More

  ਅਮਰੀਕਾ ‘ਚ ਕੋਰੋਨਾ ਦਾ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ

  ਨਿਊਯਾਰਕ, 25 ਅਕਤੂਬਰ (ਬੁਲੰਦ ਆਵਾਜ ਬਿਊਰੋ) – ਕੋਰੋਨਾ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਅਮਰੀਕਾ ਦੇ ਪ੍ਰਮੁੱਖ ਸ਼ਹਿਰ ਨਿਊਯਾਰਕ ਵਿਚ ਟੀਕਾਕਰਣ ਨੂੰ ਬੜਾਵਾ ਦੇਣ ਦੇ ਲਈ ਹਰ ਤਰ੍ਹਾਂ ਦੇ ਢੰਗ ਅਪਣਾਏ ਜਾ ਰਹੇ ਹਨ। ਟੀਕਾ ਨਹੀਂ ਲਗਵਾਉਣ ’ਤੇ ਲੋਕਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਨੌਕਰੀ ਜਾਣ ਦੇ ਡਰ ਕਾਰਨ ਨਰਸਾਂ, ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਹਜ਼ਾਰਾਂ ਕਰਮਚਾਰੀਆਂ ਨੇ ਟੀਕੇ ਲਗਵਾਏ ਵੀ ਹਨ ਅਤੇ ਜਿਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਉਨ੍ਹਾਂ ਦੀ ਨੌਕਰੀ ਚਲੀ ਗਈ।

  ਨਿਊਯਾਰਕ ਸ਼ਹਿਰ ਦੇ ਸਿੱਖਿਆ ਵਿਭਾਗਾਂ ਨੇ ਅਧਿਆਪਕਾਂ ਅਤੇਅਤੇ ਹੋਰ ਕਰਮਚਾਰੀਆਂ ਦੇ ਲਈ ਟੀਕਾਕਰਣ ਦੇ ਲਈ ਆਖਰੀ ਤਾਰੀਕ ਤੈਅ ਕਰ ਦਿੱਤੀ ਸੀ। ਉਸ ਸਮੇਂ ਤੱਕ ਟੀਕਾ ਨਹੀਂ ਲਗਵਾਉਣ ’ਤੇ ਨੌਕਰੀ ਤੋਂ ਹਟਾਉਣ ਦਾ ਅਲਟੀਮੇਟਮ ਵੀ ਦਿੱਤਾ ਸੀ। ਜਿਨ੍ਹਾਂ ਨੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਉਨ੍ਹਾਂ ਨੌਕਰੀ ਤੋਂ ਹੱਥ ਧੋਣਾ ਪਿਆ। ਇਨ੍ਹਾਂ ਵਿਚੋਂ ਇੱਕ ਟੀਚਰ ਸੀ ਜੋਸੇਫੀ ਵਾਲਡੇਜ। ਵਾਲਡੇਜ ਡੇਢ ਲੱਖ ਕਰਮਚਾਰੀਆਂ ਵਾਲੇ ਸਿੱਖਿਆ ਵਿਭਾਗ ਦੇ ਉਨ੍ਹਾਂ ਚਾਰ ਪ੍ਰਤੀਸ਼ਤ ਕਰਮਚਾਰੀਆਂ ਵਿਚ ਸੀ ਜਿਨ੍ਹਾਂ ਨੇ ਵਿਭਾਗ ਦਾ ਆਦੇਸ਼ ਨਹੀਂ ਮੰਨਿਆ ਸੀ।
  ਇਹੀ ਨਹੀਂ ਇਸੇ ਮਹੀਨੇ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਨੇ ਵੀ ਵੈਕਸੀਨ ਲਗਾਉਣ ਤੋਂ ਇਨਕਾਰ ਕਰਨ ’ਤੇ ਅਪਣੇ ਸੀਨੀਅਰ ਫੁੱਟਬਾਲ ਕੋਚ ਅਤੇ ਟੀਮ ਸਟਾਫ ਦੇ ਕਈ ਮੈਂਬਰਾਂ ਨੂੰ ਬਾਹਰ ਕਰ ਦਿੱਤਾ ਸੀ। ਇਸੇ ਤਰ੍ਹਾਂ ਮੈਸਚਾਸੈਟਸ ਵਿਚ ਵੀ ਪੁਲਿਸ ਦੇ 150 ਤੋਂ ਜ਼ਿਆਦਾ ਅਧਿਕਾਰੀਆਂ ਨੂੰ ਟੀਕਾ ਨਹੀਂ ਲਗਾਉਣ ’ਤੇ ਅਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਅ।

  ਟੀਕਾ ਨਹੀਂ ਲਗਵਾਉਣ ਵਾਲਿਆਂ ਦੇ ਵੀ ਅਪਣੇ ਅਪਣੇ ਤਰਕ ਹਨ। ਕੋਈ ਇਸ ਨੂੰ ਨਿੱਜੀ ਪਸੰਦ ਅਤੇ ਆਜ਼ਾਦੀ ਦੀ ਗੱਲ ਦੱਸਦਾ ਹੈ। ਕੋਈ ਧਰਮ ਦੀ ਆੜ ਲੈ ਕੇ ਬਚਣਾ ਚਾਹੁੰਦਾ ਹੈ। ਕੁਝ ਲੋਕਾਂ ਨੇ ਇਸ ਨੂੰ ਲੈ ਕੇ ਡਰ ਵੀ ਦੱਸਿਆ ਹੈ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਟੀਕਾ ਬਹੁਤ ਘੱਟ ਸਮੇਂ ਵਿਚ ਵਿਕਸਿਤ ਕੀਤਾ ਗਿਆ ਹੈ ਅਤੇ ਉਸ ਨੂੰ ਲਗਾਉਣਾ ਜਾਨ ਨੂੰ ਖਤਰੇ ਵਿਚ ਪਾਉਣ ਤੋਂ ਘੱਟ ਨਹੀਂ ਹੈ।
  ਕੋਰੋਨਾ ਵਾਇਰਸ ਦੇ ਖ਼ਿਲਾਫ਼ ਟੀਕਾਕਰਣ ਵਿਚ ਅਮਰੀਕਾ ਅਤੇ ਇਜ਼ਰਾਇਲ ਸ਼ੁਰੂ ਵਿਚ ਬਹੁਤ ਅੱਗੇ ਸੀ। ਅਮਰੀਕਾ ਨੇ ਸਭ ਤੋਂ ਪਹਿਲਾਂ ਟੀਕਾਕਰਣ ਸ਼ੁਰੂ ਕੀਤਾ ਸੀ ਅਤੇ ਜੁਲਾਈ ਤੱਕ ਉਸ ਨੇ ਅਪਣੀ 67 ਪ੍ਰਤੀਸ਼ਤ ਆਬਾਦੀ ਨੂੰ ਟੀਕੇ ਦੀ ਪਹਿਲੀ ਡੋਜ਼ ਦੇ ਦਿੱਤੀ ਸੀ। ਇਜ਼ਰਾਇਲ ਨੇ ਵੀ ਪਿਛਲੇ ਸਾਲ ਦਸੰਬਰ ਵਿਚ ਹੀ ਟੀਕਾਕਰਣ ਸ਼ੁਰੂ ਕਰ ਦਿੱਤਾ ਸੀ। ਉਹ ਹੁਣ ਬੂਸਟਰ ਡੋਜ਼ ਵੀ ਲਗਾ ਰਿਹਾ ਹੈ ਲੇਕਿਨ ਅਰਬ, ਰੂੜੀਵਾਦੀ ਯਹੂਦੀ ਅਤੇ ਨੌਜਵਾਨ ਇਜ਼ਰਾਇਲੀਆਂ ਦੇ ਵਿਚ ਟੀਕੇ ਨੁੂੰ ਲੈ ਕੇ ਹਿਚਕ ਦੇ ਚਲਦੇ ਪੱਛੜ ਗਿਆ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img