Bulandh Awaaz

Headlines
26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ, ਦਿੱਲੀ ਦੇ ਅੰਦਰ ਜਾਣਗੇ ਕਿਸਾਨ  ਬਾਬਾ ਤਰਸੇਮ ਸਿੰਘ ਦੀ ਅਗਵਾਈ ਵਿੱਚ ਬਾਬਾ ਬਕਾਲਾ ਸਾਹਿਬ ਤੋਂ ਗਊਆਂ ਵਾਲੇ ਸੇਵਾਦਾਰ ਹੋਏ ਦਿੱਲੀ ਰਵਾਨਾ ਆਮ ਆਦਮੀ ਪਾਰਟੀ ਵੱਲੋਂ ਐਮ ਸੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਨੂੰ 1 ਕਰੋੜ ਰੁਪਏ ‘ਵਿਕਾਸ ਫੰਡ’ ਦੇਣ ਦਾ ਐਲਾਨ ਵੱਡੀ ਖ਼ਬਰ: ਫਿਰ ਹੋਣ ਜਾ ਰਹੀ ਐ ਨੋਟਬੰਦੀ, ਇਸ ਮਹੀਨੇ ਤੋਂ ਬੰਦ ਹੋ ਜਾਣਗੇ 100, 10 ਤੇ 5 ਰੁਪਏ ਦੇ ਨੋਟ ਭਾਰਤ-ਚੀਨ ਸਰਹੱਦ ਵਿਵਾਦ : ਦੋਹਾਂ ਦੇਸ਼ਾਂ ਵਿਚਾਲੇ ਭਲਕੇ ਇਕ ਵਾਰ ਫਿਰ ਹੋਵੇਗੀ ਗੱਲਬਾਤ ਟਰੈਕਟਰ ਪਰੇਡ ਰੋਕਣ ਲਈ ਦਿੱਲੀ ਪੁਲਿਸ ਦੀ ਇੱਕ ਹੋਰ ਕੋਸ਼ਿਸ਼, ਸਿੰਘੂ ਬਾਰਡਰ ਨਾਲ ਲੱਗਦੇ ਸਾਰੇ ਲਿੰਕ ਰੋਡ ਕੀਤੇ ਸੀਲ ਅਸਮ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਚਲਿਆ ਦਾਅ, ਸਿਵਾਸਾਗਰ ਨੂੰ ਪੁਰਾਤਨ ਪੁਰਾਤੱਤਵ ਥਾਂਵਾਂ ਵਿੱਚ ਸ਼ਾਮਲ ਕਰਨ ਦਾ ਐਲਾਨ ਮੁਸ਼ਕਲ ’ਚ ਟਰੰਪ : ਸੈਨੇਟ ’ਚ 8 ਫਰਵਰੀ ਤੋਂ ਸ਼ੁਰੂ ਹੋਵੇਗਾ ਮਹਾਂਦੋਸ਼ ਦਾ ਟ੍ਰਾਇਲ ਅਮਰੀਕੀ ਪ੍ਰਧਾਨ ਨੇ ਆਰ ਐਸ ਐਸ ਤੇ ਬੀ ਜੇ ਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਪਣੀ ਟੀਮ ਵਿੱਚੋਂ ਕੱਢੇ

ਅਮਰੀਕਾ ਡੈਮੋਕਰੈਟਸ ਦੇ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਮਤੇ ਉਪਰ ਬੁੱਧਵਾਰ ਨੂੰ ਪੈਣਗੀਆਂ ਵੋਟਾਂ

ਸੈਕਰਾਮੈਂਟੋ, ਕੈਲੀਫੋਰਨੀਆ- ਰਿਪਬਲੀਕਨਾਂ ਵੱਲੋਂ 25 ਵੀਂ ਸੋਧ ਰਾਹੀਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਹੁੱਦੇ ਤੋਂ ਹਟਾਉਣ ਲਈ ਪੇਸ਼ ਮਤੇ ਦੇ ਰਾਹ ਵਿਚ ਅੜਿਕਾ ਪਾਉਣ ਉਪਰੰਤ ਡੈਮੋਕਰੈਟਸ ਨੇ ਰਾਸ਼ਟਰਪਤੀ ਵਿਰੁੱਧ ਸੋਧਿਆ ਮਹਾਂਦੋਸ਼ ਮਤਾ ਪੇਸ਼ ਕੀਤਾ ਹੈ ਜਿਸ ਉਪਰ ਚਰਚਾ ਉਪਰੰਤ ਅਗਲੇ ਦਿਨ ਵੋਟਾਂ ਪੈਣਗੀਆਂ। ਸਦਨ ਵਿਚ ਬਹੁਗਿਣਤੀ ਆਗੂ ਸਟੈਨੀ ਹਾਇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਤੇ ਉਪਰ 13 ਜਨਵਰੀ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਡੈਮੋਕਰੈਟਸ ਦੇ ਬਹੁਮਤ ਵਾਲੇ ਸਦਨ ਵਿਚੋਂ ਮਤਾ ਪਾਸ ਹੋ ਜਾਂਦਾ ਹੈ ਤਾਂ ਇਸ ਨੂੰ ਤੁਰੰਤ ਸੈਨਟ ਵਿਚ ਭੇਜ ਦਿੱਤਾ ਜਾਵੇਗਾ। ਹਾਲਾਂ ਕਿ ਮਤੇ ਲਈ ਕਿਸੇ ਵੀ ਰਿਪਬਲੀਕਨ ਆਗੂ ਨੇ ਸਹਿਮਤੀ ਨਹੀਂ ਦਿੱਤੀ ਪਰ ਡੈਮੋਕਰੈਟ ਸੈਨੇਟਰ ਡੇਵਿਡ ਸਿਸੀਲਾਈਨ ਨੇ ਆਸ ਪ੍ਰਗਟਾਈ ਹੈ ਕਿ ਕੁਝ ਰਿਪਬਲੀਕਨ ਮਤੇ ਦੇ ਹੱਕ ਵਿਚ ਵੋਟ ਪਾ ਸਕਦੇ ਹਨ। ਸਿਸੀਲਾਈਨ ਨੇ ਕਿਹਾ ਹੈ ਕਿ ਉਹ ਤੇ ਕੁਝ ਹੋਰ ਡੈਮੋਕਰੈਟਸ ਸੈਨੇਟਰ ਚਹੁੰਦੇ ਹਨ ਕਿ ਉੱਪ ਰਾਸ਼ਟਰਪਤੀ ਮਾਈਕ ਪੈਂਸ 25 ਵੀਂ ਸੋਧ ਤਹਿਤ ਕਾਰਵਾਈ ਸ਼ੁਰੂ ਕਰਨ ਜਾਂ ਟਰੰਪ ਖੁਦ ਹੀ ਅਸਤੀਫਾ ਦੇ ਦੇਣ। ਉਨ੍ਹਾਂ ਕਿਹਾ ਕਿ ਸਮਾਂ ਲੰਘਦਾ ਜਾ ਰਿਹਾ ਹੈ ਇਸ ਲਈ ਹੁਣ ਕਾਂਗਰਸ ਦੀ ਜਿੰਮੇਵਾਰੀ ਹੈ ਕਿ ਉਹ ਕਾਰਵਾਈ ਕਰੇ। ਇਥੇ ਜਿਕਰਯੋਗ ਹੈ ਕਿ ਡੈਮੋਕਰੈਟਸ ਚਹੁੰਦੇ ਹਨ ਕਿ ਪੈਂਸ ਰਾਸ਼ਟਰਪਤੀ ਵਿਰੁੱਧ 25 ਵੀਂ ਸੋਧ ਤਹਿਤ ਕਾਰਵਾਈ ਕਰਨ ਤੇ ਉਹ ਖੁਦ ਕਾਰਜਕਾਰੀ ਰਾਸ਼ਟਰਪਤੀ ਬਣ ਜਾਣ।

ਉਨ੍ਹਾਂ ਨੇ ਲੰਘੇ ਦਿਨ ਇਸ ਸਬੰਧੀ ਬੇਨਤੀ ਕਰਨ ਲਈ ਇਕ ਮਤਾ ਵੀ ਪੇਸ਼ ਕੀਤਾ ਸੀ ਜਿਸ ਵਿਚ ਰਿਪਬਲੀਕਨ ਮੈਂਬਰ ਅਲੈਕਸ ਮੂਨੀ ਨੇ ਅੜਿਕਾ ਖੜਾ ਕਰ ਦਿੱਤਾ ਸੀ । ਸਦਨ ਦੇ ਨਿਯਮਾਂ ਅਨੁਸਾਰ ਕੇਵਲ ਇਕ ਸੰਸਦ ਮੈਂਬਰ ਕਿਸੇ ਵੀ ਮਤੇ ਉਪਰ ਤੁਰੰਤ ਵਿਚਾਰ ਕਰਨ ਨੂੰ ਰੋਕ ਸਕਦਾ ਹੈ। ਮੂਨੀ ਉਨ੍ਹਾਂ ਰਿਪਬਲੀਕਨਾਂ ਵਿਚ ਸ਼ਾਮਿਲ ਹੈ ਜਿਨ੍ਹਾਂ ਨੇ ਪਿਛਲੇ ਹਫਤੇ ਇਕ ਵਿਸ਼ੇਸ਼ ਰਾਜ ਵੱਲੋਂ ਪੁਸ਼ਟੀ ਕੀਤੇ ਚੋਣ ਨਤੀਜੇ ਨੂੰ ਸਵਿਕਾਰ ਨਾ ਕਰਨ ਦੀ ਮੰਗ ਕੀਤੀ ਸੀ।

ਹਿੰਸਾ ਦੀ ਸੰਭਾਵਨਾ ਕਾਰਨ ਸੁਰੱਖਿਆ ਵਧਾਈ-
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਚੁਣੇ ਹੋਏ ਅਧਿਕਾਰੀਆਂ ਵੱਲੋਂ ਹੋਰ ਹਿੰਸਾ ਦੀ ਸੰਭਾਵਨਾ ਦੇ ਮੱਦੇਨਜਰ ਸਮੁੱਚੇ ਦੇਸ਼ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸੱਜੇ ਪੱਖੀ ਅੱਤਵਾਦੀ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਹੋਰ ਹਿੰਸਾ ਲਈ ਤਿਆਰ ਰਹੇ ਜਿਸ ਤੋਂ ਬਾਅਦ ਐਫ ਬੀ ਆਈ ਨੇ ਸੰਭਾਵਨਾ ਪ੍ਰਗਟਾਈ ਹੈ ਕਿ 16 ਜਨਵਰੀ ਤੋਂ 20 ਜਨਵਰੀ ਤੱਕ ਜਿਸ ਦਿਨ ਨਵੇਂ ਰਾਸ਼ਟਰਪਤੀ ਨੇ ਸਹੁੰ ਚੁੱਕਣੀ ਹੈ, ਵਾਸ਼ਿੰਗਟਨ ਵਿਚ ਸੰਸਦ ਭਵਨ ਨੇੜੇ ਹੱਥਿਆਰਬੰਦ ਪ੍ਰਦਰਸ਼ਨ ਹੋ ਸਕਦਾ ਹੈ। ਇਕ ਪੋਸਟਰ ਵੀ ਵੰਡਿਆ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ‘ ਜਦੋਂ ਲੋਕਤੰਤਰ ਤਬਾਹ ਹੋ ਰਿਹਾ ਹੋਵੇ ਤਾਂ ਚੁੱਪ ਰਹਿਣ ਤੋਂ ਨਾਂਹ ਕਰ ਦਿਓ।’ ਇਸ ਪੋਸਟਰ ਵਿਚ ਕੈਪੀਟਲ ਹਿੱਲ ਤੇ ਰਾਜਾਂ ਦੀਆਂ ਰਾਜਧਾਨੀਆਂ ਵਿਚ 17 ਜਨਵਰੀ ਨੂੰ ਹੱਥਿਆਰਬੰਦ ਮਾਰਚ ਦਾ ਸੱਦਾ ਦਿੱਤਾ ਗਿਆ ਹੈ।

ਐਫ ਬੀ ਆਈ ਨੇ ਕਿਹਾ ਹੈ ਕਿ 50 ਰਾਜਾਂ ਦੀਆਂ ਰਾਜਧਾਨੀਆਂ ਵਿਚ 16 ਜਨਵਰੀ ਤੋਂ 20 ਜਨਵਰੀ ਤੱਕ ਹੱਥਿਆਰਬੰਦ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ। ਟਰੰਪ ਨੂੰ 20 ਜਨਵਰੀ ਤੋਂ ਪਹਿਲਾਂ ਹਟਾਉਣ ਦੇ ਮੁੱਦੇ ਉਪਰ ਵੀ ਟਰੰਪ ਸਮਰਥਕ ਧਮਕੀਆਂ ਤੇ ਚਿਤਾਵਨੀਆਂ ਦੇ ਰਹੇ ਹਨ। ਐਫ ਬੀ ਆਈ ਨੇ ਕਿਹਾ ਹੈ ਕਿ ਉਸ ਨੂੰ 8 ਜਨਵਰੀ ਨੂੰ ਸੂਚਨਾ ਮਿਲੀ ਹੈ ਕਿ ਇਕ ਜਾਣਿਆ ਪਛਾਣਿਆ ਗਰੁੱਪ ਹਿੰਸਾ ਭੜਕਾਉਣ ਦੇ ਯਤਨ ਵਿਚ ਹੈ। ਇਹ ਗਰੁੱਪ ਹਿੰਸਾ ਲਈ ਲੋਕਾਂ ਨੂੰ ਹੱਥ ਮਿਲਾਉਣ ਦੇ ਸੱਦੇ ਦੇ ਰਿਹਾ ਹੈ। ਖੁਫੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਚੋਣ ਜਿੱਤੇ ਜੋਅ ਬਾਇਡੇਨ, ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਤੇ ਸਪੀਕਰ ਪੋਲੇਸੀ ਦੀ ਜਾਨ ਨੂੰ ਖਤਰਾ ਹੈ। ਇਨ੍ਹਾਂ ਖੁਫੀਆ ਰਿਪੋਰਟਾਂ ਵਿਚ 20 ਜਨਵਰੀ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ ਹੈ। ਐਫ ਬੀ ਆਈ ਨੇ ਕਿਹਾ ਹੈ ਕਿ ਉਹ ਕੇਵਲ ਉਨ੍ਹਾਂ ਲੋਕਾਂ ਉਪਰ ਨਜਰ ਰਖ ਰਹੀ ਹੈ ਜੋ ਹਿੰਸਾ ਕਰਨਾ ਚਹੁੰਦੇ ਹਨ ਜੋ ਲੋਕ ਸ਼ਾਤਮਈ ਪ੍ਰਦਰਸ਼ਨ ਕਰਨਾ ਚਹੁੰਦੇ ਹਨ ਉਹ ਕਰ ਸਕਦੇ ਹਨ। ਕੇਵਲ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਹੋਵੇਗੀ ਜੋ ਸਾਡੇ ਸ਼ਹਿਰੀਆਂ ਲਈ ਖਤਰਾ ਹਨ ਜਾਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

bulandhadmin

Read Previous

ਗਾਂ ਦੇ ਗੋਹੇ ਖਿਲਾਫ ਤੀਕਸ਼ਣ ਸੂਦ ਹਾਈ ਕੋਰਟ ਪਹੁੰਚਿਆ

Read Next

ਅਮਿਤ ਸ਼ਾਹ ਨਾਲ ਖੱਟਰ ਤੇ ਦੁਸ਼ਿਅੰਤ ਦੀ ਬੈਠਕ ਵਿਚ ਵਿਚਾਰੀ ਗਈ 26 ਜਨਵਰੀ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!