Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਅਮਰੀਕਾ ਓਕਲਾਹੋਮਾ ਸਟੇਟ ਹਾਊਸ ਵੱਲੋਂ ਖਾਲਸਾ ਸਾਜਨਾਂ ਦਿਵਸ, ਕਿਸਾਨ ਸੰਘਰਸ਼ ਅਤੇ ਸਿੱਖ ਨਸਲਕੁਸ਼ੀ ਨੂੰ ਮਾਨਤਾ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਓਕਲਾਹੋਮਾ ਵਿੱਚ ਬੇਸ਼ੱਕ ਸਿੱਖਾਂ ਦੀ ਅਬਾਦੀ ਬਾਕੀ ਅਮਰੀਕਾ ਦੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਜਿੱਥੇ ਕਿਤੇ ਵੀ ਸਿੱਖ ਕੌਮ ਬੈਠੀ ਹੈ ਉੱਥੇ ਆਪਣੇ ਜਜਬਾਤਾਂ ਦੀ ਤਰਜਮਾਨੀ ਜ਼ਰੂਰ ਕਰਦੀ ਹੈ। ਉਕਲਹੋਮਾ ਵਿੱਚ ਪਿਛਲੇ ਇੱਕ ਸਾਲ ਤੋਂ ਲਗਾਤਾਰ ਵਰਲਡ ਸਿੱਖ ਪਾਰਲੀਮੈਂਟ ਦੀ ਜਰਨਲ ਸੈਕਟਰੀ ਹਰਮਨ ਕੌਰ ਦੇ ਯਤਨਾਂ ਸਦਕਾ ਅੱਜ ਚੱਲਦੇ ਸ਼ੈਸ਼ਨ ਵਿੱਚ ਸਟੇਟ ਵੱਲੋਂ ਸਿੱਖ ਨਸਲਕੁਸ਼ੀ ਰੈਸੋਲਿਉਸ਼ਨ ਪਾਇਆ ਗਿਆ, ਅਮਰੀਕਾ ਦੇ ਵੱਖ ਵੱਖ ਹੋਰ ਸੂਬਿਆਂ ਵਿੱਚ ਵੀ ਨਸਲਕੁਸ਼ੀ ਰੈਸੋਲਿਉਸ਼ਨ ਪਵਾਏ ਜਾ ਚੁੱਕੇ ਹਨ, ਇਸੇ ਹੀ ਸ਼ੈਸ਼ਨ ਵਿੱਚ ਖਾਲਸਾ ਸਾਜਨਾਂ ਦਿਵਸ ਨੂੰ ਵੀ ਸਟੇਟ ਵੱਲੋਂ ਮਾਨਤਾ ਦਿੱਤੀ ਗਈ ਅਤੇ ਭਾਰਤ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਉੱਪਰ ਕੀਤੇ ਜਾ ਰਹੇ ਜ਼ੁਲਮਾਂ ਦੀ ਵੀ ਨਿਖੇਧੀ ਕੀਤੀ ਗਈ । ਇਸ ਸ਼ੈਸ਼ਨ ਦੌਰਾਨ ਅਸੈੰਬਲੀ ਮੈਂਬਰ ਏਰਿਕ ਰੋਬਰਟ ਵੱਲੋਂ  ਜੂਨ 1984 ਭਾਰਤ ਵਿੱਚ ਹੋਈ ਸਿੱਖਾਂ ਕਦੀ ਨਸਲਕੁਸ਼ੀ ਨੂੰ ਵੀ ਯਾਦ ਕੀਤਾ ।  ਇਸ ਮੌਕੇ ਟੈਕਸਸ ਸਟੇਟ ਤੋਂ ਸਰਦਾਰ ਸੁਰਿੰਦਰ ਸਿੰਘ ਗਿੱਲ ਅਤੇ ਸਾਥੀ , ਸਿੱਖ ਕਾਕਸ ਦੇ ਨੁਮਾਇੰਦੇ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੀ ਵੱਧ ਚੱੜ ਕੇ ਸਾਥ ਦਿੱਤਾ । ਸਰਦਾਰ ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ ਖ਼ਾਸ ਤੌਰ ਤੇ ਪਹੁੰਚੇ ਹੋਏ ਸਨ ਉਹਨਾਂ ਹਰਮਨ ਕੌਰ ਵੱਲੋਂ ਕੌਮੀ ਪ੍ਰਤੀ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ ਅਤੇ ਹੋਰ ਨੌਜਵਾਨ ਸਿੱਖ ਬੱਚਿਆਂ ਨੂੰ ਵੀ ਅੱਗੇ ਹੋ ਕਿ ਹਰਮਨ ਕੌਰ ਵਾਂਗ ਕੌਮੀ ਕਾਰਜਾਂ ਵਿੱਚ ਅੱਗੇ ਲੱਗਣ ਲਈ ਪ੍ਰੇਰਿਆ ਅਤੇ ਕਿਹਾ ਕਿ ਸਿੱਖ ਕੌਮ ਨੂੰ ਅਜਿਹੇ ਨੌਜਵਾਨ ਬੱਚੇ ਬੱਚੀਆਂ ਦੀ ਅੱਜ ਬਹੁਤ ਜ਼ਰੂਰਤ ਹੈ ਜੋ ਕੌਮ ਦੇ ਮਾਣ ਦੇ ਲਈ ਮੂਹਰੇ ਹੋ ਕੇ ਕੰਮ ਕਰਨ । ਵਰਲਡ ਸਿੱਖ ਪਾਰਲੀਮੈਂਟ ਹਮੇਸ਼ਾ ਨੌਜਵਾਨ ਬੱਚੇ ਬੱਚੀਆਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਇਸ ਮੌਕੇ ਸਮੁੱਚੀ ਕੌਮ ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਖਾਲਸਾ ਸਾਜਨਾਂ ਦਿਵਸ ਦੀਆ ਵਧਾਈਆਂ ਦਿੱਤੀਆਂ ਗਈਆਂ । ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਸਪੋਕਸਮੈਨ ਸ਼ ਹਰਜਿੰਦਰ ਸਿੰਘ, ਡਾ ਪ੍ਰਿਤਪਾਲ ਸਿੰਘ ਅਤੇ ਨਿਉਜਰਸੀ ਤੋਂ ਸ ਜਗਰਾਜ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ।    (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼) 

Read Previous

ਮੋਗਾ ਦੇ A.S.I ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਕਿੱਤੀ ਆਤਮ-ਹੱਤਿਆ

Read Next

ਮਾਮਤਾ ਬੈਨਰਜੀ ਦੀ ਜਿੱਤ ਨਾਲ ਭਾਰਤੀ ਕਿਸਾਨੀ ਮੋਰਚਾ ਮਜ਼ਬੂਤ

Leave a Reply

Your email address will not be published. Required fields are marked *