More

    ਅਹੁਦਾ ਹੋਵੇ ਜਾਂ ਨਾ ਹੋਵੇ ਮੈਂ ਰਾਹੁਲ ਗਾਂਧੀ ਦੇ ਨਾਲ ਹਮੇਸ਼ਾ ਖੜਾ ਰਹਾਂਗਾ – ਨਵਜੋਤ ਸਿੱਧੂ

    ਚੰਡੀਗੜ੍ਹ, 2 ਅਕਤੂਬਰ (ਬੁਲੰਦ ਆਵਾਜ ਬਿਊਰੋ) – ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਪਿੱਛੋਂ ਨਵਜੋਤ ਸਿੰਘ ਸਿੱਧੂ ਦਾ ਧਮਾਕੇਦਾਰ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਅਹੁਦਾ ਹੋਵੇ ਜਾਂ ਨਾ ਹੋਵੇ ਮੈਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਦੇ ਨਾਲ ਹਾਂ। ਨਕਾਰਾਤਮਕ ਤਾਕਤਾਂ ਮੈਨੂੰ ਹਰਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਪਰ ਮੈਂ ਗਾਂਧੀ ਤੇ ਸ਼ਾਸਤਰੀ ਜੀ ਦੇ ਸਿਧਾਂਤਾਂ ‘ਤੇ ਚੱਲਾਂਗਾ ਤੇ ਪੰਜਾਬ ਨੂੰ ਜਿੱਤ ਦਿਵਾਵਾਂਗਾ। ਨਵਜੋਤ ਸਿੱਧੂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਉਨ੍ਹਾਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਪਰ ਉਨ੍ਹਾਂ ਦੇ ਟਵੀਟ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਉਹ ਉਦੋਂ ਤੱਕ ਬਿਲਕੁਲ ਮੰਨਣ ਵਾਲੇ ਨਹੀਂ ਹਨ, ਜਦੋਂ ਤੱਕ ਉਨ੍ਹਾਂ ਵੱਲੋਂ ਚੁੱਕੇ ਗਏ ਮੁੱਦੇ ਹੱਲ ਨਹੀਂ ਹੋ ਜਾਂਦੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img