡੇ ਪੱਧਰ ਤੇ ਧਰਨਾ ਲਗਾਇਆ ਜਾਵੇਗਾ !ਇਸ ਮੌਕੇ ਤੇ ਬਲੇਨ ਯੂਨੀਅਨ ਪ੍ਰਧਾਨ ਲਖਬੀਰ ਸਿੰਘ ਸੈਣੀ, ਗੁਰਮੀਤ ਸਿੰਘ, ਗੁਰਵੇਲ ਸਿੰਘ, ਲਖਬੀਰ ਸਿੰਘ,ਹੀਰਾ ਸਿੰਘ ਖਾਲੜਾ, ਗੁਰਦੀਪ ਸਿੰਘ ਸੋਨੂੰ, ਲਖਵਿੰਦਰ ਸਿੰਘ, ਗੁਰਬਿੰਦਰ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ,ਰੋਸਨ ਸਿੰਘ, ਪ੍ਰਗਟ ਸਿੰਘ,ਬੱਬਾ ਸਿੰਘ,ਲਾਲ ਸਿੰਘ,ਸਾਜਣ ਸਿੰਘ,ਆਦਿ ਹਾਜਰ ਸਨ।
ਕੀ ਕਹਿੰਦੇ ਨੇ ਅਧਿਕਾਰੀ – ਇਸ ਮੌਕੇ ਮੌਕੇ ਤੇ ਪਹੁੰਚੇ ਬੀ ਡੀ ਓ ਭਿੱਖੀਵਿੰਡ ਰਾਮ ਤਸਵੀਰ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਪਹਿਲਾਂ ਨਹੀਂ ਸੀ। ਇਨ੍ਹਾਂ ਵਿਚੋਂ ਜਿਨ੍ਹਾਂ ਦੇ ਕਾਗਜ ਪਾਸ ਹੋਏ ਹਨ ,ਉਨ੍ਹਾਂ ਦਾ ਕੰਮ ਚਾਲੂ ਛੇਤੀ ਕਰ ਦਿੱਤਾ ਜਾਵੇਗਾ । ਬਾਕੀ ਰਹਿਦਿਆਂ ਦੇ ਜੋ ਬਣਦੀ ਕਾਗਜ਼ ਕਾਰਵਾਈ ਕਰਨ ਤੋਂ ਜੋ ਲਿਖਤੀ ਰੂਪ ਵਿੱਚ ਸਾਨੂੰ ਆਡਰ ਹੋਣਗੇ । ਕੰਮ ਕਰਾਇਆ ਜਾਵੇਗਾ ! ਭਰੋਸਾ ਮਿਲਣ ਤੋ ਬਾਅਦ ਧਰਨਾਕਾਰੀਆਂ ਵਲੋ ਧਰਨਾ ਚੁਕ ਲਿਆ ਗਿਆ।