Bulandh Awaaz

Headlines
ਸੁਸ਼ਾਂਤ ਦੇ ਪਿਤਾ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਕੀਤੀ ਮੁਲਾਕਾਤ ਬੀਬਾ ਬਾਦਲ ਦੇ ਕਾਫ਼ਲੇ ‘ਚ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਅਮਰੀਕੀ ਨਾਗਰਿਕਤਾ ਦੇ ਲਈ ਫ਼ੀਸ ਵਾਧੇ ‘ਤੇ ਕੋਰਟ ਨੇ ਲਗਾਈ ਰੋਕ ਖਟਕੜ ਕਲਾਂ ‘ਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਰਕ ‘ਤੇ ਸੁਖਬੀਰ ਬਾਦਲ ਵਲੋਂ ਸਿਜਦਾ ਪਾਕਿਸਤਾਨ ਦੀ ਸਰਪ੍ਰਸਤੀ ਵਿਚ ਦੱਖਣੀ ਏਸ਼ੀਆ ਵਿਚ ਨੈਟਵਰਕ ਫੈਲਾ ਰਿਹੈ ਆਈਐਸ, 70 ਫੀਸਦੀ ਇਸੇ ਦੇਸ਼ ਵਿਚ ਅਮਰੀਕਾ ‘ਚ 12 ਸੂਬਿਆਂ ਦੇ 100 ਜੰਗਲਾਂ ਵਿਚ ਫੈਲੀ ਅੱਗ ਭਤੀਜੀ ਦੀ ਮੌਤ ‘ਤੇ ਸੋਗ ਜਤਾਉਣ ਆਏ ਤਾਏ ਦੀ ਸਭ ਦੋਂ ਸਾਹਮਣੇ ਕੀਤੀ ਹੱਤਿਆ ਦਰਦਨਾਕ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੀ ਮੌਤ ਪੰਜਾਬ ‘ਚ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਰੋਜ਼ਾਨਾ ਹੋਵੇਗੀ ਟੈਲੀ ਮੋਨੀਟਰਿੰਗ ਜੰਡਿਆਲਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ 6 ਲੁਟੇਰੇ ਕਾਬੂ

ਅਮਰੀਕਾ ਪੁਲਸ ‘ਚ ਡਿਪਟੀ ਕਾਂਸਟੇਬਲ ਦੇ ਅਹੁਦੇ ‘ਤੇ ਨਿਯੁਕਤ ਹੋਇਆ 21 ਸਾਲਾ ਸਿੱਖ ਨੌਜਵਾਨ

ਆਏ ਦਿਨ ਸਿੱਖ ਦੇਸ਼ਾਂ ਵਿਦੇਸ਼ਾ ਵਿੱਚ ਵੱਡੇ  ਅਹੁਦਿਆਂ ਤੇ ਤੈਨਾਤ ਹੋ ਕੇ ਸਿੱਖ ਕੋਮ ਦਾ ਨਾਮ ਰੋਸ਼ਨ ਕਰ ਰਹੇ ਹਨ ਇਸੇ ਤਰਾਂ ਹੀ  ਅਮਰੀਕਾ ਦੇ ਹੈਰਿਸ ਕਾਉਂਟੀ ਵਿਚ 21 ਸਾਲਾ ਸਿੱਖ ਨੌਜਵਾਨ ਅੰਮ੍ਰਿਤ ਸਿੰਘ ਨੇ ਸਥਾਨਕ ਪੁਲਸ ਵਿਭਾਗ ਵਿੱਚ ਨਿਯੁਕਤੀ ਹਾਸਲ ਕੀਤੀ ਹੈ। ਅੰਮ੍ਰਿਤ ਸਿੰਘ ਹੈਰਿਸ ਕਾਉਂਟੀ ਪੁਲਸ ਮਹਿਕਮੇ ਦੇ ਇਤਿਹਾਸ ‘ਚ ਡਿਪਟੀ ਕਾਂਸਟੇਬਲ ਬਣਨ ਵਾਲਾ ਪਹਿਲਾ ਸਿੱਖ ਹੈ। ਸਥਾਨਕ ਸਿੱਖਾਂ ਵਿਚ ਅੰਮ੍ਰਿਤ ਸਿੰਘ ਦੀ ਨਿਯੁਕਤੀ ‘ਤੇ ਖੁਸ਼ੀ ਦਾ ਮਾਹੌਲ ਹੈ।

ਅੰਮ੍ਰਿਤ ਸਿੰਘ ਨੇ ਪੰਜ ਮਹੀਨਿਆਂ ਦੀ ਸਿਖਲਾਈ ਮਗਰੋਂ ਬੀਤੇ ਦਿਨੀਂ ਆਪਣੇ ਅਹੁਦੇ ਦੀ ਸਹੁੰ ਚੁੱਕੀ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਪੁਲਸ ਮਹਿਕਮਿਆਂ ‘ਚ ਸਿੱਖਾਂ ਨੂੰ ਆਪਣੇ ਧਾਰਮਕ ਚਿੰਨ੍ਹਾਂ ਸਮੇਤ ਨੌਕਰੀ ਕਰਨ ‘ਤੇ ਪਾਬੰਦੀਆਂ ਸਨ ਪਰ ਸਾਲ 2015 ‘ਚ ਹੈਰਿਸ ਕਾਉਂਟੀ ਵਿਚ ਹੀ ਸਿੱਖ ਸੰਦੀਪ ਸਿੰਘ ਧਾਲੀਵਾਲ ਨੇ ਅਦਾਲਤੀ ਮੁਕੱਦਮਾ ਜਿੱਤ ਕੇ ਧਾਰਮਿਕ ਚਿੰਨ੍ਹਾਂ ਸਮੇਤ ਨੌਕਰੀ ਕਰਨ ਦਾ ਹੱਕ ਬਹਾਲ ਕਰਾਇਆ ਸੀ। ਬੀਤੇ ਸਮੇਂ ਡਿਊਟੀ ਦੌਰਾਨ ਹੋਏ ਇੱਕ ਹਮਲੇ ‘ਚ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਹੋ ਗਈ ਸੀ।

ਅੰਮ੍ਰਿਤ ਸਿੰਘ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਲੋਕਾਂ ਦੀ ਸੁਰੱਖਿਆ ਦੇ ਕਾਰਜ ਨਾਲ ਜੁੜਨਾ ਚਾਹੁੰਦਾ ਸੀ। ਪਰ ਇਸ ਲਈ ਉਹਨਾਂ ਸਾਹਮਣੇ ਚੁਣੌਤੀ ਸੀ ਕਿ ਉਹ ਆਪਣੇ ਧਾਰਮਿਕ ਅਕੀਦੇ ਦੀ ਪਾਲਣਾ ਕਰਦਿਆਂ ਕਿਹੜੇ ਮਹਿਕਮੇ ‘ਚ ਇਹ ਕੰਮ ਕਰ ਸਕਦੇ ਹਨ। ਅੰਮ੍ਰਿਤ ਸਿੰਘ ਨੇ ਕਿਹਾ, “ਮੈਂ ਇਸ ਕੰਮ ਲਈ ਆਪਣਾ ਧਰਮ ਨਹੀਂ ਸੀ ਛੱਡਣਾ ਚਾਹੁੰਦਾ।”

ਅੰਮ੍ਰਿਤ ਸਿੰਘ ਦੇ ਪਿਤਾ ਸੁਹੇਲ ਸਿੰਘ ਨੇ ਕਿਹਾ ਕਿ ਹਲਾਂਕਿ ਉਹ ਜਾਣਦੇ ਹਨ ਕਿ ਕੰਮ ਖਤਰਿਆਂ ਵਾਲਾ ਹੈ ਪਰ ਉਹ ਆਪਣੇ ਪੁੱਤਰ ਦੀ ਇਸ ਕੰਮ ਲਈ ਨਿਯੁਕਤੀ ‘ਤੇ ਖੁਸ਼ ਹਨ।

0 Reviews

Write a Review

bulandhadmin

Read Previous

CAA ‘ਤੇ ਰੋਕ ਲਾਉਣ ਤੋਂ ਫਿਲਹਾਲ ਸੁਪਰੀਮ ਕੋਰਟ ਨੇ ਕੀਤੀ ਨਾਹ ….

Read Next

ਦਿੱਲੀ ‘ਚ ਬੰਦ ਦਾ ਐਲਾਨ ਹੁੰਦਿਆਂ ਹੀ ਭਾਜਪਾ ਨੂੰ ਪਈ ਹੱਥਾਂ ਪੈਰਾਂ ਦੀ…..

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />