16 C
Amritsar
Monday, March 27, 2023

ਅਮਰੀਕਾ ਕੋਵਿਡ-19 ਨਾਲ ਨਜਿੱਠਣ ਲਈ ਬੱਚਿਆਂ ਦੇ ਟੀਕਾਕਰਣ ਅਹਿਮ ਤੱਥ -ਡਾ: ਵਿਵੇਕ ਮੂਰਤੀ

Must read

ਸੈਕਰਾਮੈਂਟੋ, 23 ਮਈ (ਬੁਲੰਦ ਆਵਾਜ ਬਿਊਰੋ) – ਅਮਰੀਕਾ ਵਿਚ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਬੱਚਿਆਂ ਦੇ ਕੋਵਿਡ ਟੀਕਾਕਰਣ ਇਕ ਬਹੁਤ ਹੀ ਅਹਿਮ ਤੱਥ ਹੈ। ਇਹ ਪ੍ਰਗਟਾਵਾ ਸਰਜਨ ਜਨਰਲ ਵਿਵੇਕ ਮੂਰਤੀ ਨੇ ਵਾਈਟ ਹਾਊਸ ਵਿਖੇ ਗੱਲਬਾਤ ਕਰਦਿਆਂ ਕੀਤਾ। ਉਬਾਮਾ ਪ੍ਰਸ਼ਾਸਨ ਦੌਰਾਨ ਵੀ ਇਸੇ ਅਹੁੱਦੇ ਉਪਰ ਆਪਣੀ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਸਰਜਨ ਜਨਰਲ ਨੇ ਕਿਹਾ ਕਿ ਬੱਚਿਆਂ ਦੇ ਟੀਕਾਕਰਣ ਸਭ ਤੋਂ ਅਹਿਮ ਤੱਥ ਹੈ ਤੇ ਉਹ ਇਸ ਨੂੰ ਕਿਸੇ ਵੀ ਤਰਾਂ ਘਟਾ ਕੇ ਨਹੀਂ ਵੇਖ ਸਕਦੇ। ਉਨਾਂ ਕਿਹਾ ਕਿ ਬੱਚਿਆਂ ਲਈ ਕੋਵਿਡ ਟੀਕਾ ਬਿਲਕੁੱਲ ਸੁਰੱਖਿਅਤ ਹੈ। ਫਲੂ ਵਰਗੇ ਲੱਛਣ ਨਜਰ ਆ ਸਕਦੇ ਹਨ ਜਾਂ ਟੀਕਾ ਲੱਗਣ ਵਾਲੀ ਜਗਾ ‘ਤੇ ਦਰਦ ਰਹਿ ਸਕਦਾ ਹੈ ਪਰੰਤੂ ਇਹ ਸਭ ਕੁਝ ਦਿਨਾਂ ਵਿਚ ਹੀ ਗਾਇਬ ਹੋ ਜਾਵੇਗਾ। ਉਨਾਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਕੋਵਿਡ ਟੀਕਾ ਲਵਾ ਕੇ ਉਨਾਂ ਨੂੰ ਸੁਰੱਖਿਅਤ ਕਰਨਾ ਚਹੁੰਦੇ ਹਨ। ਇਥੇ ਜਿਕਰਯੋਗ ਹੈ ਕਿ ਹੁਣ ਤੱਕ ਹਾਲਾਂ ਕਿ ਅਮਰੀਕਾ ਵਿਚ ਬੱਚਿਆਂ ਨੇ ਕੋਵਿਡ ਵਾਇਰਸ ਦਾ ਬਾਲਗਾਂ ਦੀ ਤੁਲਨਾ ਵਿਚ ਵਧੇਰੇ ਚੰਗੀ ਤਰਾਂ ਮੁਕਾਬਲਾ ਕੀਤਾ ਹੈ ਪਰ ਫਿਰ ਵੀ 15000 ਬੱਚਿਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲਾਂ ਵਿਚ ਦਾਖਲ ਕਰਵਾਉਣਾ ਪਿਆ ਹੈ ਜਿਨਾਂ ਵਿਚੋਂ 297 ਬੱਚੇ ਦਮ ਤੋੜ ਚੁੱਕੇ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਫਾਈਜ਼ਰ ਟੀਕੇ ਦੀ 12 ਤੋਂ 15 ਸਾਲਾਂ ਦੇ ਬੱਚਿਆਂ ਲਈ ਵਰਤੋਂ ਵਾਸਤੇ ਪ੍ਰਵਾਨਗੀ ਦਿੱਤੀ ਗਈ ਸੀ।

ਇਸ ਤੋਂ ਪਹਿਲਾਂ ਇਸ ਟੀਕੇ ਦੀ ਪ੍ਰਵਾਨਗੀ 16 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਦਿੱਤੀ ਗਈ ਸੀ। ਮੋਡਰਨਾ, ਜੌਹਨਸਨ ਐਂਡ ਜੌਹਨਸਨ ਤੇ ਫਾਈਜ਼ਰ ਵੱਲੋਂ ਬੱਚਿਆਂ ਦੇ ਟੀਕਾਕਰਣ ਲਈ ਅਜਮਾਇਸ਼ੀ ਦੌਰ ਚਲ ਰਿਹਾ ਹੈ ਤੇ 2 ਸਾਲ ਤੋਂ ਉਪਰ ਸਾਰੇ ਬੱਚਿਆਂ ਲਈ 2022 ਦੇ ਸ਼ੁਰੂ ਵਿਚ ਵੈਕਸੀਨ ਤਿਆਰ ਹੋ ਜਾਵੇਗੀ। ਕਮਲਾ ਹੈਰਿਸ ਵੱਲੋਂ ਡਾ ਮੂਰਤੀ ਨਾਲ ਗੱਲਬਾਤ- ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੋਵਿਡ-19 ਕਮਿਊਨਿਟੀ ਕਾਰਪਸ ਦੇ ਮੋਢੀ ਮੈਂਬਰਾਂ ਨਾਲ ਮੀਟਿੰਗ ਦੌਰਾਨ ਵੀਡੀਓ ਸੰਪਰਕ ਰਾਹੀਂ ਡਾ ਵਿਵੇਕ ਮੂਰਤੀ ਨਾਲ ਗੱਲਬਾਤ ਕੀਤੀ। ਮੀਟਿੰਗ ਵਿਚ ਜਨਤਿਕ ਸਿਖਿਆ ਕੋਸ਼ਿਸ਼ਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਹੈਰਿਸ ਨੇ ਕਿਹਾ ਕਿ ਉਹ ਇਸ ਤੱਥ ਤੋਂ ਸੰਤੁਸ਼ਟ ਹੈ ਕਿ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਤੇ ਇਸ ਨਾਲ ਹੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

- Advertisement -spot_img

More articles

- Advertisement -spot_img

Latest article