ਅਮਰੀਕਾ, 22 ਸਤੰਬਰ (ਬੁਲੰਦ ਆਵਾਜ ਬਿਊਰੋ) – ਪਿਛਲੇ ਦਿਨ ‘ਅਮੈਰੀਕਨ ਸਿੱਖ’ ਇਕ ਨਵੀਂ ਐਨੀਮੇਟਡ ਲਘੂ ਫਿਲਮ ਰਲੀਜ਼ ਹੋਈ। ਇਸ ਫਿਲਮ ਦੇ ਨਿਰਮਾਤਾ ਵਿਸ਼ਵਜੀਤ ਸਿੰਘ ਹਨ ਜੋ ‘ਸਿੱਖਟੂਨਜ ਡਾਟ ਕਾਮ” ਦੇ ਸੰਸਥਾਪਕ ਹਨ। ਫਿਲਮ ਦੇ ਨਿਰਦੇਸ਼ਕ ਰਿਆਨ ਵੈਸਟਰਾ ਹਨ ਜੋ ਚੈਪਮੈਨ ਯੁਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ। ਇਹ ਫਿਲਮ ਵਿਸ਼ਵਜੀਤ ਸਿੰਘ ਦੀ ਆਪਣੀ ਕਹਾਣੀ ਉਪਰ ਅਧਾਰਤ ਹੈ ਕਿ ਕਿਸ ਤਰਾਂ ਇਕ ਸਿੱਖ 1984 ਤੇ 9/11 ਸਮੇਤ ਆਈਆਂ ਹੋਰ ਔਕੜਾਂ ਦੌਰਾਨ ਆਪਣੀ ਜੀਵਨ ਯਾਤਰਾ ਜਾਰੀ ਰਖਦਾ ਹੈ ਤੇ ਉਹ ਹਿੰਸਾ ਨਾਲ ਇਕ ਵਿਲਖਣ ਤਰੀਕੇ ‘ਕਲਾ ਦੀ ਸ਼ਕਤੀ’ ਰਾਹੀਂ ਲੜਦਾ ਹੈ।
‘ਅਮੈਰੀਕਨ ਸਿੱਖ’ ਐਨੀਮੇਟਡ ਲਘੂ ਫਿਲਮ ਹੋਈ ਰਲੀਜ਼
