ਅਫਗਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ 31 ਅਗਸਤ ਤੱਕ ਹੋ ਜਾਵੇਗੀ : ਬਾਈਡਨ

85

ਵਾਸ਼ਿੰਗਟਨ, 9 ਜੁਲਾਈ (ਬੁਲੰਦ ਆਵਾਜ ਬਿਊਰੋ) – ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ 31 ਅਗਸਤ ਤੱਕ ਖਤਮ ਹੋ ਜਾਵੇਗੀ। ਅਮਰੀਕਾ ਦੀ ਵਾਪਸੀ ਬਾਰੇ ਗੱਲ ਕਰਦੇ ਹੋਏ ਬਾਈਡਨ ਨੇ ਇੱਕ ਪ੍ਰੈਸ ਬੀਫਿੰਗ ਦੌਰਾਨ ਕਿਹਾ ਕਿ ਜਦ ਉਨ੍ਹਾਂ ਨੇ ਅਪ੍ਰੈਲ ਵਿਚ ਸੈਨਾ ਦੀ ਵਾਪਸੀ ਨੂੰ ਲੈ ਕੇ ਐਲਾਨ ਕੀਤਾ ਸੀ ਤਾਂ ਕਿਹਾ ਸੀ ਕਿ ਅਸੀਂ ਸਤੰਬਰ ਤੱਕ ਅਫਗਾਨ ਤੋਂ ਬਾਹਰ ਹੋ ਜਾਣਗੇ ਅਤੇ ਅਸੀਂ ਉਸ ਟਾਰਗੈਟ ਨੂੰ ਪੂਰਾ ਕਰਨ ਦੇ ਲਈ ਸਹੀ ਦਿਸ਼ਾ ਵਿਚ ਚਲ ਰਹੇ ਹਨ। ਅਫਗਾਨਿਸਤਾਨ ਵਿਚ ਸਾਡਾ ਸੈਨਿਕ ਮਿਸ਼ਨ 31 ਅਗਸਤ ਤੱਕ ਖਤਮ ਹੋ ਜਾਵੇਗਾ। ਉਥੋਂ ਸਾਡੇ ਸੈਨਕਾਂ ਦੀ ਵਾਪਸੀ ਸਹੀ ਤੇ ਸੁਰੱਖਿਅਤ ਤਰੀਕੇ ਨਾਲ ਅੱਗੇ ਵਧ ਰਹੀ ਹੈ।

Italian Trulli

ਬਾਈਡਨ ਨੇ ਦੱਸਿਆ ਕਿ ਸਾਡੇ ਸੈਨਿਕ ਕਮਾਂਡਰਾਂ ਨੇ ਵੀ ਸਲਾਹ ਦਿੱਤੀ ਸੀ ਕਿ ਯੁੱਧ ਸਮਾਪਤੀ ਦੇ ਐਲਾਨ ਤੋਂ ਬਾਅਦ ਸੈਨਾ ਦੀ ਵਾਪਸੀ ਨੂੰ ਲੈ ਕੇ ਤੇਜ਼ੀ ਦਿਖਾਉਣ ਦੀ ਜ਼ਰੂਰਤ ਹੋਵੇਗੀ, ਇਸੇ ਕ੍ਰਮ ਵਿਚ ਅਸੀਂ ਰਫਤਾਰ ਨੂੰ ਹੀ ਸੁਰੱਖਿਆ ਮੰਨਦੇ ਹੋਏ ਉਥੋਂ ਬਾਹਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਪਸੀ ਦੌਰਾਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਗੱਲ ਸਾਹਮਣੇ ਨਹੀਂ ਆਈ। ਬਾਈਡਨ ਮੁਤਾਬਕ ਅਮਰੀਕਾ ਨੇ ਅਜੇ ਵੀ ਅਫਗਾਨਿਸਤਾਨ ਵਿਚ ਅਪਣੇ ਕੁਝ ਅਧਿਕਾਰ ਬਣਾਏ ਹੋਏ ਹਨ। ਉਨ੍ਹਾਂ ਸਾਫ ਕਰ ਦਿੱਤਾ ਕਿ ਅਗਸਤ ਦੇ ਅੰਤ ਤੱਕ ਅਫਗਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਜਾਰੀ ਹੈ ਅਤੇ ਤਦ ਤੱਕ ਅਸੀਂ ਕੁਝ ਅਧਿਕਾਰ ਬਣਾਈ ਰੱਖਾਂਗੇ, ਇਹ ਉਹੀ ਅਧਿਕਾਰ ਹਨ ਜਿਨ੍ਹਾਂ ਤਹਿਤ ਅਸੀਂ ਉਥੇ ਕੰਮ ਕਰ ਰਹੇ ਸੀ।