Bulandh Awaaz

Headlines
26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ, ਦਿੱਲੀ ਦੇ ਅੰਦਰ ਜਾਣਗੇ ਕਿਸਾਨ  ਬਾਬਾ ਤਰਸੇਮ ਸਿੰਘ ਦੀ ਅਗਵਾਈ ਵਿੱਚ ਬਾਬਾ ਬਕਾਲਾ ਸਾਹਿਬ ਤੋਂ ਗਊਆਂ ਵਾਲੇ ਸੇਵਾਦਾਰ ਹੋਏ ਦਿੱਲੀ ਰਵਾਨਾ ਆਮ ਆਦਮੀ ਪਾਰਟੀ ਵੱਲੋਂ ਐਮ ਸੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਨੂੰ 1 ਕਰੋੜ ਰੁਪਏ ‘ਵਿਕਾਸ ਫੰਡ’ ਦੇਣ ਦਾ ਐਲਾਨ ਵੱਡੀ ਖ਼ਬਰ: ਫਿਰ ਹੋਣ ਜਾ ਰਹੀ ਐ ਨੋਟਬੰਦੀ, ਇਸ ਮਹੀਨੇ ਤੋਂ ਬੰਦ ਹੋ ਜਾਣਗੇ 100, 10 ਤੇ 5 ਰੁਪਏ ਦੇ ਨੋਟ ਭਾਰਤ-ਚੀਨ ਸਰਹੱਦ ਵਿਵਾਦ : ਦੋਹਾਂ ਦੇਸ਼ਾਂ ਵਿਚਾਲੇ ਭਲਕੇ ਇਕ ਵਾਰ ਫਿਰ ਹੋਵੇਗੀ ਗੱਲਬਾਤ ਟਰੈਕਟਰ ਪਰੇਡ ਰੋਕਣ ਲਈ ਦਿੱਲੀ ਪੁਲਿਸ ਦੀ ਇੱਕ ਹੋਰ ਕੋਸ਼ਿਸ਼, ਸਿੰਘੂ ਬਾਰਡਰ ਨਾਲ ਲੱਗਦੇ ਸਾਰੇ ਲਿੰਕ ਰੋਡ ਕੀਤੇ ਸੀਲ ਅਸਮ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਚਲਿਆ ਦਾਅ, ਸਿਵਾਸਾਗਰ ਨੂੰ ਪੁਰਾਤਨ ਪੁਰਾਤੱਤਵ ਥਾਂਵਾਂ ਵਿੱਚ ਸ਼ਾਮਲ ਕਰਨ ਦਾ ਐਲਾਨ ਮੁਸ਼ਕਲ ’ਚ ਟਰੰਪ : ਸੈਨੇਟ ’ਚ 8 ਫਰਵਰੀ ਤੋਂ ਸ਼ੁਰੂ ਹੋਵੇਗਾ ਮਹਾਂਦੋਸ਼ ਦਾ ਟ੍ਰਾਇਲ ਅਮਰੀਕੀ ਪ੍ਰਧਾਨ ਨੇ ਆਰ ਐਸ ਐਸ ਤੇ ਬੀ ਜੇ ਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਪਣੀ ਟੀਮ ਵਿੱਚੋਂ ਕੱਢੇ

ਅਮਿਤ ਸ਼ਾਹ ਨਾਲ ਖੱਟਰ ਤੇ ਦੁਸ਼ਿਅੰਤ ਦੀ ਬੈਠਕ ਵਿਚ ਵਿਚਾਰੀ ਗਈ 26 ਜਨਵਰੀ

ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਸਬੰਧੀ ਹੁਕਮ ਜਾਰੀ ਕਰਨ ਮਗਰੋਂ ਮੰਗਲਵਾਰ ਰਾਤ ਨੂੰ ਹਰਿਆਣਾ ਦੀ ਭਾਜਪਾ-ਜੇਜੇਪੀ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲਾ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਇਹਨਾਂ ਹਾਲਾਤਾਂ ਵਿਚ ਕੋਈ ਖਤਰਾ ਨਹੀਂ ਹੈ ਅਤੇ ਸਰਕਾਰ ਆਪਣਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਕਰੇਗੀ।

ਦੱਸ ਦਈਏ ਕਿ ਸੁਪਰੀਮ ਕੋਰਟ ਨੇ ਤਿੰਨ ਖੇਤੀ ਕਾਨੂੰਨਾਂ ‘ਤੇ ਅਗਲੇ ਫੈਂਸਲੇ ਤਕ ਰੋਕ ਲਾਉਣ ਦਾ ਹੁਕਮ ਜਾਰੀ ਕੀਤਾ ਸੀ। ਇਹਨਾਂ ਆਗੂਆਂ ਦੀ ਬੈਠਕ ਲਗਭਗ ਇਕ ਘੰਟੇ ਤਕ ਚੱਲੀ ਜਿਸ ਵਿਚ ਭਾਜਪਾ ਦੇ ਹਰਿਆਣਾ ਸੂਬਾ ਮੁਖੀ ਓਮ ਪ੍ਰਕਾਸ਼ ਧਨਕਰ, ਸੂਬੇ ਦੇ ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ, ਜੇਜੇਪੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਵੀ ਹਾਜ਼ਰ ਸਨ।

ਬੈਠਕ ਤੋਂ ਬਾਅਦ ਖੱਟਰ ਨੇ ਕਿਹਾ ਕਿ ਸੰਘਰਸ਼ ਦਾ ਕੇਂਦਰ ਹਰਿਆਣਾ ਬਣਿਆ ਹੋਇਆ ਹੈ, ਇਸ ਲਈ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਅਤੇ ਖੇਤੀ ਕਾਨੂੰਨਾਂ ਬਾਰੇ ਵਿਚਾਰ ਕੀਤੀ ਗਈ ਹੈ। ਖੱਟਰ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਕਿਸਾਨੀ ਮਸਲੇ ਦਾ ਹੱਲ ਕਰ ਸਕਦੀ ਹੈ। ਦੱਸ ਦਈਏ ਕਿ ਖੱਟਰ ਨੇ ਫੈਂਸਲਾ ਆਉਣ ਤੋਂ ਬਾਅਦ ਕਿਹਾ ਸੀ ਕਿ ਕਿਸਾਨਾਂ ਨੂੰ ਹੁਣ ਸੰਘਰਸ਼ ਖਤਮ ਕਰਕੇ ਘਰਾਂ ਨੂੰ ਵਾਪਸ ਪਰਤ ਜਾਣਾ ਚਾਹੀਦਾ ਹੈ। 

ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੀਤੀ ਜਾਣ ਵਾਲੀ ਪਰੇਡ ਸਬੰਧੀ ਖੱਟਰ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਅਜਿਹਾ ਕੁੱਝ ਨਹੀਂ ਵਾਪਰੇਗਾ। ਉਹਨਾਂ ਕਿਹਾ ਕਿ ਬੈਠਕ ਵਿਚ ਇਸ ਸਬੰਧੀ ਵੀ ਵਿਚਾਰ ਕੀਤੀ ਗਈ ਕਿ 26 ਜਨਵਰੀ ਦੇ ਸਮਾਗਮਾਂ ਵਿਚ ਕੋਈ ਵਿਘਨ ਨਾ ਪਵੇ। ਉਹਨਾਂ ਕਿਹਾ ਕਿ 26 ਜਨਵਰੀ ਦਾ ਪ੍ਰੋਗਰਾਮ ਰਾਸ਼ਟਰੀ ਪ੍ਰੋਗਰਾਮ ਹੈ ਅਤੇ ਹਰ ਕੋਈ ਇਸ ਨਾਲ ਜੁੜੀਆਂ ਭਾਵਨਾਵਾਂ ਨੂੰ ਸਮਝਦਾ ਹੈ। 

ਖੱਟਰ ਨੇ ਕਿਹਾ ਕਿ ਹੁਣ ਖੇਤੀ ਕਾਨੂੰਨਾਂ ਸਬੰਧੀ ਸਾਰੇ ਫੈਂਸਲਿਆਂ ਦਾ ਜਿੰਮਾ ਸੁਪਰੀਮ ਕੋਰਟ ਕੋਲ ਹੈ ਅਤੇ ਕਿਸਾਨਾਂ ਨੂੰ ਸੰਘਰਸ਼ ਖਤਮ ਕਰ ਦੇਣਾ ਚਾਹੀਦਾ ਹੈ।

ਜੇਜੇਪੀ ਦੇ ਐਮਐਲਏ ਖੇਤੀ ਕਾਨੂੰਨ ਰੱਦ ਕਰਾਉੇਣ ਲਈ ਦੱਬੀ ਅਵਾਜ਼ ਵਿਚ ਬੋਲ ਰਹੇ ਹਨ
ਇਸ ਬੈਠਕ ਤੋਂ ਪਹਿਲਾਂ ਦੁਸ਼ਿਅੰਤ ਚੌਟਾਲਾ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਦਿੱਲੀ ਦੇ ਇਕ ਫਾਰਮ ਹਾਊਸ ਵਿਚ ਬੈਠਕ ਕੀਤੀ। ਇਸ ਬੈਠਕ ਵਿਚ ਵਿਧਾਇਕਾਂ ਨੇ ਕਿਹਾ ਕਿ ਜੇ ਖੇਤੀ ਕਾਨੂੰਨ ਰੱਦ ਨਹੀਂ ਹੋਏ ਤਾਂ ਇਸ ਦਾ ਗਠਜੋੜ ਸਰਕਾਰ ਨੂੰ ਵੱਡਾ ਹਰਜ਼ਾਨਾ ਤਾਰਨਾ ਪੈ ਸਕਦਾ ਹੈ। ਕੁੱਝ ਵਿਧਾਇਕਾਂ ਨੇ ਇਹ ਵੀ ਮੰਗ ਕੀਤੀ ਕਿ ਐਮਐਸਪੀ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ। 

ਇਸ ਬੈਠਕ ਵਿਚ ਜੇਜੇਪੀ ਦੇ 10 ਵਿਧਾਇਕਾਂ ਵਿਚੋਂ 8 ਸ਼ਾਮਲ ਹੋਏ। ਬੈਠਕ ਵਿਚ ਨਹੀਂ ਸ਼ਾਮਲ ਹੋਣ ਵਾਲੇ ਵਿਧਾਇਕ ਰਾਮ ਕੁਮਾਰ ਗੌਤਮ ਨੇ ਕਿਹਾ ਕਿ ਹਰਿਆਣਾ ਵਿਚ ਖੇਤੀ ਕਾਨੂੰਨਾਂ ਦੇ ਵਿਰੁੱਧ ਵੱਡੀ ਭਾਵਨਾ ਹੈ ਅਤੇ ਉਹ ਇਸ ਬੈਠਕ ਵਿਚ ਇਸੇ ਲਈ ਸ਼ਾਮਲ ਨਹੀਂ ਹੋ ਰਹੇ।

ਬੈਠਕ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਜੇਜੇਪੀ ਦੇ ਇਕ ਵਿਧਾਇਕ ਜੋਗੀ ਰਾਮ ਸਿਹਾਗ ਨੇ ਕਿਹਾ ਕਿ ਉਹ ਦੁਸ਼ਿਅੰਤ ਨੂੰ ਬੇਨਤੀ ਕਰਨਗੇ ਕਿ ਉਹ ਉਹਨਾਂ ਦੀਆਂ ਭਾਵਨਾਵਾਂ ਅਮਿਤ ਸ਼ਾਹ ਅੱਗੇ ਰੱਖਣ।

bulandhadmin

Read Previous

ਅਮਰੀਕਾ ਡੈਮੋਕਰੈਟਸ ਦੇ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਮਤੇ ਉਪਰ ਬੁੱਧਵਾਰ ਨੂੰ ਪੈਣਗੀਆਂ ਵੋਟਾਂ

Read Next

ਸੁਖਬੀਰ ਨੇ ਸੁਪਰੀਮ ਕੋਰਟ ਦੀ ਕਮੇਟੀ ਪਿੱਛੇ ਕੈਪਟਨ ਦਾ ਹੱਥ ਦੱਸਿਆ; ਕੈਪਟਨ ਕਰਨਗੇ ਮੰਤਰੀਆਂ ਨਾਲ ਸਲਾਹ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!