More

    ਅਦਾਲਤ ਨੇ ਗੁਵਾਂਢਣ ਨੀਲਮ ਨੂੰ ਮਾਸੂਮ ਦਿਲਰੋਜ਼ ਦਾ ਕ.ਤਲ ਕਰਨ ਲਈ ਕੀਤਾ ਦੋਸ਼ੀ ਕਰਾਰ :15 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ

    ਲੁਧਿਆਣਾ, 13 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਲੁਧਿਆਣਾ ਵਿਚ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ 35 ਸਾਲਾ ਨੀਲਮ ਨਾਂ ਦੀ ਮਹਿਲਾ ਨੂੰ ਆਪਣੇ ਗੁਆਂਢ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਬੇਟੀ ਦਿਲਰੋਜ ਕੌਰ ਦੇ ਕਤਲ ਦੀ ਦੋਸ਼ੀ ਠਹਿਰਾਇਆ ਹੈ। ਦੋਸ਼ੀ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਬੱਚੀ ਨੂੰ ਸਕੂਟੀ ‘ਤੇ ਅਗਵਾ ਕਰਕੇ ਸਲੇਮਟਾਬਰੀ ਇਲਾਕੇ ਵਿਚ ਰੇਤ ਦਾ ਗੱਡਾ ਖੋਦ ਕੇ ਜ਼ਿੰਦਾ ਦਫਨ ਕਰ ਦਿੱਤਾ ਸੀ। ਨੀਲਮ ਖਿਲਾਫ ਆਈਪੀਸੀ ਦੀ ਧਾਰਾ 364 ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਦੇ ਦੋਸ਼ ਹਨ, ਨਾ ਹੀ ਬੱਚੇ ਦੀ ਮੌਤ ਦੇ ਬਾਅਦ (302) ਤੇ ਸਬੂਤ ਨਸ਼ਟ ਕਰਨ (201) ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਪਰਿਵਾਰ ਨੇ ਇਨਸਾਫ ਲਈ ਕੈਂਡਲ ਮਾਰਚ ਵੀ ਕੱਢੇ ਸਨ। ਰਿਪੋਰਟ ਮੁਤਾਬਕ ਕਤਲ ਤੋਂ ਕੁਝ ਦਿਨ ਪਹਿਲਾਂ ਨੀਲਮ ਨੇ ਦਿਲਰੋਜ ਦੇ ਮਾਤਾ-ਪਿਤਾ ਨਾਲ ਕਿਸੇ ਛੋਟੀ ਜਿਹੀ ਗੱਲ ‘ਤੇ ਝਗੜਾ ਕੀਤਾ ਸੀ ਅਤੇ ਨੀਲਮ ਦੇ ਮਨ ਵਿਚ ਪਰਿਵਾਰ ਪ੍ਰਤੀ ਦੁਸ਼ਮਣੀ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਦਿਲਰੋਜ਼ ਦੀ ਹੱਤਿਆ ਕਰ ਦਿੱਤੀ। ਵਕੀਲ ਘੁੰਮਣ ਨੇ ਕਿਹਾ ਕਿ ਮਾਮਲੇ ਨੂੰ ਸਾਬਤ ਕਰਨ ਲਈ 26 ਗਵਾਹ ਪੇਸ਼ ਕੀਤੇ ਗਏ। ਪੇਸ਼ ਕੀਤੇ ਗਏ ਸਬੂਤਾਂ ਤੇ ਗਵਾਹਾਂ ਦੇ ਮੱਦੇਨਜ਼ਰ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਸੋਮਵਾਰ ਨੂੰ 15 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img