ਅਮਰੀਕਾ ਵਿੱਚ ਇਮਾਰਤ ਢਹਿਣ ਕਰਕੇ ਮਰਨ ਵਾਲਿਆਂ ਦੀ ਗਿਣਤੀ ਹੋਈ 90

49

ਵਾਸ਼ਿੰਗਟਨ, 12 ਜੁਲਾਈ, ਹ.ਬ. : ਦੱਖਣੀ-ਪੂਰਵੀ ਅਮਰੀਕੀ ਸੂਬੇ ਫਲੋਰਿਡਾ ਵਿਚ 24 ਜੂਨ ਨੂੰ ਢਹੀ ਇਮਾਰਤ ਵਿਚ ਮ੍ਰਿਤਕਾਂ ਦੀ ਗਿਣਤੀ ਐਤਵਾਰ ਨੂੰ 86 ਤੋਂ ਵੱਧ ਕੇ 90 ਹੋ ਗਈ ਹੈ। ਕਾਊਂਟੀ ਦੇ ਮੇਅਰ ਲੇਵਿਨ ਕਾਵਾ ਨੇ ਕਿਹਾ ਕਿ ਮਿਆਮੀ ਖੇਤਰ ਦੇ ਕੌਂਡੋਮਿਨੀਅਮ ਟਾਵਰ ਦੇ ਢਹਿਣ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 90 ਹੋ ਗਈ। ਹਾਦਸੇ ਤੋਂ ਬਾਅਦ ਰਾਹਤ ਕਾਰਜ ਲਗਾਤਾਰ ਜਾਰੀ ਹਨ। ਐਤਵਾਰ ਨੂੰ ਮਲਬੇ ਦੀ ਸਫਾਈ ਵਿਚ ਚਾਰ ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਬਾਅਦ ਤੋਂ ਕਰੀਬ 31 ਲੋਕ ਅਜੇ ਵੀ ਲਾਪਤਾ ਹਨ।

Italian Trulli

ਲੇਵਿਨ ਕਾਵਾ ਨੇ ਕਿਹਾ ਕਿ ਸਰਫਸਾਈਡ ਵਿਚ 12 ਮੰਜ਼ਿਲਾ ਬਿਲਡਿੰਗ ਦੇ ਕੰਕਰੀਟ ਅਤੇ ਸਟੀਲ ਦੇ ਮਲਬੇ ਵਿਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। 24 ਜੂਨ ਦੀ ਸਵੇਰ ਬਿਲਡਿੰਗ ਢਹਿ ਗਈ ਸੀ। ਹਾਦਸੇ ਤੋਂ ਬਾਅਦ ਕੁਝ ਲਾਪਤਾ ਲੋਕਾਂ ਨੂੰ ਲੱਭਿਆ ਗਿਆ। ਜਿਸ ਦੇ ਚਲਦਿਆਂ ਲਾਪਤਾ ਲੋਕਾਂ ਦੀ ਸੂਚੀ ਵਿਚ ਸ਼ਨਿੱਚਰਵਾਰ ਨੂੰ 12 ਲੋਕ ਹੋਰ ਘੱਟ ਗਏ। ਉਨ੍ਹਾਂ ਦੱਸਿਆ ਕਿ ਸਾਡੇ ਜਾਸੂਸ ਅਪਣੇ ਔਡਿਟ ਵਿਚ ਪ੍ਰਗਤੀ ਕਰ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ਾਂ ਦੇ ਚਲਦਿਆਂ ਲਾਪਤਾ ਲੋਕਾਂ ਦੀ ਸੂਚੀ ਵਿਚ ਸਾਰੀ ਰਿਪੋਰਟਾਂ ਦੀ ਪੁਸ਼ਟੀ ਕਰ ਰਹੇ ਹਨ ਅਤੇ ਨਾਲ ਹੀ ਲਾਪਤਾ ਵਿਅਕਤੀ ਦੀ ਪੁਲਿਸ ਰਿਪੋਰਟ ਦਰਜ ਕਰਾਉਣ ਦੇ ਲਈ ਪਰਵਾਰਾਂ ਦੇ ਨਾਲ ਕੰਮ ਕਰ ਰਹੇ ਹਨ। ਕਾਵਾ ਮੁਤਾਬਕ ਇਮਾਰਤ ਢਹਿਣ ਦੇ ਕੁਝ ਘੰਟੇ ਬਾਅਦ ਕਿਸੇ ਵੀ ਜਿਊਂਦੇ ਵਿਅਕਤੀ ਨੂੰ ਖੰਡਹਰ ਤੋਂ ਨਹੀਂ ਬਚਾਇਆ ਗਿਆ ਹੈ। ਅਧਿਕਾਰੀਆਂ ਨੇ ਪਿਛਲੇ ਹਫਤੇ ਐਲਾਨ ਕੀਤਾ ਕਿ ਉਨ੍ਹਾਂ ਦੇ ਲੱਭਣ ਦੀ ਕੋਸ਼ਿਸ਼ ਬਚਾਅ ਤੋਂ ਰਿਕਵਰੀ ਵਿਚ ਬਦਲ ਗਈ ਹੈ। ਕਾਮਿਆਂ ਨੇ ਹਾਦਸੇ ਦੀ ਸਾਈਡ ਤੋਂ 14 ਲੱਖ ਪੌਂਡ ਕੰਕਰੀਟ ਅਤੇ ਮਲਬੇ ਤੋਂ ਹਟਾ ਦਿੱਤਾ ਹੈ। ਸਰਫਸਾਈਡ ਦੇ ਮੇਅਰ ਚਾਰਲਸ ਨੇ ਕਿਾ ਕਿ ਮਲਬੇ ਦਾ ਢੇਰ ਜੋ ਕਦੇ ਚਾਰ ਤੋਂ ਪੰਜ ਮੰਜ਼ਿਲਾ ਉਚਾ ਸੀ, ਕੁਝ ਥਾਵਾਂ ’ਤੇ ਜ਼ਮੀਨ ਦੇ ਥੱਲੇ ਦੇ ਪੱਧਰ ਤੱਕ ਘੱਟ ਹੋ ਗਿਅ ਹੈ ਜਿੱਥੇ ਕਾਮੇ ਅੰਡਰਗਰਾਊਂਡ ਪਾਰਕਿੰਗ ਗੈਰਾਜ ਵਿਚ ਕਾਰਾਂ ਨੂੰ ਹੁਣ ਦੇਖ ਸਕਦੇ ਹਨ।