More

    ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ‘ਚ ਕਾਰ ਹਾਦਸੇ ‘ਚ ਹੈਦਰਾਬਾਦ ਦੇ ਵਿਅਕਤੀ ਦੀ ਮੌ.ਤ

    ਨਿਊਯਾਰਕ, 18 ਮਈ (ਰਾਜ ਗੋਗਨਾ):-ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਘਾਤਕ ਹਾਦਸਿਆਂ ਦਾ ਸਾਹਮਣਾ ਕਰ ਰਹੇ ਤੇਲਗੂ ਭਾਈਚਾਰੇ ਦੇ ਵਿਅਕਤੀਆਂ ਦੇ ਕੇਸਾਂ ਦੀ ਵੱਧਦੀ ਗਿਣਤੀ ਸੁਣ ਰਹੇ ਹਾਂ। ਇੱਥੇ ਇੱਕ ਅਜਿਹਾ ਹੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਭਾਰਤ ਦੇ ਸੂਬੇ ਹੈਦਰਾਬਾਦ ਦੇ ਇੱਕ ਵਿਅਕਤੀ ਦੀ ਉੱਤਰੀ ਕੈਰੋਲੀਨਾ ਚ’ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਮਾਰਿਆ ਗਿਆ ਵਿਅਕਤੀ ਜਿਸ ਦਾ ਨਾਂ ਅਬਾਰਾਜੂ ਪ੍ਰਿਥਵੀ ਰਾਜ ਸੀ। ਜਿਸ ਦਾ ਭਾਰਤ ਤੋ ਪਿਛੋਕੜ ਹੈਦਰਾਬਾਦ ਦੇ ਐਲ.ਬੀ.ਨਗਰ ਦੇ ਇਲਾਕੇ ਅਲਕਾਪੁਰੀ ਦੇ ਨਾਲ ਸੀ। ਮ੍ਰਿਤਕ ਪ੍ਰਿਥਵੀ ਆਪਣੀ ਪਤਨੀ ਸ਼੍ਰੀਪ੍ਰਿਯਾ ਦੇ ਨਾਲ 8 ਸਾਲ ਤੋਂ ਅਮਰੀਕਾ ‘ਚ ਰਹਿ ਰਿਹਾ ਸੀ। ਬੀਤੀ ਰਾਤ ਨੂੰ, ਉਹ ਇੱਕ ਸੜਕ ਕਾਰ ਹਾਦਸੇ ਵਿੱਚ ਮਾਰਿਆ ਗਿਆ, ਕਿਉਂਕਿ ਬਰਸਾਤ ਦੇ ਹਾਲਾਤ ਵਿੱਚ ਉਸਦੀ ਕਾਰ ਉਸਦੇ ਅੱਗੇ ਜਾਂਦੀ ਕਾਰ ਦੇ ਨਾਲ ਟਕਰਾ ਗਈ ਸੀ। ਘਟਨਾ ਤੋਂ ਬਾਅਦ, ਪ੍ਰਿਥਵੀ ਨੂੰ ਪੁਲਿਸ ਨੇ ਕਾਰਤੋਂ ਹੇਠਾਂ ਉਤਰਿਆ, ਜਦੋਂ ਇੱਕ ਹੋਰ ਕਾਰ ਆਈ ਅਤੇ ਉਸ ਨਾਲ ਟਕਰਾ ਗਈ। ਟੱਕਰ ਦੇ ਕਾਰਨ ਪ੍ਰਿਥਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਵੀ ਉਸ ਦੀ ਮੋਤ ਦੀ ਪੁਸ਼ਟੀ ਕੀਤੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img