ਸੰਯੁਕਤ ਰਾਸ਼ਟਰ – ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦੀ ਸੰਗਠਨ ਅਲ-ਕਾਇਦਾ ਦਾ ਮੁਖੀ ਅਯਮਾਨ ਅਲ-ਜ਼ਵਾਹਿਰੀ ਹਾਲੇ ਵੀ ਜ਼ਿੰਦਾ ਹੈ ਤੇ ਸ਼ਾਇਦ ਉਹ ਪਾਕਿਸਤਾਨੀ ਸਰਹੱਦੀ ਇਲਾਕੇ ’ਚ ਲੁਕਿਆ ਹੋਇਆ ਹੈ। ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਹੈ ਸੰਯੁਕਤ ਰਾਸ਼ਟਰ ਨੇ। ਸੰਯੁਕਤ ਰਾਸ਼ਟਰ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ, ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਜੁੜੇ ਲੋਕਾਂ ਦਾ ਇਕ ਮਹੱਤਵਪੂਰਨ ਹਿੱਸਾ ਅਫ਼ਗਾਨਿਸਤਾਨ ਤੇ ਪਾਕਿਸਤਾਨੀ ਸਰਹੱਦੀ ਖੇਤਰ ’ਚ ਰਹਿ ਰਿਹਾ ਹੈ, ਜਿਸ ਵਿਚ ਅਲ-ਕਾਇਦਾ ਚੀਫ ਅਯਮਾਨ ਅਲ-ਜ਼ਵਾਹਿਰੀ ਵੀ ਸ਼ਾਮਲ ਹੈ, ਜੋ ਸ਼ਾਇਦ ਜ਼ਿੰਦਾ ਹੈ ਪਰ ਉਹ ਫਿਲਹਾਲ ਬਹੁਤ ਕਮਜ਼ੋਰ ਹਾਲਤ ’ਚ ਹੈ। ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ’ਚ ਅਲ-ਕਾਇਦਾ ਦੇ ਲੜਾਕੇ ਤੇ ਤਾਲਿਬਾਨ ਨਾਲ ਜੁੜੇ ਹੋਰ ਵਿਦੇਸ਼ੀ ਕੱਟੜਪੰਥੀ ਤੱਤ ਅਫ਼ਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਹਨ।
ਅਲ-ਜ਼ਵਾਹਿਰੀ ਦੇ ਪਾਕਿਸਤਾਨੀ ਇਲਾਕੇ ’ਚ ਲੁਕੇ ਹੋਣ ਦਾ ਖਦਸ਼ਾ : ਸੰਯੁਕਤ ਰਾਸ਼ਟਰ
