ਅਮਰੀਕਾ ਚ 67 ਸਾਲਾਂ ਬਾਅਦ ਕਿਸੇ ਔਰਤ ਨੂੰ ਦਿੱਤੀ ਗਈ ਮੌਤ ਦੀ ਸਜ਼ਾ
ਅੱਜ Lisa Montgomery ਨੂੰ ਲੀਥਲ ਟੀਕਾ ਲਾਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ, ਟੀਕਾ ਲਾਉਣ ਤੋਂ ਪਹਿਲਾਂ ਲੀਜ਼ਾ ਨੂੰ ਪੁਛਿਆ ਗਿਆ ਸੀ ਕਿ “ਕੀ ਉਸਨੇ ਕੋਈ ਆਖਰੀ ਗੱਲ ਬੋਲਣੀ ਹੈ” ? ਲੀਜ਼ਾ ਨੇ ਜਵਾਬ ਦਿੱਤਾ “NO”
ਲੀਜ਼ਾ ਨੇ 2004 ‘ਚ ਇੱਕ ਗਰਭਵਤੀ ਔਰਤ ਦਾ ਕਤਲ ਕਰਕੇ ਢਿਡ ‘ਚੋਂ ਬੱਚਾ ਚੋਰੀ ਕੀਤਾ ਸੀ
ਅਦਾਲਤ ਨੇ 2007 ‘ਚ ਲੀਜ਼ਾ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ
ਬਚਾਅ ਪੱਖ ਦੇ ਵਕੀਲ ਨੇ ਕਿਹਾ ਸੀ ਕਿ ਲੀਜ਼ਾ ਨਾਲ ਬਚਪਨ ਤੋਂ ਹੀ ਬੜੇ ਜ਼ੁਲਮ ਹੋਏ ਹਨ ਅਤੇ ਇਹ ਮਾਨਸਿਕ ਤੌਰ ‘ਤੇ ਬਿਮਾਰ ਸੀ ਅਤੇ ਹੈ
ਪਰ ਇਸਦੇ ਬਾਵਜੂਦ ਵੀ ਲੀਜ਼ਾ ਨੂੰ ਮਾਰ ਦਿੱਤਾ ਗਿਆ ਹੈ ਅਮਰੀਕਾ ‘ਚ ਮੌਤ ਦੀ ਸਜ਼ਾ ਆਮ ਹੈ ਪਰ ਕਿਸੇ ਔਰਤ ਨੂੰ 67 ਸਾਲ ਬਾਅਦ ਮੌਤ ਦਿੱਤੀ ਗਈ ਹੈ ਇਸਤੋਂ ਪਹਿਲਾਂ 1953 ‘ਚ ਆਖਰੀ ਔਰਤ ਗੈਸ ਚੈਂਬਰ ਨਾਲ ਮਾਰੀ ਗਈ ਸੀ
ਅਮਰੀਕਾ ਨੇ ਪਿਛਲੇ 6 ਮਹੀਨੇਆਂ ‘ਚ 11 ਲੋਕਾਂ ਨੂੰ ਮੌਤ ਦਿੱਤੀ ਹੈ
ਅਮਰੀਕਾ ਵਰਗੇ ਮੁਲਕ ‘ਚ ਮਾਨਸਿਕ ਤੌਰ ‘ਤੇ ਬਿਮਾਰ ਲੋਕਾਂ ਦੀ ਬਹੁਤ ਵੱਡੀ ਗਿਣਤੀ ਹੈ