More

  ਅਮਰੀਕਾ ‘ਚ ਪਹਿਲੀ ਵਾਰ ਮਹਿਲਾ ਨੇ ਸਮੁੰਦਰੀ ਫੌਜ ਦੀ ਪੂਰੀ ਕੀਤੀ ਟਰੇਨਿੰਗ

  ਵਾਸ਼ਿੰਗਟਨ, 20 ਜੁਲਾਈ (ਬੁਲੰਦ ਆਵਾਜ ਬਿਊਰੋ) –  ਅਮਰੀਕਾ ਵਿਚ ਪਹਿਲੀ ਵਾਰ ਕਿਸੇ ਮਹਿਲਾ ਨੇ ਸਪੈਸ਼ਲ ਵਾਰਫੇਅਰ ਕੌਮਬੈਟੈਂਟ ਕਰਾਫਟ ਕਰੂਮੈਨ ਬਣਨ ਦੇ ਲਈ ਸਮੁੰਰਦੀ ਫੌਜ ਦਾ ਟਰੇਨਿੰਗ ਕੋਰਸ ਪੂਰਾ ਕੀਤਾ ਹੈ। ਇਸ ਕੋਰਸ ਦੀ ਟਰੇਨਿੰਗ 37 ਹਫਤਿਆਂ ਦੀ ਹੁੰਦੀ ਹੈ। ਹਾਲਾਂਕਿ ਪੈਂਟਾਗਨ ਦੀ ਨੀਤੀ ਤਹਿਤ ਇਸ ਮਹਿਲਾ ਦਾ ਨਾਂ ਜਨਤਕ ਨਹੀਂ ਕੀਤਾ ਗਿਆ। ਅਮਰੀਕੀ ਜਲ ਸੈਨਾ ਦੇ ਅਧਿਕਾਰੀਆਂ ਦੇ ਅਨੁਸਾਰ ਇਸ ਕੋਰਸ ਨੂੰ ਪੂਰਾ ਕਰਨ ਵਾਲਿਆਂ ਦੀ ਟੁਕੜੀ ਵਿਚ 17 ਜਣੇ ਸ਼ਾਮਲ ਸੀ। ਇਸ ਕੋਰਸ ਦੇ ਲਈ ਕੁਲ ਬਿਨੈਕਾਰਾਂ ਵਿਚੋਂ ਸਿਰਫ 36 ਪ੍ਰਤੀਸ਼ਤ ਹੀ ਇਸ ਨੁੂੰ ਪੂਰਾ ਕਰਦੇ ਹਨ। ਯੂਐਸ ਨੇਵਲ ਸਪੈਸ਼ਲ ਵਾਰਫੇਅਰ ਕਮਾਂਡ ਦੇ ਕਮਾਂਡਰ ਅਤੇ ਰਿਅਰ ਐਡਮਿਰਲ ਐਚਡਬਲਿਊ ਹਾਵਰਡ ਨੇ ਕਿਹਾ ਕਿ ਨੇਵਲ ਸਪੈਸ਼ਲ ਵਾਰਫੇਅਰ ਟਰੇਨਿੰਗ ਪਾਈਪਲਾਈਨ ਤੋਂ ਕੋਰਸ ਕਰਨ ਵਾਲੀ ਪਹਿਲੀ ਮਹਿਲਾ ਬਣਨਾ ਇੱਕ ਵਿਲੱਖਣ ਉਪਲਬਧੀ ਹੈ। ਸਾਨੂੰ ਅਪਣੀ ਟੀਮ ਦੇ ਸਾਥੀਆਂ ’ਤੇ ਮਾਣ ਹੈ।

  ਹੁਣ ਤੱਕ ਕੁਲ 18 ਮਹਿਲਾਵਾਂ ਨੇ ਐਸਡਬਲਿਊਸੀਸੀ ਜਾਂ ਸੀਲ ਬਣਨ ਦੇ ਲਈ ਅਪਲਾਈ ਕੀਤਾ ਹੈ। ਉਨ੍ਹਾਂ ਵਿਚੋਂ 14 ਕੋਰਸ ਪੂਰਾ ਕਰਨ ਵਿਚ ਅਸਮਰਥ ਸੀ। ਤਿੰਨ ਦੀ ਟਰੇਨਿੰਗ ਅਜੇ ਚਲ ਰਹੀ ਹੈ। ਇਸ ਕੋਰਸ ਵਿਚ ਬਿਨੈਕਾਰਾਂ ਨੂੰ ਹਥਿਆਰਾਂ ਅਤੇ ਨੇਵੀਗੇਸ਼ਨ ਵਿਚ ਮਾਹਰ ਬਣਾਇਆ ਜਾਂਦਾ ਹੈ, ਨਾਲ ਹੀ ਉਨ੍ਹਾਂ ਇਹ ਵੀ ਸਿਖਾਇਆ ਜਾਂਦਾ ਹੈ ਕਿ ਮਾਲਵਾਹਕ ਜਹਾਜ਼ਾਂ ਵਿਚੋਂ ਉਹ ਸਮੁੰਦਰ ਵਿਚ ਅਪਣੀ ਸਪੀਡਬੋਟ ਕਿਵੇਂ ਡੇਗਣ। ਪੈਰਾਸ਼ੂਟ ਰਾਹੀਂ ਕੁੱਦਣ ਦੀ ਵੀ ਟਰੇਨਿੰਗ ਇਸ ਵਿਚ ਸ਼ਾਮਲ ਹੈ। ਇਸ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਨੇਵੀ ਸੀਲਸ ਦੇ ਟਰੇਨਿੰਗ ਪ੍ਰੋਗਰਾਮ ਦੇ ਲਈ ਵੀ ਇੱਕ ਰਸਤਾ ਖੁਲ੍ਹਦਾ ਹੇ। 2016 ਵਿਚ ਅਮਰੀਕਾ ਵਿਚ ਮਹਿਲਾਵਾਂ ਨੂੰ ਲੜਾਕੂ ਭੂਮਿਕਾਵਾਂ ਵਿਚ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ। ਇਸ ਕੋਰਸ ਦੀ ਸਮਾਪਤੀ ਵੀ 72 ਘੰਟੇ ਦੀ ਹੁੰਦੀ ਹੈ। ਇਸ ਨੂੰ ਟੂਰ ਕਹਿੰਦੇ ਹਨ। ਇਸ ਵਿਚ ਸਰੀਰਕ ਮਾਨਸਿਕ ਦੋਵੇਂ ਤਰ੍ਹਾਂ ਦਾ ਪ੍ਰੀਖਣ ਹੁੰਦਾ ਹੈ। ਇਸ ਦੌਰਾਨ ਚੁਣੌਤੀਪੂਰਣ ਮਾਹੌਲ ਵਿਚ 23 ਘੰਟੇ ਦੀ ਦੌੜ ਅਤੇ 5 ਮੀਲ ਤੈਰਾਕੀ ਕਰਨੀ ਹੁੰਦੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img