ਅਮਰੀਕਾ ‘ਚ 40 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਨਾਲ ਹੋਏ ਪੀੜਤ

ਅਮਰੀਕਾ ‘ਚ 40 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਨਾਲ ਹੋਏ ਪੀੜਤ

ਵਾਸ਼ਿੰਗਟਨ, 22 ਜੁਲਾਈ (ਬੁਲੰਦ ਆਵਾਜ ਬਿਊਰੋ) – ਅਮਰੀਕਾ ਵਿਚ ਆਈ ਇੱਕ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਵਿਚ ਹੁਣ ਤੱਕ ਕੁਲ 40 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਦੀ ਲਪੇਟ ਵਿਚ ਆਏ ਹਨ। ਅਮਰੀਕਨ ਅਕੈਡਮੀ ਆਫ ਪੀਡਿਆਟ੍ਰਿਕਸ (ਏਏਪੀ) ਅਤੇ ਚਿਲਡਰਨ ਹੌਸਪਿਟਲ ਐਸੋਸੀਏਸ਼ਨ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਕੋਰੋਨਾ ਮਹਾਮਾਰੀ ਦੇ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਅਮਰੀਕਾ ਵਿਚ 40 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਰਿਪੋਰਟ ਅਨੁਸਾਰ 15 ਜੁਲਾਈ ਤੱਕ ਲਗਭਗ 40.09 ਲੱਖ ਬੱਚੇ ਕੋਵਿਡ 19 ਨਾਲ ਪੀੜਤ ਹੋ ਚੁੱਕੇ ਹਨ। ਪਿਛਲੇ ਕੁਝ ਮਹੀਨਿਆਂ ਵਿਚ ਹਫਤਾਵਾਰੀ ਰਿਪੋਰਟ ਕੀਤੇ ਗਏ ਮਾਮਲਿਆਂ ਵਿਚ ਕਮੀ ਤੋਂ ਬਾਅਦ ਦੇਸ਼ ਵਿਚ ਜੁਲਾਈ ਵਿਚ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ।

ਰਿਪੋਰਟ ਦੇ ਅਨੁਸਾਰ 15 ਜੁਲਾਈ ਨੁੂੰ ਖਤਮ ਹਫਤੇ ਵਿਚ 23,500 ਤੋਂ ਜ਼ਿਆਦਾ ਬੱਚਿਆਂ ਦੇ ਮਾਮਲੇ ਸਾਹਮਣੇ ਆਏ। ਸਿੰਹੁਆ ਦੀ ਰਿਪੋਰਟ ਅਨੁਸਾਰ ਅਮਰੀਕਾ ਦੇ ਸਾਰੇ ਕੋਵਿਡ 19 ਮਾਮਲਿਆਂ ਵਿਚ ਬੱਚਿਆਂ ਦੇ ਮਾਮਲੇ 14.2 ਪ੍ਰਤੀਸ਼ਤ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਵਿਚ ਭਰਤੀ ਹੋਣ ਵਾਲੇ ਕੁਲ ਲੋਕਾਂ ਵਿਚ ਬੱਚਿਆਂ ਦਾ ਪ੍ਰਤੀਸ਼ਤ 1.3 ਪ੍ਰਤੀਸ਼ਤ ਤੋਂ 3.6 ਪ੍ਰਤੀਸ਼ਤ ਅਤੇ ਸਾਰੀ ਕੋਵਿਡ 19 ਮੌਤਾਂ ਵਿਚ 0 ਤੋਂ 0.26 ਪ੍ਰਤੀਸ਼ਤ ਹਿੱਸਾ ਬੱਚਿਆਂ ਦਾ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਮੇਂ ਇਹ ਅਜੇ ਵੀ ਲੱਗਦਾ ਹੈ ਕਿ ਬੱਚਿਆਂ ਵਿਚ ਕੋਵਿਡ 19 ਦੇ ਕਾਰਨ ਗੰਭੀਰ ਬਿਮਾਰੀ ਦੁਰਲਭ ਹੈ। ਹਾਲਾਂਕਿ ਬੱਚਿਆਂ ’ਤੇ ਮਹਾਮਾਰੀ ਦੇ ਪ੍ਰਭਾਵਾਂ ’ਤੇ ਜ਼ਿਆਦਾ ਡਾਟਾ ਇਕੱਠਾ ਕਰਨ ਦੀ ਤੁਰੰਤ ਜ਼ਰੂਰਤ ਹੈ। ਜਿਸ ਵਿਚ ਵਾਇਰਸ ਪੀੜਤ ਬੱਚਿਆਂ ਦੀ ਸਰੀਰਕ ਸਿਹਤ ਦੇ ਨਾਲ ਨਾਲ ਇਸ ਦੇ ਭਾਵਨਾਤਮਕ ਅਤੇ ਮਾਨਸਿਕ ਸਿਹਤ ਪ੍ਰਭਾਵਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕੋਰੋਨਾ ਨੇ ਦੁਨੀਆ ਭਰ ’ਚ ਤਬਾਹੀ ਮਚਾਈ ਹੋਈ ਹੈ। ਇਸ ਮਹਾਮਾਰੀ ਨੇ ਹੁਣ ਤਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ ਤੇ ਲੱਖਾਂ ਬੱਚੇ ਇਸ ਦੌਰ ’ਚ ਅਨਾਥ ਹੋਏ ਹਨ। ਕੋਰੋਨਾ ਮਹਾਮਾਰੀ ਕਾਰਨ ਹੁਣ ਤਕ ਦੁਨੀਆ ਭਰ ਦੇ 15 ਲੱਖ ਬੱਚਿਆਂ ਨੇ ਆਪਣੇ ਮਾਤਾ-ਪਿਤਾ ਜਾਂ ਇਨ੍ਹਾਂ ’ਚ ਕਿਸੇ ਇਕ ਨੂੰ ਖੋਹ ਦਿੱਤਾ ਹੈ। ਦਿ ਲੈਂਸੇਟ ’ਚ ਪ੍ਰਕਾਸ਼ਿਤ ਇਕ ਨਵੀਂ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਇਸ ’ਚ ਇਕ ਲੱਖ 90 ਹਜ਼ਾਰ ਬੱਚੇ ਭਾਰਤ ਦੇ ਹਨ।

Bulandh-Awaaz

Website: