ਅਜਮੇਰ ਜੇਲ੍ਹ ਵਿਚ ਬੈਠਾ ਲਾਰੇਂਸ ਬਿਸ਼ਨੋਈ ਪੰਜਾਬ ਵਿਚ ਜੈਪਾਲ ਦੇ ਕਰੀਬੀਆਂ ਨੂੰ ਬਣਾ ਰਿਹੈ ਨਿਸ਼ਾਨਾ

17

ਲੁਧਿਆਣਾ, 20 ਫ਼ਰਵਰੀ : ਫਰੀਦਕੋਟ ਜ਼ਿਲ੍ਹਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦੀ ਸ਼ਰੇਆਮ ਗੋਲੀਆਂ ਮਾਰ ਕੇ ਕੀਤੀ ਗਈ ਹÎੱਤਿਆ ਅਜਮੇਰ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਕਰਵਾਈ। ਹੱਤਿਆ ਤੋਂ ਬਾਅਦ ਪੋਸਟ ਪਾ ਕੇ ਉਸ ਨੇ ਖੁਦ ਨੂੰ ਗੋਲਡੀ ਬਰਾੜ ਦੇ ਨਾਂ ਤੋਂ ਇਸ ਦੀ ਜ਼ਿੰਮੇਵਾਰੀ ਲਈ। ਇਹ ਪੰਜਾਬ ਵਿਚ ਲਾਰੇਂਸ ਅਤੇ ਜੈਪਾਲ ਗੈਂਗ ਵਿਚ ਚਲ ਰਹੀ ਗੈਂਗਵਾਰ ਦੇ ਦੌਰਾਨ  ਪੰਜਵੀਂ ਹੱÎਤਿਆ ਹੈ। ਇਸ ਤੋਂ ਪਹਿਲਾਂ ਵੀ ਕੋਟਕਪੂਰਾ,ਮੁਕਤਸਰ, ਮਲੋਟ ਅਤੇ ਚੰਡੀਗੜ੍ਹ ਵਿਚ 4 ਨੌਜਵਾਨਾਂ ਦੀ ਹੱਤਿਆ ਇਸੇ ਗੈਂਗ ਵਿਚ ਚਲ ਰਹੀ ਗੈਂਗਵਾਰ ਦਾ ਨਤੀਜਾ ਸੀ। ਪੰਜਾਬ ਵਿਚ ਵਿੱਕੀ ਗੌਂਡਰ, ਦਵਿੰਦਰ ਬੰਬੀਹਾ ਦੇ ਐਨਕਾਊਂਟਰ ਹੋਣ ਤੋਂ ਬਾਅਦ ਬਚੇ ਇੱਕੋ ਇੱਕ ਜੈਪਾਲ ਗੈਂਗ ਨੂੰ ਖਤਮ ਕਰਕੇ ਅਪਣੀ ਸਰਦਾਰੀ ਬਣਾਉਣ ਦੇ ਲਈ ਲਾਰੇਂਸ ਬਿਸ਼ਨੋਈ ਅਪਣੇ ਸ਼ੂਟਰਾਂ ਕੋਲੋਂ ਪੰਜਾਬ ਵਿਚ ਲਗਾਤਾਰ ਹੱÎਤਿਆਵਾਂ ਕਰਵਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਫਰੀਦਕੋਟ ਜ਼ਿਲ੍ਹੇ ਦੇ ਯੂਥ ਕਾਂਗਰਸ  ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਦੀ ਹੱਤਿਆ ਹੈ। ਲਾਰੇਂਸ ਅਤੇ ਜੈਪਾਲ ਗੈਂਗ ਵਿਚ ਗੈਂਗਵਾਰ ਕੋਟਕਪੂਰਾ ਵਿਚ 15 ਜੁਲਾਈ 2017 ਨੂੰ ਗੋਲੀਆਂ ਮਾਰ ਕੇ ਹੱÎਤਿਆ ਕੀਤੇ ਗਏ ਲਵੀ ਦਿਓੜਾ ਦੀ ਮੌਤ ਤੋਂ ਸ਼ੁਰੂ ਹੋਈ ਸੀ।

Italian Trulli