Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਅਮਰੀਕਾ ਬਿੱਲ ਗੇਟਸ ਤੇ ਮੇਲਿੰਡਾ ਗੇਟਸ ਨੇ 27 ਸਾਲ ਇਕੱਠੇ ਰਹਿਣ ਉਪਰੰਤ ਲਿਆ ਤਲਾਕ

 ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਮਾਈਕਰੋ ਸਾਫਟ ਦੇ ਸਹਿ ਸੰਸਥਾਪਕ ਬਿੱਲ ਗੇਟਸ ਤੇ ਉਸ ਦੀ ਪਤਨੀ ਮੇਲਿੰਡਾ ਨੇ 27 ਸਾਲ ਦਾ ਗ੍ਰਹਿਸਥ ਜੀਵਨ ਬਿਤਾਉਣ ਬਾਅਦ ਇਕ ਦੂਸਰੇ ਤੋਂ ਵੱਖ ਹੋਣ ਤੇ ਤਲਾਕ ਲੈਣ ਦਾ ਐਲਾਨ ਕੀਤਾ ਹੈ। ਜੋੜਾ ਜੋ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਦੇ ਸਹਿ ਪ੍ਰਧਾਨ ਹਨ ਨੇ ਟਵਿਟਰ ਉਪਰ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ। ਉਨਾਂ ਨੇ ਕਿਹਾ ਹੈ ਕਿ ਉਹ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਜੋ ਇਕ ਕੌਮਾਂਤਰੀ ਸਿਹਤ ਤੇ ਚੈਰਿਟੀ ਸੰਸਥਾ ਹੈ,  ਵਿਚ ਇਕੱਠੇ ਕੰਮ ਕਰਦੇ ਰਹਿਣਗੇ। ਦੋਨਾਂ ਨੇ ਆਪਣੇ ਟਵਿਟਰ ਉਪਰ ਪਾਏ ਸਾਂਝੇ ਬਿਆਨ ਵਿਚ ਕਿਹਾ ਹੈ ਕਿ ‘ ਮਹਾਨ ਵਿਚਾਰ ਵਟਾਂਦਰੇ ਤੇ ਆਪਸੀ ਸਬੰਧਾਂ ਉਪਰ ਨਜਰਸਨੀ ਉਪਰੰਤ ਅਸੀਂ ਆਪਣਾ ਵਿਆਹੁਤਾ ਜੀਵਨ ਖਤਮ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ 27 ਸਾਲਾਂ ਦੌਰਾਨ ਅਸੀਂ 3 ਅਸਧਾਰਨ ਬੱਚਿਆਂ ਨੂੰ ਪਾਲਿਆ ਹੈ ਤੇ ਇਕ ਸੰਸਥਾ ਖੜੀ ਕੀਤੀ ਹੈ ਤਾਂ ਜੋ ਵਿਸ਼ਵ ਭਰ ਵਿਚ ਲੋਕ ਸਿਹਤਮੰਦ ਤੇ ਉਪਯੋਗੀ ਜੀਵਨ ਜੀਅ ਸਕਣ। ਅਸੀਂ ਇਸ ਸੰਸਥਾ ਵਿਚ ਮਿਲਕੇ ਕੰਮ ਕਰਨਾ ਜਾਰੀ ਰਖਾਂਗੇ। ਜੀਵਨ ਦੇ ਅਗਲੇ ਪੜਾਅ ਵਿਚ ਅਸੀਂ ਇਹ ਭੁੱਲ ਜਾਵਾਂਗੇ ਕਿ ਅਸੀਂ ਕਦੀ ਜੋੜੇ ਵਜੋਂ ਵਿਚਰਦੇ ਰਹੇ ਸੀ।” ਬਿੱਲ ਤੇ ਮੇਲਿੰਡਾ ਗੇਟਸ ਦੇ ਨੇੜਲੇ ਹਲਕਿਆਂ ਨੇ ਦੋਨਾਂ ਦੇ ਫੈਸਲਾ ਉਪਰ ਹੈਰਾਨ ਪ੍ਰਗਟਾਈ ਹੈ ਪਰ ਇਸ ਦੇ ਨਾਲ ਹੀ ਉਨਾਂ ਦੇ ਅਗਲੇ ਜੀਵਨ ਲਈ ਸ਼ੁਭ ਕਾਮਨਾਵਾਂ ਵੀ ਭੇਜੀਆਂ ਹਨ।    (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

Read Previous

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਦਵਾਰਾ ਰਕਾਬਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਨੂੰ ਬਣਾਇਆ ਕੋਰੋਨਾ ਕੇਅਰ

Read Next

ਦਿੱਲੀ ‘ਚ ਮੁਫ਼ਤ ਰਾਸ਼ਨ ਤੇ ਆਟੋ ਰਿਕਸ਼ਾ-ਟੈਕਸੀ ਚਾਲਕਾਂ ਨੂੰ 5 ਹਜ਼ਾਰ ਰੁਪਏ ਦੀ ਸਹਾਇਤਾ ਮਿਲੇਗੀ: ਕੇਜਰੀਵਾਲ

Leave a Reply

Your email address will not be published. Required fields are marked *