ਅੰਮ੍ਰਿਤਸਰ ਪੰਜਾਬ ਮੁੱਖ ਖਬਰਾਂਅਸੀਂ ਬੱਚਿਆਂ ਨੂੰ ਕੀ ਪੜ੍ਹਾ ਰਹੇ ਹਾਂ ? ਕੀ ਸਿਖਾ ਰਹੇ ਹਾਂ ? by Bulandh-Awaaz Jul 15, 2020 0 Comment ਇਹ ਬਹੁਤ ਜ਼ਿੰਮੇਵਾਰੀ ਭਰਿਆ ਕਾਰਜ ਹੈ ਪਰ ਕਿਤਾਬਾਂ ਬਣਾਉਣ ਵਾਲੇ ਗੁਣੀਜਨ ਸ਼ਖਸੀਅਤਾਂ ਅਤੇ ਇਹ ਕਿਤਾਬ ਪਬਲਿਸ਼ ਕਰਨ ਵਾਲੇ ਕਿਤਾਬ ਘਾੜੇ ਏਸ ਬਾਰੇ ਉੱਕਾ ਸਮਝਦਾਰੀ ਨਹੀਂ ਵਿਖਾਉਂਦੇ। ਇਹ ਕਿਤਾਬ ਪਹਿਲੀ ਜਮਾਤ ਦੇ ਬੱਚੇ ਨੂੰ ਪੜ੍ਹਾਉਣ ਵਾਲੀ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਪੁਰਬ ਕੀ ਹੁੰਦਾ ਹੈ ਅਤੇ ਕਿਵੇਂ ਮਨਾਇਆ ਜਾਂਦਾ ਹੈ। ਪਰ ਤਸਵੀਰ ਬਣਾਉਣ ਵਾਲੇ ਨੇ ਬਹੁਤ ਗ਼ੈਰ-ਜ਼ਿੰਮੇਵਾਰੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਬਣਾਈ ਹੈ। ਸਾਹਮਣੇ ਮੱਥਾ ਟੇਕਣ ਵਾਲਾ ਬੱਚਾ ਵੀ ਹਜ਼ੂਰੀ ਵਿਚ ਬੂਟ ਪਾਇਆ ਵਿਖਾਇਆ ਹੈ। ਕਿਤਾਬ ਨੂੰ ਬਣਾਉਣ ਵਾਲੇ ਅਧਿਆਪਕ ਅਤੇ ਪਬਲਿਸ਼ਿੰਗ ਹਾਊਸ ਨੂੰ ਜੇ ਲੋਕਧਾਰਾ ਅਤੇ ਧਰਮ ਦਾ ਸਹਿਜ ਗਿਆਨ ਨਹੀਂ ਹੈ ਤਾਂ ਬੱਚਿਆਂ ਤੋਂ ਪਹਿਲਾਂ ਉਹਨੂੰ ਸਕੂਲ ਜਾਣ ਦੀ ਲੋੜ ਹੈ।