ਅਧਿਆਪਕਾਂ ਦੀ ਮੇਹਨਤ ਸਦਕਾ ਦੇਸ਼ ਭੱਰ ਚੋ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ – ਡਿਪਟੀ ਡੀ.ਈ.ਓ ਰੇਖਾ ਮਹਾਜਨ

54

ਅੰਮ੍ਰਿਤਸਰ, 29 ਜੂਨ (ਗਗਨ) – ਪੰਜਾਬ ਸਰਕਾਰ ਸਰਕਾਰੀ ਸਕੂਲਾਂ ਚ ਸਿੱਖਿਆ ਹਾਸਲ ਕਰ ਰਹੇ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸਦੇ ਚਲਦਿਆਂ ਹੀ ਭਾਰਤ ਸਰਕਾਰ ਦੇ ਪੀਜੀਆਈ ਇੰਡੈਕਸ ਵਿਚ ਸੂਬਾ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜੋ ਕੇ ਪੰਜਾਬ ਦੇ ਸਮੂਹ ਅਧਿਆਪਕਾਂ ਦੀ ਮੇਹਨਤ ਦਾ ਨਤੀਜਾ ਹੈ | ਇੰਨਾ ਵਿਚਾਰਾਂ ਦਾ ਪ੍ਰਗਟਾਵਾ ਉੱਪ ਜ਼ਿਲਾ ਸਿੱਖਿਆ ਅਫਸਰ ( ਐ.ਸਿੱ) ਮੈਡਮ ਰੇਖਾ ਮਹਾਜਨ ਨੇ ਅੱਜ ਇਥੇ ਬਲਾਕ ਮਜੀਠਾ1 ਅਤੇ 2 ਦੇ ਸਕੂਲਾਂ ਦੇ ਸਮੂਹ ਸੀ.ਐੱਚਟੀ , ਹੈੱਡ ਟੀਚਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

Italian Trulli

ਮੀਟਿੰਗ ਦੌਰਾਨ ਪੜ੍ਹੋ ਪੰਜਾਬ ਪੜਾਓ ਪੰਜਾਬ ਦੇ ਜ਼ਿਲਾ ਕੋਆਰਡੀਨੇਟਰ ਮੈਡਮ ਮਨਪ੍ਰੀਤ ਕੌਰ , ਜ਼ਿਲਾ ਮੀਡਿਆ ਕੋਆਰਡੀਨੇਟਰ ਦਵਿੰਦਰ ਕੁਮਾਰ ਮੰਗੋਤਰਾ , ਸਮਾਰਟ ਸਕੂਲ ਦੇ ਅਸਿਸਟੈਂਟ ਕੋਆਰਡੀਨੇਟਰ ਮੁਨੀਸ਼ ਕੁਮਾਰ ,ਸੰਦੀਪ ਸਿਆਲ , ਬਲਾਕ ਸਿੱਖਿਆ ਅਫਸਰ ਮਜੀਠਾ2 ਅਰਜਨ ਸਿੰਘ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ |ਇਸ ਮੌਕੇ ਤੇ ਡਿਪਟੀ ਡੀਈਓ ਮੈਡਮ ਰੇਖਾ ਮਹਾਜਨ ਵਲੋਂ ਸਕੂਲਾਂ ਵਿਚ ਚੱਲ ਰਹੀ ਦਾਖਲਾ ਮੁਹਿੰਮ , ਨੈਸ਼ਨਲ ਅਚੀਵਮੈਂਟ ਸਰਵੇ ,ਸਮਾਰਟ ਸਕੂਲ ਪਾਲਿਸੀ ,ਨਿਰਮਾਣ ਕਾਰਜਾਂ ,ਕੋਵਿਡ ਦੌਰਾਨ ਬੱਚਿਆਂ ਨੂੰ ਆਨਲਾਈਨ ਮਾਧਿਅਮ ਰਾਹੀ ਦਿੱਤੀ ਜਾ ਸਿੱਖਿਆ ਦੀ ਸਮੀਖਿਆ ਕੀਤੀ ਗਈ ਅਤੇ ਕਲੱਸਟਰ ਮੁਖੀਆਂ ਅਤੇ ਸਕੂਲ ਮੁਖੀਆਂ ਨੂੰ ਉਤਸ਼ਾਹਿਤ ਕਰਦਿਆਂ ਹੋਰ ਵੀ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ ਗਿਆ | ਓਹਨਾ ਅੱਗੇ ਕਿਹਾ ਕੇ ਜ਼ਿਲਾ ਦਫਤਰ ਵਲੋਂ ਛੇਤੀ ਹੀ 15 ਪ੍ਰਤੀਸ਼ਤ ਤੋਂ ਉੱਪਰ ਦਾਖਲਾ ਕਰਨ ਵਾਲੇ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸਾਰੇ ਸੀਐੱਚਟੀ , ਐੱਚ ਟੀ ਹਾਜ਼ਿਰ ਸਨ।