ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸੋਸ਼ਲ ਮੀਡੀਆ ‘ਤੇ ਲਗਾਇਆ ਲੋਕਾਂ ਦੀ ਜਾਨ ਲੈਣ ਦਾ ਦੋਸ਼

120

ਵਾਸ਼ਿੰਗਟਨ, 17 ਜੁਲਾਈ (ਬੁਲੰਦ ਆਵਾਜ ਬਿਊਰੋ) – ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਹੈ। ਬਾਈਡਨ ਨੇ ਕਿਹਾ ਕਿ ਫੇਸਬੁੱਕ ਜਿਹੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਕੋਰੋਨਾ ਵਾਇਰਸ ਅਤੇ ਟੀਕਿਆਂ ਨਾਲ ਸਬੰਧਤ ਗਲਤ ਅਤੇ ਭੜਕਾਊ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਬਾਈਡਨ ਨੇ ਕਿਹਾ ਕਿ ਫੇਸਬੁੱਕ ਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਕਾਰਨ ਕੋਰੋਨਾ ਵਾਇਰਸ ਨਾਲ ਜੁੜੀ ਝੂਠੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਬਾਈਡਨ ਨੇ ਟਵੀਟ ਕੀਤਾ ‘ਇਸ ਪਲੇਟਫਾਰਮ ’ਤੇ ਕਿਹਾ ਜਾ ਰਿਹਾ ਹੈ ਕਿ ਇੱਕ ਅਜਿਹੀ ਮਹਾਮਾਰੀ ਹੈ ਜੋ ਬਿਨਾ ਟੀਕਾਕਰਣ ਦੀ ਹੈ। ਇਹ ਗਲਤ ਸੂਚਨਾਵਾਂ ਫੈਲਾਈ ਜਾ ਰਹੀਆਂ ਹਨ। ਇਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣ ਰਿਹਾ ਹੈ। ਨਾਲ ਹੀ ਲੋਕਾਂ ਦੀ ਜਾਨ ਜਾ ਰਹੀ ਹੈ। ਹਾਲਾਂਕਿ ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਫੇਸਬੁੁੱਕ ਨੇ ਕਿਹਾ ਕਿ ਟੀਕਾਕਰਣ ਤੋਂ ਬਚਾਅ ਹੋ ਰਿਹਾ ਹੈ।

Italian Trulli