ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਸਾਲੇਹ ਅਮਰੁੱਲਾ ਦੇ ਵੱਡੇ ਭਰਾ ਦੀ ਤਾਲਿਬਾਨ ਨੇ ਕੀਤੀ ਹੱਤਿਆ

173

ਕਾਬੁਲ, 11 ਸਤੰਬਰ (ਬੁਲੰਦ ਆਵਾਜ ਬਿਊਰੋ) – ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਸਾਲੇਹ ਅਮਰੁੱਲਾ ਸਾਲੇਹ ਦੇ ਵੱਡੇ ਭਰਾ ਰੋਹਿੱਲਾ ਦੇ ਭਤੀਜੇ ਇਬਾਦੁਲਾ ਸਾਲੇਹ ਨੇ ਦੱਸਿਆ ਕਿ ਤਾਲਿਬਾਨ ਨੇ ਉਨ੍ਹਾਂ ਦੇ ਚਾਚਾ ਦੀ ਹੱਤਿਆ ਕਰ ਦਿੱਤੀ ਸੀ ਹੁਣ ਜਦ ਉਨ੍ਹਾਂ ਦੀ ਲਾਸ਼ ਮੰਗੀ ਗਈ ਤਾਂ ਤਾਲਿਬਾਨੀਆਂ ਨੇ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਤਾਲਿਬਾਨ ਨੇ ਕਿਹਾ ਕਿ ਅਸੀਂ ਉਸ ਨੂੰ ਦਫਨਾਉਣ ਨਹੀਂ ਦੇਵਾਂਗੇ, ਉਸ ਦਾ ਸਰੀਰ ਸੜ ਜਾਣਾ ਚਾਹੀਦਾ। ਅਮਰੁੱਲਾ ਦੇ ਭਰਾ ਦੀ ਪਛਾਣ ਹੋਣ ਤੋਂ ਬਾਅਦ ਉਨ੍ਹਾਂ ਬੁਰੀ ਤਰ੍ਹਾਂ ਤਸੀਹੇ ਦੇ ਕੇ ਗਲ਼ਾ ਵੱਢ ਦਿੱਤਾ ਗਿਆ। ਤਾਲਿਬਾਨ ਲੜਾਕਿਆਂ ਨੇ ਰੋਹਿੱਲਾ ਸਾਲੇਹ ਦੀ ਹੱਤਿਆ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਬਹੁਤ ਮਾੜਾ ਸਲੂਕ ਕੀਤਾ। ਫੜਨ ਤੋਂ ਬਾਅਦ ਹੀ ਤਸੀਹੇ ਦਿੱਤੇ, ਕੋੜੇ ਮਾਰੇ ਗਏ, ਬਿਜਲੀ ਦੀ ਤਾਰਾਂ ਨਾਲ ਕੁੱਟਿਆ ਗਿਆ। ਇਸ ਤੋਂ ਬਾਅਦ ਵੀ ਤਾਲਿਬਾਨੀਆਂ ਦਾ ਦਿਲ ਨਹੀਂ ਭਰਿਆ ਤਾਂ ਉਨ੍ਹਾਂ ਦਾ ਗਲ਼ਾ ਵੱਢ ਦਿੱਤਾ। ਬਾਅਦ ਵਿਚ ਉਨ੍ਹਾਂ ਦੇ ਤੜਫਦੇ ਹੋਏ ਸਰੀਰ ’ਤੇ ਗੋਲੀਆਂ ਚਲਾ ਦਿੱਤੀਆਂ।

Italian Trulli