ਅਫਗਾਨਿਸਤਾਨ ਦੇ ਆਖਰੀ ਸਿੱਖਾਂ ਲਈ ਇਸ ਵੇਲੇ ਕਿੰਨਾ ਕੁ ਖਤਰਾ ਹੈ?

ਅਫਗਾਨਿਸਤਾਨ ਦੇ ਆਖਰੀ ਸਿੱਖਾਂ ਲਈ ਇਸ ਵੇਲੇ ਕਿੰਨਾ ਕੁ ਖਤਰਾ ਹੈ?

ਅਫਗਾਨਿਸਤਾਨ ਤੋਂ ਭੱਜਦੇ ਅਮਰੀਕੀ ਹੈਲੀਕਾਪਟਰ ਜਾਂਦੇ ਜਾਂਦੇ ਇਥੋਂ ਦੇ 300 ਸਿੱਖਾਂ ਅਤੇ 50 ਹਿੰਦੂਆਂ ਦੇ ਖਾਤਮੇ ਦਾ ਇਸ਼ਾਰਾ ਕਰ ਗਏ। ਪਿੱਛਲੇ ਤਿੰਨ ਸਾਲਾਂ ਦੀਆਂ ਹਿੰਸਕ ਘਟਨਾਵਾਂ ਨੇ ਅਫਗਾਨਿਸਤਾਨ ਦੀਆਂ ਘੱਟਗਿਣਤੀਆਂ ਨੂੰ ਸਪਸ਼ਟ ਸੰਦੇਸ਼ ਦਿੱਤਾ: ‘ਨੱਠ ਜਾਓ, ਮੁਸਲਮਾਨ ਬਣੋ ਜਾਂ ਮਰੋ।’ ਸਾਲ 2018 ਵਿੱਚ, ਜਲਾਲਾਬਾਦ ਵਿੱਚ ਇੱਕ ਆਤਮਘਾਤੀ ਬੰਬ ਧਮਾਕੇ ਨਾਲ ਘੱਟੋ ਘੱਟ 19 ਹਿੰਦੂਆਂ ਅਤੇ ਸਿੱਖਾਂ ਦੇ ਇੱਕ ਵਫ਼ਦ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲਣ ਜਾਂਦੇ ਸਮੇਂ ਮਾਰਿਆ ਗਿਆ। ਪਿੱਛਲੇ ਸਾਲ ISIS ਨੇ ਕਾਬੁਲ ਦੇ ਇੱਕ ਗੁਰਦੁਆਰੇ ਵਿੱਚ 25 ਬੇਕਸੂਰ ਸਿੱਖ ਸ਼ਰਧਾਲੂਆਂ ਨੂੰ ਇੱਕ ਬੱਚੇ ਸਮੇਤ ਕਤਲ ਕਰ ਦਿੱਤਾ ਸੀ। ਮਾਰੇ ਗਏ ਸਿੱਖਾਂ ਦੇ ਅੰਤਿਮ ਸੰਸਕਾਰ ਸਮੇਂ ਵੀ ਬੰਬ ਲਗਾਏ ਗਏ ਸਨ।
ਪਿੱਛਲੇ ਮਹੀਨੇ ਸਿਰਫ ਜਲਾਲਾਬਾਦ ਵਿੱਚ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਸ਼ੁਕਰ ਹੈ ਕਿ ਬੰਬ ਧਮਾਕੇ ਵਿੱਚ ਸਿਰਫ ਦੋ ਜ਼ਖਮੀ ਹੋਏ ਸਨ। ਪਰ ਅਫਗਾਨਿਸਤਾਨ ਵਿੱਚ ਬੰਬਾਂ ਦੀ ਕੋਈ ਘਾਟ ਨਹੀਂ ਹੈ। ਨਤੀਜਾ ਨਸਲ ਦੀ ਸਫਾਈ ਤੋਂ ਘੱਟ ਨਹੀਂ। 1992 ਵਿੱਚ, ਜਦੋਂ ਉਸ ਸਮੇਂ ਦੀ ਸਰਕਾਰ ਡਿੱਗੀ ਸੀ, ਦੇਸ਼ ਭਰ ਵਿਚ 220,000 ਸਿੱਖ ਅਤੇ ਹਿੰਦੂ ਸਨ। ਅੱਜ ਇਥੇ 300 ਤੋਂ ਵੀ ਘੱਟ ਸਿੱਖ ਅਤੇ ਹਿੰਦੂ ਬਚੇ ਹਨ। ਇਕ ਅੰਦਾਜ਼ੇ ਅਨੁਸਾਰ, ਅਫਗਾਨਿਸਤਾਨ ਵਿਚ ਹੁਣ ਸਿਰਫ 100 ਕੁ ਹੀ ਸਿੱਖ ਬਚੇ ਹੋ ਸਕਦੇ ਹਨ। ਬਹੁਤੇ ਦਿੱਲੀ ਚਲੇ ਗਏ ਹਨ। ਪਰ ਕੁਝ ਪਰਿਵਾਰ ਹਜੇ ਵੀ ਉਥੇ ਹਨ, ਕਿਉਂਕਿ ਉਹ ਆਪਣੀਆਂ ਦੁਕਾਨਾਂ ਅਤੇ ਕੰਮ ਨਹੀਂ ਛੱਡ ਸਕਦੇ। ਸੰਨ 2020 ਦੇ ਕਾਬੁਲ ਹਮਲੇ ਤੋਂ ਬਾਅਦ ਦਿੱਲੀ ਚਲੇ ਗਏ ਭਾਈਚਾਰੇ ਦੇ ਮੈਂਬਰ ਛਬੋਲ ਸਿੰਘ ਨੇ ਦੱਸਿਆ।
ਮਨਜੀਤ ਸਿੰਘ, ਜੋ ਅਜੇ ਵੀ ਅਫਗਾਨਿਸਤਾਨ ਵਿਚ ਰਹਿੰਦੇ ਹਨ, ਨੇ ਕਿਹਾ ਕਿ ਜਲਾਲਾਬਾਦ ਵਿਚ 15 ਦੇ ਕਰੀਬ ਸਿੱਖ ਪਰਿਵਾਰ ਰਹਿ ਗਏ ਹਨ, ਜਿਨ੍ਹਾਂ ਵਿਚੋਂ ਬਹੁਤੇ ਗੁਰੂਦੁਆਰਿਆਂ ਦੇ ਕਮਰਿਆਂ ਅਤੇ ਆਪਣੀਆਂ ਦੁਕਾਨਾਂ ਵਿਚ ਰਹਿੰਦੇ ਹਨ। “ਜਲਾਲਾਬਾਦ ਵਿੱਚ ਸਿਰਫ 70 ਸਿੱਖ ਹਨ। ਇਹ ਗਰੀਬ ਪਰਿਵਾਰ ਹਨ ਜੋ ਭਾਰਤ ਜਾਂ ਦੂਜੇ ਦੇਸ਼ਾਂ ਵਿਚ ਜਾਣ ਦਾ ਖਰਚਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਕੋਲ ਯਾਤਰਾ ਦੀਆਂ ਟਿਕਟਾਂ ਦੇ ਸਮਰੱਥ ਹੋਣ ਲਈ ਪੈਸੇ ਨਹੀਂ ਹਨ, ਜੇ ਉਹ ਦਿੱਲੀ ਚਲੇ ਜਾਂਦੇ ਹਨ ਤਾਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੋਏਗਾ, ਪਰ ਘੱਟੋ ਘੱਟ ਉਨ੍ਹਾਂ ਦੀਆਂ ਦੁਕਾਨਾਂ ਇੱਥੇ ਹਨ। ਇਥੋਂ ਤੱਕ ਕਿ ਜਿਹੜੇ ਪਰਿਵਾਰ ਵਾਪਸ ਦਿੱਲੀ ਚਲੇ ਗਏ ਹਨ ਉਹ ਹਜੇ ਤੱਕ ਵੀ ਕੰਮ ਦੀ ਭਾਲ ਵਿਚ ਹਨ। ਇਹ ਸਿੱਖ ਹੁਣ ਆਪਣਾ ਵਤਨ ਛੱਡ ਕੇ ਜਾਣ ਜਾਂ ਇਥੇ ਮਰਨ”।
ਇਨਾਂ ਸਿੱਖਾਂ ਦੇ ਛੱਡ ਜਾਣ ਨਾਲ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਵੇਗੇ। ਕਿਸੇ ਵੇਲੇ ਅਫਗਾਨਿਸਤਾਨ ਵਿਚ ਛੇ ਸੌ ਗੁਰਦਵਾਰੇ ਸਨ। ਅੱਜ ਸਿਰਫ ਚਾਰ ਹਨ, ਗੁਰੂ ਸਾਹਿਬ ਦੀ ਚਰਨਛੋਹ ਪ੍ਰਪਾਤ ਗੁਰਦਵਾਰੇ ਲੁਪਤ ਹੋ ਗਏ। ਬਾਕੀਆਂ ਦੀ ਥਾਂ ਵੀ ਲੱਭਣੀ ਮੁਸ਼ਕਲ ਹੈ। ਧਰਤੀ ਦੇ ਇਸ ਖਿੱਤੇ ਤੋੰ ਸਿੱਖਾਂ ਦਾ ਪੂਰਨ ਸਫਾਇਆ ਹੋ ਜਾਵੇਗਾ। ਸਿੱਖ ਆਪਣੇ ਗੁਰੂ ਦੀਆਂ ਪੈੜਾਂ ਤੋੰ ਸਦਾ ਲਈ ਮਰਹੂਮ ਹੋ ਜਾਣਗੇ।
ਕੀ ਸਿੱਖਾਂ ਦੀ ਤਾਲਿਬਾਨ ਨੇਤਾਵਾ ਨਾਲ ਕੋਈ ਗੱਲ ਸੰਭਵ ਨਹੀੰ? ਕੀ ਸਥਾਨਕ ਸਿੱਖਾਂ ਨੂੰ ਕੱਢ ਲੈਣਾ ਈ ਇਕੋ ਇਕ ਹੱਲ ਹੈ ?

Bulandh-Awaaz

Website: